ਸ਼੍ਰੀਦੇਵੀ ਦੀ ਪਹਿਲੀ ਬਰਸੀ 'ਤੇ ਕਪੂਰ ਪਰਿਵਾਰ ਨੇ ਕੀਤੀ ਖਾਸ ਤਿਆਰੀ

Friday, February 8, 2019 4:57 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਨੂੰ 1 ਵਰ੍ਹਾ ਬੀਤ ਗਿਆ ਹੈ ਪਰ ਅੱਜ ਵੀ ਉਨ੍ਹਾਂ ਦਾ ਪਰਿਵਾਰ ਅਤੇ ਪ੍ਰਸ਼ੰਸਕ ਸਦਮੇ ਤੋਂ ਬਾਹਰ ਨਹੀਂ ਆ ਸਕੇ ਹਨ। ਪਿਛਲੇ ਸਾਲ 24 ਫਰਵਰੀ 2018 ਨੂੰ ਇਕ ਹਾਦਸੇ 'ਚ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ। ਤਾਰੀਕ ਦੇ ਹਿਸਾਬ ਨਾਲ ਉਨ੍ਹਾਂ ਦੀ ਬਰਸੀ 14 ਫਰਵਰੀ 2019 ਨੂੰ ਹੈ। ਇਸ ਲਈ, ਬੋਨੀ ਕਪੂਰ, ਜਾਨਹਵੀ ਕਪੂਰ ਅਤੇ ਖੁਸ਼ੀ ਚੇਂਨਈ 'ਚ ਮਰਹੂਮ ਅਦਾਕਾਰਾ ਦੀ ਆਤਮਾ ਦੀ ਸ਼ਾਂਤੀ ਲਈ ਪੂਜਾ ਕਰਨਗੇ।
PunjabKesari
ਇਕ ਖਬਰ ਮੁਤਾਬਕ ਸ਼੍ਰੀਦੇਵੀ ਦੀ ਬਰਸੀ ਦੀਆਂ ਸਾਰੀਆਂ ਰਸਮਾਂ ਉਨ੍ਹਾਂ ਦੇ ਪੇਕੇ 'ਚ ਕੀਤੀਆਂ ਜਾਣਗੀਆਂ। ਇਸ 'ਚ ਬੋਨੀ, ਜਾਨਹਵੀ ਅਤੇ ਖੁਸ਼ੀ ਤੋਂ ਇਲਾਵਾ ਅਨਿਲ ਕਪੂਰ, ਸੁਨੀਤਾ ਕਪੂਰ ਅਤੇ ਕਲੋਜ ਦੇ ਫੈਮਿਲੀ ਮੈਂਬਰਸ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਅਦਾਕਾਰਾ ਦਾ ਦਿਹਾਂਤ 24 ਫਰਵਰੀ 2018 ਨੂੰ ਦੁਬਈ 'ਚ ਹੋਇਆ ਸੀ। ਇੱਥੇ ਉਹ ਆਪਣੇ ਭਤੀਜੇ ਮੋਹਿਤ ਮਾਰਵਾਹ ਦਾ ਵਿਆਹ ਅਟੈਂਡ ਕਰਨ ਲਈ ਗਈ ਸੀ। ਉਨ੍ਹਾਂ ਦਾ ਦਿਹਾਂਤ ਬਾਥਟਬ 'ਚ ਡੁੱਬਣ ਨਾਲ ਹੋਇਆ ਸੀ।
PunjabKesari
ਹਾਲ ਹੀ 'ਚ ਸ਼੍ਰੀਦੇਵੀ ਦੀ ਅਮਿਤਾਭ ਬੱਚਨ ਨਾਲ ਇਕ ਤਸਵੀਰ ਵਾਇਰਲ ਹੋਈ। ਇਸ 'ਚ ਸਲਮਾਨ ਖਾਨ ਵੀ ਸਨ। ਦਰਅਸਲ ਇਹ ਤਸਵੀਰ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਇਹ ਉਨ੍ਹਾਂ ਦਾ ਸ਼੍ਰੀਦੇਵੀ ਨਾਲ ਪਹਿਲਾ ਕੋਨਸਰਟ ਸੀ। ਅਮਿਤਾਭ ਬੱਚਨ ਅਤੇ ਸ਼੍ਰੀਦੇਵੀ ਨੇ ਕਈ ਫਿਲਮਾਂ ਇਕੱਠੇ ਕੀਤੀਆਂ ਸਨ।
PunjabKesari
ਜਦੋਂ ਸ਼੍ਰੀਦੇਵੀ ਦਾ ਦਿਹਾਂਤ ਹੋਇਆ ਸੀ ਉਸ ਸਮੇਂ ਉਨ੍ਹਾਂ ਦੀ ਧੀ ਜਾਨਹਵੀ ਦਾ ਬਾਲੀਵੁੱਡ ਡੈਬਿਊ ਹੋਣਾ ਸੀ। ਸ਼੍ਰੀਦੇਵੀ ਆਪਣੀ ਧੀ ਦੇ ਡੈਬਿਊ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ ਪਰ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਇਕ ਇੰਟਰਵਿਊ 'ਚ ਜਾਨਹਵੀ ਨੇ ਦੱਸਿਆ ਸੀ,''ਮੈਂ ਆਪਣੀ ਮਾਂ ਦਾ ਬੈਸਟ ਦੇਖਿਆ ਹੈ ਅਤੇ ਮੈਂ ਕਦੇ ਉਨ੍ਹਾਂ ਦੀ ਯੋਗਤਾ ਨਾਲ ਮੈਚ ਨਹੀਂ ਕਰ ਪਾਵਾਂਗੀ। ਮੈਂ ਉਨ੍ਹਾਂ ਦੀ ਤਰ੍ਹਾਂ ਚਾਹ ਕੇ ਵੀ ਨਹੀਂ ਬਣ ਸਕਦੀ।''
PunjabKesari


About The Author

manju bala

manju bala is content editor at Punjab Kesari