ਵਿਆਹੇ ਹੋਏ ਸੰਜੇ ਦੱਤ ਨੂੰ ਹੋਇਆ ਸੀ ਮਾਧੁਰੀ ਨਾਲ ਇਸ ਹੱਦ ਤੱਕ ਪਿਆਰ, ਇੰਝ ਟੁੱਟਿਆਂ ਸੀ ਰਿਸ਼ਤਾ

Saturday, May 13, 2017 10:38 AM

ਮੁੰਬਈ— ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਜ਼ਿੰਦਗੀ ''ਤੇ ਅਧਾਰਿਤ ਬਾਇਓਪਿਕ ਜੋ ਕਿ ਰਾਜ ਕੁਮਾਰ ਹਿਰਾਨੀ ਵਲੋਂ ਬਣਾਈ ਜਾ ਰਹੀ ਹੈ, ਦੱਸਣਾ ਚਾਹੁੰਦੇ ਹਾਂ ਕਿ ਇਸ ''ਚ ਕਈ ਕਾਫੀ ਉਤਾਰ-ਚੜਾਅ ਦੇਖੇ ਗਏ ਸਨ। ਖ਼ਬਰਾਂ ਹਨ ਕਿ ਮਾਧੁਰੀ ਦੀਕਸ਼ਿਤ ਨੇ ਸੰਜੇ ਦੱਤ ਨੂੰ ਫੋਨ ਕਰਕੇ ਕਿਹਾ ਕਿ ਉਹ ਬਾਇਓਪਿਕ ''ਚ ਉਨਾਂ ਦੋਵਾਂ ਦੀ ਬੀਤੀਂ ਜ਼ਿੰਦਗੀ ''ਚ ਅਫੇਅਰ ਬਾਰੇ ਕੁਝ ਨਾ ਦਿਖਾਇਆ ਜਾਵੇ। ਹਾਲਾਂਕਿ, ਮਾਧੁਰੀ ਨ ਆਪਣੇ ਦੋਵਾਂ ਦੇ ਇਸ ਰਿਸ਼ਤੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਅਜਿਹੀ ਖ਼ਬਰ ਕਿੱਥੋ ਆ ਰਹੀ ਹੈ, ਉਨ੍ਹਾਂ ਨੂੰ ਨਹੀਂ ਪਤਾ। ਉਹ ਆਪਣੀ ਜ਼ਿੰਦਗੀ ''ਚ ਦੋਵੇਂ ਕਾਫੀ ਅੱਗੇ ਵੱਧ ਚੁੱਕੇ ਹਨ ਅਤੇ ਉਨ੍ਹਾਂ ਨੂੰ ਹੁਣ ਅਜਿਹੀ ਵੀ ਕਿਸੇ ਗੱਲ ਨਾਲ ਵੀ ਹੁਣ ਕੋਈ ਫਰਕ ਨਹੀਂ ਪੈਂਦਾ। ਦੱਸਣਾ ਚਾਹੁੰਦੇ ਹਾਂ ਕਿ 90 ਦੇ ਦਹਾਕੇ ''ਚ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਦੀ ਲਵ-ਸਟੋਰੀ ਕਾਫੀ ਸੁਰਖੀਆਂ ''ਚ ਰਹੀਆਂ ਸਨ।

ਉਕ-ਦੂਜੇ ਦੇ ਬੈਠੇ ਸੀ ਦਿਲ

80 ਦਹਾਕੇ ਦੇ ਆਖਿਰੀ ਸਾਲਾਂ ''ਚ ਮਾਧੁਰੀ ਦੀਕਸ਼ਿਤ ਦੀ ਗਿਣਤੀ ਇੰਡਸਟਰੀ ''ਚ ਟੌਪ ਦੀ ਅਦਾਕਾਰਾਂ ''ਚ ਹੋਣ ਲੱਗੀ ਸੀ। ਉਸ ਦੀ ''ਤੇਜ਼ਾਬ'' ਅਤੇ ''ਦਿਲ'' ਵਰਗੀਆਂ ਫਿਲਮਾਂ ਬਲਾਕਬਾਸਟਰ ਸਾਬਿਤ ਹੋਈਆਂ ਸਨ। 1991 ''ਚ ਆਈ ਫਿਲਮ ''ਸਾਜਨ'' ਸ਼ੂਟਿੰਗ ਦੌਰਾਨ ਸੰਜੇ ਅਤੇ ਮਾਧੁਰੀ ਦੀਆਂ ਕਾਫੀ ਨਜ਼ਦੀਕੀਆਂ ਵਧੀਆਂ। ਫਿਲਮ ''ਚ ਰੋਮਾਂਸ ਕਰਦੇ-ਕਰਦੇ ਦੋਵੇ ਇਕ-ਦੂਜੇ ਨੂੰ ਦਿਲ ਦੇ ਬੈਠੇ। ਫਿਲਮ ਰਿਲੀਜ਼ ਹੋਈ ਅਤੇ ਜ਼ਬਰਦਸਤ ਹਿੱਟ ਵੀ ਹੋਈ। ਇਸ ਜੋੜੀ ਨੂੰ ਦੁਬਾਰਾ ਫਿਲਮ ''ਖਲਨਾਇਕ'' ਲਈ ਸਾਈਨ ਕੀਤਾ ਗਿਆ। ਹਾਲਾਂਕਿ, ਫਿਲਮ ''ਚ ਮਾਧੁਰੀ ਦੀ ਜੋੜੀ ਜੈਕੀ ਸ਼ਰਾਫ ਨਾਲ ਸੀ, ਪਰ ਸਕ੍ਰੀਨ ''ਤੇ ਮਾਧੁਰੀ ਨੂੰ ਜ਼ਿਆਦਾ ਸੰਜੇ ਨਾਲ ਹੀ ਦੇਖਿਆ ਗਿਆ ਸੀ।

ਮਾਧੁਰੀ ਦੇ ਪਿਤਾ ਨੂੰ ਨਹੀਂ ਸੀ ਇਹ ਰਿਸ਼ਤਾ ਮਨਜ਼ੂਰ

ਸੰਜੇ ਅਤੇ ਮਾਧੁਰੀ ਵਿਆਹ ਕਰਨ ਬਾਰੇ ਸੋਚਣ ਲੱਗੇ, ਪਰ ਉਸ ਸਮੇਂ ਸੰਜੇ ਦੱਤ ਵਿਆਹੁਤਾ ਜ਼ਿੰਦਗੀ ਵੀ ਬਤੀਤ ਕਰ ਰਹੇ ਸਨ ਅਤੇ ਉਨ੍ਹਾਂ ਦੀ ਇਕ ਬੇਟੀ ਤ੍ਰਿਸ਼ਲਾ ਸੀ। ਜਿਸ ਕਰਕੇ ਮਾਧੁਰੀ ਦੇ ਪਿਤਾ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਸੰਜੇ ਤੋਂ ਵੱਖ ਹੋਣ ਲਈ ਪਰਿਵਾਰ ਵਾਲਿਆਂ ਨੇ ਮਾਧੁਰੀ ''ਤੇ ਖੂਬ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਸੰਜੇ ਮਾਧੁਰੀ ਨਾਲ ਰਿਸ਼ਤਾ ਤੋੜਣ ਲਈ ਤਿਆਰ ਨਹੀਂ ਸਨ। ਹਾਲਾਂਕਿ ''ਖਲਨਾਇਕ'' ਦੌਰਾਨ ਦੁਬਾਰਾ ਜਦੋਂ ਸੰਜੇ ਜੇਲ ਗਏ ਤਾਂ ਜਿਸ ਤੋਂ ਬਾਅਦ ਮਾਧੁਰੀ ਨੇ ਉਨ੍ਹਾਂ ਤੋਂ ਦੂਰੀਆਂ ਬਣਾ ਲਈਆਂ ਸਨ। ਇਸ ਤੋਂ ਬਾਅਦ ਦੋਵਾਂ ਨੇ ਕਦੇ ਵੀ ਇਕੱਠੇ ਕੰਮ ਨਹੀਂ ਕੀਤਾ।