ਜਦੋਂ ਪ੍ਰੇਗਨੈਂਟ ਸ਼੍ਰੀਦੇਵੀ ਨਾਲ ਬੋਨੀ ਕਪੂਰ ਦੀ ਸੱਸ ਨੇ ਕੀਤਾ ਕੁਝ ਅਜਿਹਾ, ਤਾਂ ਪੈਰਾਂ ਥੱਲੋਂ ਖਿਸਕ ਗਈ ਸੀ ਜ਼ਮੀਨ

8/13/2017 12:17:27 PM

ਨਵੀਂ ਦਿੱਲੀ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਅੱਜ ਆਪਣੇ 53ਵਾਂ ਜਨਮਦਿਨ ਮਨਾ ਰਹੀ ਹੈ। ਸ਼੍ਰੀ ਦੇਵੀ ਤੇ ਬੋਨੀ ਤੇ ਬੋਨੀ ਕਪੂਰ ਦਾ ਅਫੇਅਰ ਕਿਸੇ ਤੋਂ ਲੁੱਕਿਆ ਨਹੀਂ ਹੈ। ਵਿਆਹੁਤਾ ਬੋਨੀ ਕਪੂਰ ਦੇ ਪਿਆਰ 'ਚ ਸ਼੍ਰੀਦੇਵੀ ਇਸ ਦਕਰ ਪਾਗਲ ਹੋ ਗਈ ਸੀ ਕਿ ਉਸ ਨੇ ਬੋਨੀ ਕਪੂਰ ਦਾ ਆਪਣੇ ਬੱਚਿਆਂ ਯਾਨੀ ਅਰਜੁਨ ਕਪੂਰ, ਅੰਸ਼ੁਲਾ ਤੇ ਪਤਨੀ ਨਾਲ ਮਿਲਣਾ ਤੱਕ ਬੰਦ ਕਰ ਦਿੱਤਾ ਸੀ।

PunjabKesari

ਸ਼ਾਇਦ ਇਸੇ ਦਾ ਨਤੀਜਾ ਸੀ ਕਿ ਇਕ ਵਾਰ ਸ਼੍ਰੀਦੇਵੀ 'ਤੇ ਬੋਨੀ ਕਪੂਰ ਦੀ ਸੱਸ ਦਾ ਅਜਿਹਾ ਗੁੱਸਾ ਫੁੱਟਿਆ ਕਿ ਸ਼੍ਰੀਦੇਵੀ ਸਿਹਰ ਉਠੀ ਸੀ। ਕਿਹਾ ਜਾਂਦਾ ਹੈ ਬੋਨੀ ਕਪੂਰ ਦੀ ਸੱਸ ਨੇ ਪ੍ਰੇਗਨੈਂਟ ਸ਼੍ਰੀਦੇਵੀ ਦੇ ਪੇਟ 'ਚ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਸੀ। 

PunjabKesari
ਇਕ ਵੈਬਸਾਈਟ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਇਸ ਵੈਬਸਾਈਟ ਮੁਤਾਬਕ ਬੋਨੀ ਕਪੂਰ ਦੀ ਸੱਸ ਸ਼੍ਰੀਦੇਵੀ ਦੁਆਰਾ ਉਸ ਦੀ ਬੇਟੀ ਨਾਲ ਕੀਤੇ ਗਏ ਸਲੂਕ ਤੋਂ ਬੇਹੱਦ ਦੁੱਖੀ ਸੀ। ਇਕ ਤਰ੍ਹਾਂ ਨਾਲ ਸ਼੍ਰੀਦੇਵੀ ਨੇ ਉਸ ਦੀ ਬੇਟੀ ਦੀ ਵਿਆਹੁਤਾ ਜ਼ਿੰਦਗੀ 'ਚ ਭੂਚਾਲ ਮਚਾਅ ਦਿੱਤਾ ਸੀ। ਬੋਨੀ ਦੀ ਸੱਸ ਅੰਦਰ ਹੀ ਅੰਦਰ ਗੁੱਸੇ ਨਾਲ ਉਬਲ ਰਹੀ ਸੀ।

PunjabKesari

ਉਧਰ ਬੋਨੀ ਕਪੂਰ ਸ਼੍ਰੀਦੇਵੀ ਦੇ ਪਿਆਰ 'ਚ ਪੂਰੀ ਤਰ੍ਹਾਂ ਗ੍ਰਿਫਤਾਰ ਹੋ ਚੁੱਕਾ ਸੀ। ਕਿਹਾ ਜਾਂਦਾ ਹੈ ਕਿ ਸ਼੍ਰੀਦੇਵੀ ਤੇ ਬੋਨੀ ਕਪੂਰ ਨੇ ਚੋਰੀ ਛੁਪਕੇ ਵਿਆਹ ਕਰਵਾ ਲਿਆ ਸੀ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਸ਼੍ਰੀਦੇਵੀ ਪਹਿਲਾ ਤੋਂ ਹੀ ਪ੍ਰੇਗਨੈਂਟ ਸੀ।

PunjabKesari

ਬੋਨੀ ਕਪੂਰ ਦੀ ਸੱਸ ਨੂੰ ਜਦੋਂ ਬੋਨੀ ਤੇ ਸ਼੍ਰੀਦੇਵੀ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਕਾਫੀ ਗੁੱਸੇ 'ਚ ਆ ਗਈ ਤੇ ਇਸੇ ਗੁੱਸੇ 'ਚ ਉਨ੍ਹਾਂ ਨੇ ਕੁਝ ਅਜਿਹਾ ਕਰ ਦਿੱਤਾ ਕਿ ਜਿਸ ਨਾਲ ਸ਼੍ਰੀਦੇਵੀ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। 

PunjabKesari
ਬੋਨੀ ਕਪੂਰ ਦੀ ਸੱਸ ਨੇ ਪ੍ਰੇਗਨੈਂਟ ਸ਼੍ਰੀਦੇਵੀ ਨਾਲ ਨਾ ਸਿਰਫ ਬਦਸਲੂਕੀ ਕੀਤੀ ਸਗੋਂ ਉਨ੍ਹਾਂ ਦੇ ਪੇਟ 'ਚ ਮੁੱਕੇ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਗੱਲ 'ਚ ਕਿੰਨੀ ਸੱਚਾਈ ਹੈ ਇਹ ਤਾਂ ਪਤਾ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਸ਼੍ਰੀਦੇਵੀ ਤੇ ਬੋਨੀ ਦੇ ਅਫੇਅਰ ਦੇ ਕਾਰਨ ਬੋਨੀ ਪਹਿਲੀ ਪਤਨੀ ਦੀ ਜ਼ਿੰਦਗੀ 'ਚ ਕਾਫੀ ਭੂਚਾਲ ਆਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News