ਸ਼੍ਰੀਦੇਵੀ ਨੂੰ ਯਾਦ ਕਰ ਭਾਵੁਕ ਹੋਏ ਅਨਿਲ ਕਪੂਰ, ਟਵਿਟਰ ''ਤੇ ਲਿਖੀ ਦਿਲ ਦੀ ਗੱਲ

8/16/2018 9:57:58 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੇ ਜਾਣ ਦਾ ਸਦਮਾ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਨੂੰ ਵੀ ਹੈ। 13 ਅਗਸਤ ਨੂੰ ਚਾਂਦਨੀ ਦੇ ਜਨਮਦਿਨ ਦੇ ਮੌਕੇ 'ਤੇ ਫੈਨਜ਼ ਨੇ ਉਨ੍ਹਾਂ ਨੂੰ ਆਪਣੇ ਅੰਦਾਜ਼ 'ਚ ਯਾਦ ਕੀਤਾ ਪਰ ਪਰਿਵਾਰ ਵਾਲਿਆਂ 'ਚ ਇਕ ਵੱਖਰੀ ਕਸਕ ਸੀ। ਅਨਿਲ ਕਪੂਰ ਨੇ ਇਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਮੈਸੇਜ ਵੀ ਲਿਖਿਆ, ''ਇਕ ਸਿਤਾਰਾ ਜੋ ਪਰਦੇ ਤੇ ਚਮਕਦੇ ਹੋਏ ਨਜ਼ਰ ਆਇਆ ਅਤੇ ਜਿਸ ਨੂੰ ਛੂਹੇ ਉਸ ਦੀ ਜ਼ਿੰਦਗੀ 'ਚ ਰੋਸ਼ਨੀ ਭਰ ਦਿੱਤੀ। ਇਕ ਦਿਨ ਵੀ ਅਜਿਹਾ ਨਹੀਂ ਗੁਜਰਦਾ, ਜਦੋਂ ਅਸੀਂ ਤੁਹਾਨੂੰ ਯਾਦ ਨਾ ਕਰਦੇ ਹੋਈਏ। ਅਸੀਂ ਜਾਨਹਵੀ ਕਪੂਰ ਅਤੇ ਖੁਸ਼ੀ ਕਪੂਰ 'ਚ ਤੁਹਾਡਾ ਹਰ ਰੋਜ਼ ਪਰਛਾਵਾਂ ਦੇਖਦੇ ਹਾਂ। ਤੁਸੀਂ ਸਾਡੇ ਦਿਲ ਅਤੇ ਦਿਮਾਗ 'ਚ ਹਮੇਸ਼ਾ ਜਿੰਦਾ ਹੋ।''

A true star that shone brightly on-screen & lit up the lives of everyone she touched. Not a day goes by when we don’t miss you Sri. We see your reflection in #JanhviKapoor & #KhushiKapoor everyday. You live on in our hearts & minds... pic.twitter.com/VD9Bx3jAnw

— Anil Kapoor (@AnilKapoor) August 13, 2018

ਦੱਸ ਦੇਈਏ ਕਿ 13 ਅਗਸਤ ਨੂੰ ਸ਼੍ਰੀਦੇਵੀ ਦੇ ਜਨਮਦਿਨ ਦੇ ਮੌਕੇ 'ਤੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਿਆ ਨੇ ਮਸ਼ਹੂਰ ਅਦਾਕਾਰਾ ਦੀ ਫਿਲਮਾਂ ਦੀ ਸਕ੍ਰੀਨਿੰਗ ਰੱਖੀ ਸੀ। ਬੋਨੀ ਕਪੂਰ ਆਪਣੀ ਦੋਵੇਂ ਬੇਟੀਆਂ ਨਾਲ ਸਪੈਸ਼ਲ ਸਕ੍ਰੀਨਿੰਗ 'ਤੇ ਸ਼ਾਮਲ ਹੋਏ ਸਨ। ਸ਼੍ਰੀਦੇਵੀ ਦੇ ਪਰਿਵਾਰ ਨਾਲ ਪਹੁੰਚੇ ਮਹਿਮਾਨਾਂ ਨੇ ਸ਼ਾਮ ਨੂੰ 7 ਵਜੇ 'ਮਿਸਟਰ ਇੰਡੀਆ' ਦਾ ਸ਼ੋਅ ਦੇਖਿਆ।

 

 
 
 
 
 
 
 
 
 
 
 
 
 
 
 
 

A post shared by Janhvi Kapoor (@janhvikapoor) on Aug 12, 2018 at 12:29pm PDT

ਸ਼ੋਅ ਦੇ ਖਤਮ ਹੋਣ ਤੋਂ ਬਾਅਦ ਮਾਹੌਲ ਗਮਗੀਨ ਹੋ ਗਿਆ। ਜਾਨਹਵੀ ਕਪੂਰ, ਬੋਨੀ ਕਪੂਰ ਸਕ੍ਰੀਨਿੰਗ ਤੋਂ ਬਾਹਰ ਨਿਕਲ ਤਾਂ ਉਨ੍ਹਾਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਬੋਨੀ ਨੇ ਈਵੈਂਟ 'ਚ ਬਾਲੀਵੁੱਡ ਦੀ ਪਹਿਲੀ ਫੀਮੇਲ ਸੁਪਰਸਟਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਤੁਸੀਂ ਸਭ ਨੇ ਜੋ ਪਿਆਰ ਸ਼੍ਰੀਦੇਵੀ ਨੂੰ ਦਿੱਤਾ ਉਹ ਹੀ ਪਿਆਰ ਮੇਰੇ ਬੱਚਿਆਂ ਨੂੰ ਵੀ ਦਿਓ, ਅਸੀਂ ਸਾਰੇ ਇਸ ਸਨਮਾਨ ਦੇ ਲਈ ਧੰਨਵਾਦੀ ਹਾਂ।'' 

 

 
 
 
 
 
 
 
 
 
 
 
 
 
 

❤️❤️❤️❤️❤️

A post shared by Sunita Kapoor (@kapoor.sunita) on Aug 13, 2018 at 12:46am PDT

ਦੱਸਣਯੋਗ ਹੈ ਕਿ ਫਿਲਮਾਂ ਦੀ ਸਕ੍ਰੀਨਿੰਗ ਨਵੀਂ ਦਿੱਲੀ ਦੇ ਫਿਲਮਜ਼ ਡਿਵੀਜ਼ਨ ਆਡਿਟੋਰੀਅਮ 'ਚ ਰੱਖੀ ਗਈ ਸੀ। 13 ਅਗਸਤ ਨੂੰ ਸ਼੍ਰੀਦੇਵੀ ਦਾ ਜਨਮਦਿਨ ਸੀ ਅਤੇ ਇਸ ਮਕਸਦ 'ਚ ਇਹ ਪ੍ਰੋਗਰਾਮ ਰੱਖਿਆ ਗਿਆ। 'ਪਦਮਸ਼੍ਰੀ' ਅਤੇ 'ਰਾਸ਼ਟਰੀ ਪੁਰਸਕਾਰ' ਵਿਜੇਤਾ ਅਦਾਕਾਰਾ ਸ਼੍ਰੀਦੇਵੀ ਦੀ ਫਿਲਮ 'ਮੌਮ' ਦੀ ਸਕ੍ਰੀਨਿੰਗ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News