ਰਿਤਿਕ ਨੇ ਆਪਣੀ ਸਾਬਕਾ ਪਤਨੀ ਲਈ ਖਰੀਦਿਆ ਨਵਾਂ ਘਰ, ਬੱਚਿਆਂ ਨਾਲ ਜਲਦੀ ਹੋਵੇਗੀ ਸ਼ਿਫਟ

Friday, May 19, 2017 5:19 PM
ਮੁੰਬਈ— ਖ਼ਬਰਾਂ ਮੁਤਾਬਕ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਸਾਬਕਾ ਪਤਨੀ ਸੁਜੈਨ ਖ਼ਾਨ ਅਤੇ ਬੱਚਿਆਂ ਲਈ ਹੁਣ ਮੁੰਬਈ ''ਚ ਇਕ ਨਵਾਂ ਅਪਾਰਟਮੈਂਟ ਖਰੀਦਿਆ ਹੈ। ਇਹ ਅਪਾਰਟਮੈਂਟ ਅੱਪਰ ਜੁਹੂ ਇਲਾਕੇ ''ਚ ਹੈ, ਜੋ ਕਿ ਉਨ੍ਹਾਂ ਦੇ ਘਰ ''ਚ 15 ਮਿੰਟ ਦੀ ਦੂਰੀ ''ਤੇ ਹੈ। ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾ ਸੁਜੈਨ ਅੰਧੇਰੀ ਇਲਾਕੇ ''ਚ ਸਥਿਤ ਇਕ ਅਪਾਰਟਮੈਂਟ ''ਚ ਇੰਨੀ ਦੇਰ ਤੋਂ ਕਿਰਾਏ ''ਤੇ ਰਹਿ ਰਹੀ ਸੀ। ਹਾਲਾਂਕਿ ਹੁਣ ਉਹ ਜਲਦੀ ਹੀ ਬੱਚਿਆਂ ਨਾਲ ਹੁਣ ਨਵੇਂ ਘਰ ''ਚ ਸ਼ਿਫਟ ਹੋ ਜਾਵੇਗੀ।
20 ਦਸੰਬਰ, 2000 ਨੂੰ ਰਿਤਿਕ ਅਤੇ ਸੁਜੈਨ ਵਿਆਹ ਦੇ ਬੰਧਨ ''ਚ ਬੱਝੇ ਸਨ। ਇਨ੍ਹਾਂ ਦਾ ਵਿਆਹ ਬੈਂਗਲੁਰੂ ''ਚ ਇਕ ਪ੍ਰਾਈਵੇਟ ਸੈਰੇਮਨੀ ''ਚ ਹੋਇਆ। ਵਿਆਹ ਦੇ 6 ਸਾਲ ਬਾਅਦ 2006 ''ਚ ਰਿਹਾਨ ਅਤੇ 2008 ''ਚ ਰੁਦਾਨ ਦਾ ਜਨਮ ਹੋਇਆ।
ਲਗਭਗ 14 ਸਾਲ ਤੱਕ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਨੇ ਦਸੰਬਰ, 2013 ''ਚ ਵੱਖ ਹੋ ਗਏ। ਇਸ ਤੋਂ ਬਾਅਦ ਨਵੰਬਰ, 2014 ''ਚ ਆਖੀਰ ਉਨ੍ਹਾਂ ਦਾ ਤਲਾਕ ਹੋ ਗਿਆ।
ਸੁਜੈਨ ਅਤੇ ਬੱਚਿਆਂ ਨਾਲ ''ਬਾਹੂਬਲੀ-2'' ਦੇਖਣ ਗਏ ਰਿਤਿਕ
► ਹਾਲ ਹੀ ''ਚ ਰਿਤਿਕ ਰੋਸ਼ਨ ਸੁਜੈਨ ਖ਼ਾਨ ਨਾਲ ਜੁਹੂ ਪੀ. ਵੀ. ਆਰ ਤੋਂ ਬਾਹਰ ਨਿਕਲਦੇ ਦੇਖਿਆ ਗਿਆ। ਇਸ ਦੌਰਾਨ ਰਿਤਿਕ ਅਤੇ ਸੁਜੈਨ ਦੇ ਦੋਵੇਂ ਬੇਟੇ ਰੁਦਾਨ ਅਤੇ ਰਿਹਾਨ ਵੀ ਨਾਲ ਸਨ। ਸੂਤਰਾਂ ਮੁਤਾਬਕ ਇਹ ਜੋੜੀ ਬੱਚਿਆਂ ਨਾਲ ''ਬਾਹੂਬਲੀ-2'' ਦੇਖਣ ਪਹੁੰਚੀ ਸੀ।
ਸੁਜੈਨ ਨੇ ਕਿਹਾ, ''''ਅਸੀਂ ਦੋਵੇ ਵਧੀਆਂ ਪੇਰੈਂਟਸ''
► ਜੁਲਾਈ, 2016 ''ਚ ਸੋਨਾਲੀ ਬੇਂਦਰੇ ਨੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ''ਚ ਸੁਜੈਨ ਆਪਣੇ ਦੋਵਾਂ ਬੱਚਿਆਂ ਨਾਲ ਦਿਖਾਈ ਦਿੱਤੇ ਸਨ। ਹਾਲਾਂਕਿ ਬਾਅਦ ''ਚ ਇਕ ਵੈੱਬਸਾਈਟ ਨੂੰ ਦਿੱਤੇ ਇਕ ਇੰਟਰਵਿਊ ''ਚ ਸੁਜੈਨ ਨੇ ਕਲੀਅਰ ਕੀਤਾ ਸੀ, ਮੈਂ ਅਤੇ ਰਿਤਿਕ ਸਭ ਤੋਂ ਪਹਿਲਾ ਇਕ ਚੰਗੇ ਮਾਤਾ-ਪਿਤਾ ਹਾਂ ਅਤੇ ਸਾਡਾ ਫਰਜ ਹੈ ਕਿ ਅਸੀਂ ਬੱਚਿਆਂ ਦਾ ਚੰਗਾ ਪਾਲਨ-ਪੋਸ਼ਣ ਦੇਈਏ। ਜੇਕਰ ਅਸੀਂ ਇਕੱਠੇ ਲੰਚ ਕਰ ਰਹੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਹਾਲੀਡੇ ਦਾ ਅਨੰਦ ਮਾਣ ਰਹੇ ਹਾਂ।