B''Day: ਵਿਆਹ ਤੋਂ ਪਹਿਲਾਂ ਗਰਭਵਤੀ ਸੀ ਸ਼੍ਰੀਦੇਵੀ, ਪਹਿਲੀ ਪਤਨੀ ਨੂੰ ਛੱਡ ਇਸ ਨਿਰਦੇਸ਼ਕ ਨੇ ਫੜ੍ਹਿਆ ਸੀ ਹੱਥ

Tuesday, August 13, 2019 1:09 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਸ਼੍ਰੀਦੇਵੀ ਦਾ ਅੱਜ ਜਨਮਦਿਨ ਹੈ ਪਰ ਅੱਜ ਉਹ ਸਾਡੇ ਵਿਚਕਾਰ ਨਹੀਂ ਹੈ। ਉਹ ਦੁਬਈ 'ਚ ਇਕ ਵਿਆਹ 'ਚ ਸ਼ਾਮਿਲ ਹੋਣ ਗਈ ਸੀ, ਜਿੱਥੇ ਹਾਰਟ ਅਟੈਕ ਕਾਰਨ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ । ਹਰ ਕਿਸੇ ਦੀ ਮਨਪਸੰਦੀ ਅਦਾਕਾਰਾ ਸ਼੍ਰੀਦੇਵੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਹਰ ਕੋਈ ਯਾਦ ਕਰ ਰਿਹਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਦੀ ਲਵਸਟੋਰੀ ਬਾਰੇ ਦੱਸਣ ਜਾ ਰਹੇ ਹਾਂ।
PunjabKesari
ਸ਼੍ਰੀ ਦੇਵੀ ਤੇ ਬੋਨੀ ਕਪੂਰ ਦਾ ਅਫੇਅਰ ਕਿਸੇ ਤੋਂ ਲੁੱਕਿਆ ਨਹੀਂ ਹੈ। ਬਾਲੀਵੁੱਡ ਦੇ ਸਭ ਤੋਂ ਵਿਵਾਦਿਤ ਵਿਆਹਾਂ 'ਚੋਂ ਇਕ ਬੋਨੀ ਕਪੂਰ ਤੇ ਅਦਾਕਾਰਾ ਸ਼੍ਰੀਦੇਵੀ ਦਾ ਵਿਆਹ ਹਮੇਸ਼ਾ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਖਿੱਚਦਾ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਸ਼੍ਰੀਦੇਵੀ ਦੇ ਪਿਆਰ 'ਚ ਬੋਨੀ ਕਪੂਰ ਨੇ ਆਪਣਾ 13 ਸਾਲ ਪੁਰਾਣਾ ਵਿਆਹ ਤੋੜ ਦਿੱਤਾ ਸੀ ਅਤੇ ਫਿਰ ਸ਼੍ਰੀਦੇਵੀ ਨਾਲ ਵਿਆਹ ਕਰਵਾ ਲਿਆ ਸੀ। ਬੋਨੀ ਕਪੂਰ ਨਾਲ ਵਿਆਹ ਕਰਨ ਤੋਂ ਪਹਿਲਾਂ ਹੀ ਸ਼੍ਰੀਦੇਵੀ ਗਰਭਵਤੀ ਹੋ ਗਈ ਸੀ।
PunjabKesari
ਸਾਲ 1987 'ਚ ਬੋਨੀ ਕਪੂਰ ਨੇ ਆਪਣੀ ਫਿਲਮ 'ਮਿਸਟਰ ਇੰਡੀਆ' ਲਈ ਲਈ ਸ਼੍ਰੀਦੇਵੀ ਨੂੰ ਸਾਈਨ ਕੀਤਾ ਸੀ। ਫਿਲਮ ਨੂੰ ਸਾਈਨ ਕਰਨ ਤੋਂ ਪਹਿਲਾਂ ਹੀ ਬੋਨੀ ਕਪੂਰ ਸ਼੍ਰੀਦੇਵੀ ਨੂੰ ਪਸੰਦ ਕਰਦੇ ਸਨ। ਸ਼੍ਰੀਦੇਵੀ ਨੇ ਦੱਸਿਆ ਸੀ ਕਿ ਸਾਲ 1984 'ਚ ਬੋਨੀ ਕਪੂਰ ਉਨ੍ਹਾਂ ਕੋਲ ਫਿਲਮ 'ਮਿਸਟਰ ਇੰਡੀਆ' 'ਚ 'ਸੀਮਾ' ਦੇ ਰੋਲ ਲਈ ਆਏ ਸਨ। ਬਾਅਦ 'ਚ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਮੇਰੇ ਨਾਲ ਪਿਆਰ ਕਰਨ ਲੱਗੇ ਸਨ। ਹਾਲਾਂਕਿ ਬੋਨੀ ਕਪੂਰ ਨੇ ਸ਼੍ਰੀਦੇਵੀ ਨੂੰ ਆਫੀਸ਼ੀਅਲ ਸਾਲ 1993 'ਚ ਪ੍ਰਪੋਜ਼ ਕੀਤਾ ਸੀ।
PunjabKesari
ਫਿਲਮ 'ਮਿਸਟਰੀ ਇੰਡੀਆ' ਦੇ ਸੈੱਟ 'ਤੇ ਬੋਨੀ ਖੁਦ ਇਸ ਗੱਲ ਦਾ ਧਿਆਨ ਰੱਖਦੇ ਸਨ ਕਿ ਸ਼੍ਰੀਦੇਵੀ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇੰਨਾ ਹੀ ਨਹੀਂ ਉਨ੍ਹਾਂ ਨੇ ਸ਼੍ਰੀਦੇਵੀ ਲਈ ਵੱਖਰਾ ਮੇਕਓਵਰ ਰੂਮ ਵੀ ਤਿਆਰ ਕਰਵਾਇਆ। ਇਸ ਤੋਂ ਬਾਅਦ ਸ਼੍ਰੀਦੇਵੀ, ਬੋਨੀ ਨਾਲ ਸਹਿਜ ਫੀਲ ਕਰਨ ਲੱਗੀ ਸੀ।
PunjabKesari
ਇਸ ਸਮੇਂ ਤੱਕ ਬੋਨੀ ਸ਼੍ਰੀਦੇਵੀ ਨੂੰ ਇੰਨਾ ਪਸੰਦ ਕਰਨ ਲੱਗੇ ਸਨ ਕਿ ਜਦੋਂ ਉਹ ਫਿਲਮ 'ਚਾਂਦਨੀ' ਦੀ ਸ਼ੂਟਿੰਗ ਕਰ ਰਹੀ ਸੀ ਤਾਂ ਬੋਨੀ ਉਨ੍ਹਾਂ ਨੂੰ ਮਿਲਣ ਸਵਿਟਜ਼ਰਲੈਂਡ ਗਏ। ਬੋਨੀ ਕਪੂਰ ਪਹਿਲਾਂ ਤੋਂ ਵਿਆਏ ਹੋਏ ਸਨ ਪਰ ਸ਼੍ਰੀਦੇਵੀ ਦੇ ਪਿਆਰ 'ਚ ਪਾਗਲ ਬੋਨੀ ਕਪੂਰ ਨੇ ਆਪਣੀ ਪਹਿਲੀ ਪਤਨੀ (ਮੋਨਾ) ਨੂੰ ਛੱਡ 2 ਜੂਨ 1996 'ਚ ਵਿਆਹ ਕਰ ਲਿਆ ਸੀ।
PunjabKesari

PunjabKesari

PunjabKesari

PunjabKesari

PunjabKesari


About The Author

manju bala

manju bala is content editor at Punjab Kesari