ਵਾਰ-ਵਾਰ ਕਿਉਂ ਦੇਖਿਆ ਜਾ ਰਿਹਾ ਹੈ ਸ਼੍ਰੀਦੇਵੀ ਦਾ ਇਹ ਆਖਰੀ ਵੀਡੀਓ, ਜਾਣੋ ਵਜ੍ਹਾ

Sunday, February 24, 2019 10:25 AM

ਮੁੰਬਈ (ਬਿਊਰੋ) — ਸ਼੍ਰੀਦੇਵੀ ਨੂੰ ਇਸ ਦੁਨੀਆ ਤੋਂ ਗਏ ਅੱਜ ਪੂਰਾ ਇਕ ਸਾਲ ਹੋ ਚੁੱਕਾ ਹੈ। ਦੱਸ ਦੇਈਏ ਕਿ 24 ਫਰਵਰੀ ਯਾਨੀ ਅੱਜ ਉਨ੍ਹਾਂ ਦੀ ਪਹਿਲੀ ਬਰਸੀ ਹੈ। ਫੈਨਜ਼ ਦੇ ਦਿਲਾਂ 'ਚ ਅੱਜ ਵੀ ਸ਼੍ਰੀਦੇਵੀ ਜਿੰਦਾ ਹੈ। ਇਸੇ ਤਰ੍ਹਾਂ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਨੂੰ ਨਹੀਂ ਭੁਲਾ ਪਾ ਰਿਹਾ।

ਅੱਜ ਵੀ ਸ਼੍ਰੀਦੇਵੀ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਬੋਨੀ ਕਪੂਰ ਨੇ ਆਪਣੇ ਵਿਆਹ ਦੀ 22ਵੀਂ ਵਰ੍ਹੇਗੰਢ 'ਤੇ ਸ਼ੇਅਰ ਕੀਤੀ ਸੀ।
PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੋਨੀ ਕਪੂਰ ਨੇ ਦੱਸਿਆ ਸੀ ਕਿ ਇਹ ਸ਼੍ਰੀਦੇਵੀ ਨਾਲ ਬਿਤਾਇਆ ਗਿਆ ਆਖਰੀ ਪਲ ਹੈ। ਬੋਨੀ ਕਪੂਰ ਨੇ ਸ਼੍ਰੀਦੇਵੀ ਦੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਤੇ ਆਪਣੇ ਦਿਲ ਦੀ ਗੱਲ ਲਿਖੀ।
PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

ਸ਼੍ਰੀਦੇਵੀ ਦੀ ਬਰਸੀ 'ਤੇ ਰੱਖੀ ਸੀ ਖਾਸ ਪੂਜਾ

ਸ਼੍ਰੀਦੇਵੀ ਦੀ ਬਰਚੀ 'ਤੇ 14 ਫਰਵਰੀ ਨੂੰ ਚੇਨਈ 'ਚ ਇਕ ਵਿਸ਼ੇਸ਼ ਪੂਜਾ ਰੱਖੀ ਗਈ ਸੀ। ਇਸ ਪੂਜਾ 'ਚ ਸ਼੍ਰੀਦੇਵੀ ਦਾ ਪੂਰਾ ਪਰਿਵਾਰ ਸ਼ਾਮਲ ਸੀ। ਦਰਅਸਲ ਹਿੰਦੂ ਕੈਲੰਡਰ ਦੇ ਹਿਸਾਬ ਨਾਲ 14 ਫਰਵਰੀ ਨੂੰ ਉਨ੍ਹਾਂ ਦੀ ਬਰਸੀ ਸੀ।
PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image
ਇਸ ਪੂਜਾ 'ਚ ਸ਼੍ਰੀਦੇਵੀ ਦਾ ਪੂਰਾ ਪਰਿਵਾਰ ਕਾਫੀ ਭਾਵੁਕ ਨਜ਼ਰ ਆਇਆ ਸੀ। ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂਰ ਆਪਣੇ ਹੰਝੂ ਰੋਕ ਨਾ ਸਕੀ ਸੀ। 
PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

ਭਾਣਜੇ ਦੇ ਵਿਆਹ ਲਈ ਦੁਬਈ ਪਹੁੰਚੀ ਸੀ ਸ਼੍ਰੀਦੇਵੀ

ਦੱਸ ਦੇਈਏ ਕਿ ਪਿਛਲੇ ਸਾਲ ਸ਼੍ਰੀਦੇਵੀ ਆਪਣੇ ਭਾਣਜੇ ਮੋਹਿਤ ਮਾਰਵਾਹ ਦੇ ਵਿਆਹ ਲਈ ਦੁਬਈ ਗਈ ਸੀ। ਉਥੇ ਹੀ ਹੋਟਲ ਦੇ ਕਮਰੇ ਦੇ ਬਾਥਰੂਮ 'ਚ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋਈ ਸੀ। ਉਸ ਸਮੇਂ ਬੋਨੀ ਕਪੂਰ ਕਮਰੇ 'ਚ ਮੌਜੂਦ ਸਨ।
PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

PunjabKesari, ਸ਼੍ਰੀਦੇਵੀ ਫੋਟੋ ਇਮੇਜ਼, Sridevi Photo Image

Edited By

Sunita

Sunita is news editor at Jagbani

Read More