ਸ਼੍ਰੀਦੇਵੀ ਦੇ ਜਨਮਦਿਨ ''ਤੇ ਭਾਵੁਕ ਹੋਈ ਜਾਨਹਵੀ, ਸਾਂਝੀ ਕੀਤੀ ਤਸਵੀਰ

8/13/2019 12:16:21 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਸ਼੍ਰੀਦੇਵੀ ਦਾ ਅੱਜ ਜਨਮਦਿਨ ਹੈ ਪਰ ਅੱਜ ਉਹ ਸਾਡੇ ਵਿਚਕਾਰ ਨਹੀਂ ਹੈ। ਉਹ ਦੁਬਈ 'ਚ ਇਕ ਵਿਆਹ 'ਚ ਸ਼ਾਮਿਲ ਹੋਣ ਗਈ ਸੀ, ਜਿੱਥੇ ਹਾਰਟ ਅਟੈਕ ਕਾਰਨ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ । ਹਰ ਕਿਸੇ ਦੀ ਮਨਪਸੰਦੀ ਅਦਾਕਾਰਾ ਸ਼੍ਰੀਦੇਵੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਹਰ ਕੋਈ ਯਾਦ ਕਰ ਰਿਹਾ ਹੈ। ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਲਾਡਲੀ ਵੱਡੀ ਧੀ ਜਾਨਹਵੀ ਕਪੂਰ ਨੇ ਮਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਪ੍ਰਿਅੰਕਾ ਚੋਪੜਾ ਸਮੇਤ ਕਈ ਸਿਤਾਰਿਆਂ ਨੇ ਕੁਮੈਂਟਸ ਤੇ ਲਾਈਕਸ ਕੀਤੇ ਹਨ। ਜਾਨਹਵੀ ਕਪੂਰ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਭਾਵੁਕ ਮੈਸੇਜ ਵੀ ਲਿਖਿਆ ਹੈ। ਜਾਨਹਵੀ ਨੇ ਲਿਖਿਆ,''................।''

 
 
 
 
 
 
 
 
 
 
 
 
 
 

Happy birthday Mumma, I love you

A post shared by Janhvi Kapoor (@janhvikapoor) on Aug 12, 2019 at 7:14pm PDT


ਇਸ ਪੋਸਟ 'ਤੇ ਪ੍ਰਿਅੰਕਾ ਚੋਪੜਾ ਨੇ ਹਾਰਟ ਬਣਾ ਕੇ ਕੁਮੈਂਟ ਕੀਤਾ ਹੈ। ਉਥੇ ਹੀ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਸਮੇਤ ਕਈ ਸਟਾਰਸ ਨੇ ਉਨ੍ਹਾਂ ਨੂੰ ਬਰਥਡੇ ਵਿਸ਼ ਕੀਤਾ। ਬਾਲੀਵੁੱਡ ਦੀ ਫੀਮੇਲ ਸੁਪਰਸਟਾਰ ਸ਼੍ਰੀਦੇਵੀ ਦਾ 24 ਫਰਵਰੀ 2018 ਨੂੰ ਅਚਾਨਕ ਹਾਰਟ ਅਟੈਕ ਕਾਰਨ ਦਿਹਾਂਤ ਹੋ ਗਿਆ ਸੀ। ਉਹ ਉੱਥੇ ਵਿਆਹ 'ਚ ਸ਼ਾਮਿਲ ਹੋਣ ਲਈ ਆਪਣੇ ਪਤੀ ਬੋਨੀ ਕਪੂਰ  ਅਤੇ ਛੋਟੀ ਧੀ ਖੁਸ਼ੀ ਨਾਲ ਦੁਬਈ ਪਹੁੰਚੀ ਸੀ ਪਰ ਵਿਆਹ ਤੋਂ ਬਾਅਦ ਬੋਨੀ ਕਪੂਰ ਤੇ ਖੁਸ਼ੀ ਮੁੰਬਈ ਵਾਪਸ ਆ ਗਏ ਪਰ ਸ਼੍ਰੀਦੇਵੀ ਇਕ ਹੋਟਲ 'ਚ ਉਥੇ ਹੀ ਰੁੱਕ ਗਈ ਸੀ। ਬਾਅਦ 'ਚ ਬੋਨੀ ਸ਼੍ਰੀਦੇਵੀ ਨੂੰ ਸਰਪ੍ਰਾਇਜ਼ ਦੇਣ ਦੁਬਾਰਾ ਦੁਬਈ ਪਹੁੰਚੇ ਤੇ ਉਸੇ ਰਾਤ ਕਰੀਬ 8 ਵਜੇ ਬਾਥਟੱਬ 'ਚ ਡੁੱਬਣ ਨਾਲ ਸ਼੍ਰੀਦੇਵੀ ਦੀ ਮੌਤ ਹੋ ਗਈ। ਸ਼੍ਰੀਦੇਵੀ ਦੇ ਅਚਾਨਕ ਚਲੇ ਜਾਣ ਨਾਲ ਕਈ ਲੋਕਾਂ ਨੂੰ ਸਦਮਾ ਲੱਗਾ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News