ਡਰਾਉਣ ਦੇ ਨਾਲ ਹਸਾਏਗੀ ਵੀ ਇਹ ''ਇਸਤਰੀ''

8/30/2018 8:56:02 AM

ਅਕਸਰ ਫਿਲਮ ਮੇਕਰ ਆਪਣੀਆਂ ਹਾਰਰ ਫਿਲਮਾਂ ਨਾਲ ਦਰਸ਼ਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹੁਣ ਇਕ ਅਜਿਹੀ ਫਿਲਮ ਰਿਲੀਜ਼ ਹੋਣ ਵਾਲੀ ਹੈ ਜੋ ਦਰਸ਼ਕਾਂ ਨੂੰ ਡਰਾਏਗੀ ਪਰ ਇਕ ਵੱਖਰੇ ਅੰਦਾਜ਼ 'ਚ। ਫਿਲਮ 'ਇਸਤਰੀ' ਦੀ ਕਹਾਣੀ ਇਸ ਲਈ ਜ਼ਿਆਦਾ ਇੰਟਰਸਟਿੰਗ ਹੈ ਕਿਉਂਕਿ ਇਹ ਸੱਚੀ ਘਟਨਾ 'ਤੇ ਆਧਾਰਤ ਹੈ, ਜਿਸ 'ਚ ਇਕ ਲੜਕੀ ਦੀ ਆਤਮਾ (ਚੁੜੈਲ) ਹਰ ਸਾਲ ਸ਼ਹਿਰ 'ਚ ਆਉਂਦੀ ਹੈ ਅਤੇ ਮਰਦਾਂ ਨੂੰ ਮਾਰ ਕੇ ਉਨ੍ਹਾਂ ਦੇ ਕੱਪੜੇ ਛੱਡ ਜਾਂਦੀ ਹੈ। ਇਸ ਫਿਲਮ 'ਚ ਤੁਹਾਨੂੰ ਰਾਜਕੁਮਾਰ ਰਾਵ ਅਤੇ ਸ਼ਰਧਾ ਕਪੂਰ ਦੇ ਨਾਲ-ਨਾਲ ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ ਤੇ ਅਭਿਸ਼ੇਕ ਬੈਨਰਜੀ ਦੀ ਐਕਟਿੰਗ ਦੇ ਨਾਲ-ਨਾਲ ਢਿੱਡੀਂ ਪੀੜਾਂ ਪਾਉਣ ਵਾਲੀ ਕਾਮੇਡੀ ਦਾ ਵੀ ਆਨੰਦ ਉਠਾਉਣ ਦਾ ਮੌਕਾ ਮਿਲੇਗਾ। 31 ਅਗਸਤ ਨੂੰ ਰਿਲੀਜ਼ ਹੋ ਰਹੀ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਰਾਜਕੁਮਾਰ, ਅਪਾਰਸ਼ਕਤੀ ਅਤੇ ਅਭਿਸ਼ੇਕ ਨੇ ਨਵੋਦਯਾ ਟਾਈਮਜ਼/ਜਗ ਬਾਣੀ/ਪੰਜਾਬ ਕੇਸਰੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ : 
ਹੁਣ ਮਰਦ ਨੂੰ ਵੀ ਦਰਦ ਹੋਵੇਗਾ : ਰਾਜਕੁਮਾਰ ਰਾਵ
'ਸਾਲਾਂ ਤੋਂ ਇਹ ਕਿਹਾ ਜਾਂਦਾ ਰਿਹਾ ਹੈ ਕਿ ਔਰਤਾਂ ਨੂੰ ਹਨੇਰੇ 'ਚ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਪਰ ਇਸ ਗੱਲ ਨੂੰ ਅਸੀਂ ਇਹ ਕਹਿੰਦੇ ਹੋਏ ਪਲਟ ਦਿੱਤਾ ਹੈ ਕਿ ਹਨੇਰਾ ਹੋਣ ਤੋਂ ਬਾਅਦ ਮਰਦਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਹੁਣ ਉਨ੍ਹਾਂ ਨੂੰ 'ਇਸਤਰੀ' ਤੋਂ ਖਤਰਾ ਹੈ।'
'ਇਸਤਰੀ' ਨਾਂ ਮੈਂ ਸੁਝਾਇਆ
'ਕਹਾਣੀ ਸੁਣਨ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਫਿਲਮ ਦਾ ਟਾਈਟਲ ਪੁੱਛਿਆ। ਪਹਿਲਾਂ ਫਿਲਮ ਦਾ ਨਾਂ ਸੀ 'ਓ ਇਸਤਰੀ ਕੱਲ ਆਨਾ', ਮੈਂ ਸਾਰਿਆਂ ਨੂੰ 'ਇਸਤਰੀ' ਟਾਈਟਲ ਦੀ ਸਲਾਹ ਦਿੱਤੀ। ਸਾਰਿਆਂ ਨੂੰ ਇਹ ਟਾਈਟਲ ਪਸੰਦ ਆਇਆ ਅਤੇ ਉਹ ਰਾਜ਼ੀ ਹੋ ਗਏ।'
ਸੱਚੀ ਘਟਨਾ 'ਤੇ ਆਧਾਰਤ 
ਇਹ ਇਕ ਵੱਡੀ ਫੈਮਿਲੀ ਹਾਲੀਡੇ ਫਿਲਮ ਹੈ। ਇਸ ਦੀ ਸ਼ੂਟਿੰਗ ਲਈ ਅਸੀਂ ਸਾਰੇ ਲਗਭਗ 40 ਦਿਨਾਂ ਤੱਕ ਚੰਦੇਰੀ 'ਚ ਰਹੇ। ਅਸੀਂ ਇਸ ਫਿਲਮ ਦੀ ਸ਼ੂਟਿੰਗ ਭੋਪਾਲ 'ਚ ਵੀ ਕੀਤੀ। ਹਰ ਦਿਨ ਅਜਿਹਾ ਲੱਗਦਾ ਸੀ ਕਿ ਅਸੀਂ ਕਿਸੇ ਪਿਕਨਿਕ 'ਤੇ ਆਏ ਹਾਂ। 'ਇਸਤਰੀ' ਹਾਰਰ ਅਤੇ ਕਾਮੇਡੀ ਦਾ ਇਕ ਬਿਹਤਰੀਨ ਤਾਲਮੇਲ ਹੈ। ਸੱਚੀ ਘਟਨਾ 'ਤੇ ਆਧਾਰਤ ਇਸ ਫਿਲਮ ਦੀ ਕਹਾਣੀ ਇਕ ਛੋਟੇ ਜਿਹੇ ਸ਼ਹਿਰ ਦੇ ਆਲੇ-ਦੁਆਲੇ ਘੁੰਮਦੀ ਹੈ।
ਸ਼ਾਟਸ ਖੁਦ  ਦੇਣ ਲਈ ਸਿੱਖੀ ਸਿਲਾਈ
'ਆਪਣੇ ਸਾਰੇ ਸ਼ਾਟਸ ਖੁਦ ਸ਼ੂਟ ਕਰਨ ਲਈ ਮੈਂ ਸਿਲਾਈ ਸਿੱਖੀ। ਇਸ  ਨੂੰ ਸਿੱਖਦੇ ਸਮੇਂ ਪਤਾ ਲੱਗਾ ਕਿ ਕਿੰਨਾ ਮੁਸ਼ਕਲ ਹੁੰਦਾ ਹੈ ਮਸ਼ੀਨ ਨੂੰ ਆਪ੍ਰੇਟ ਕਰਨਾ।'
ਸ਼ਰਧਾ ਇਸ ਫਿਲਮ ਲਈ ਸਭ ਤੋਂ ਚੰਗੀ ਚੁਆਇਸ : ਅਭਿਸ਼ੇਕ ਬੈਨਰਜੀ
'ਇਸਤਰੀ' ਵਿਚ ਸ਼ਰਧਾ ਕਪੂਰ ਇਕ ਵੱਖਰੇ ਅੰਦਾਜ਼ 'ਚ ਦਿਖਾਈ ਦੇਵੇਗੀ। ਸੱਚ ਕਹਾਂ ਤਾਂ 'ਇਸਤਰੀ' ਲਈ ਸ਼ਰਧਾ ਸਭ ਤੋਂ ਚੰਗੀ ਚੁਆਇਸ ਸੀ। ਉਨ੍ਹਾਂ ਦੀ ਐਕਟਿੰਗ ਤੋਂ ਤੁਸੀਂ ਪਛਾਣ ਹੀ ਨਹੀਂ ਸਕਦੇ ਕਿ ਉਹ ਅਸਲੀ 'ਇਸਤਰੀ' ਹੈ ਜਾਂ ਨਹੀਂ।'
ਡਰਾਉਣੀਆਂ ਥਾਵਾਂ 'ਤੇ ਸ਼ੂਟਿੰਗ ਸਮੇਂ ਸਲਾਹ 
ਡਰਾਉਣੀਆਂ ਥਾਵਾਂ 'ਤੇ ਸ਼ੂਟ ਕਾਰਨ ਸਾਨੂੰ ਕਿਤੇ ਵੀ ਇਕੱਲੇ ਨਹੀਂ ਜਾਣ ਦੀ ਸਲਾਹ  ਦਿੱਤੀ ਗਈ ਸੀ। ਇਸ ਦੇ ਨਾਲ ਹੀ ਕੁੜੀਆਂ ਨੂੰ ਵੀ ਵਾਲ ਖੁੱਲ੍ਹੇ ਰੱਖ ਕੇ ਨਾ ਨਿਕਲਣ ਲਈ ਕਿਹਾ ਗਿਆ ਸੀ। ਸਾਨੂੰ ਇਹ ਵੀ ਹਦਾਇਤ ਦਿੱਤੀ ਗਈ  ਸੀ ਕਿ ਬਾਹਰ ਅਸੀਂ ਪਰਫਿਊਮ ਲਗਾ ਕੇ ਨਾ ਜਾਈਏ।
ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ : ਅਪਾਰਸ਼ਕਤੀ ਖੁਰਾਣਾ
'ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਸਹੀ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਜਿਨ੍ਹਾਂ ਕੋਲ ਕੰਮ ਕਰਨ ਬਾਰੇ ਸੋਚ ਕੇ ਮੁੰਬਈ ਆਇਆ ਸੀ ਉਨ੍ਹਾਂ ਨਾਲ ਕੰਮ ਕਰ ਰਿਹਾ ਹਾਂ।
ਰਾਜਕੁਮਾਰ ਅਤੇ ਸ਼ਰਧਾ ਨੇ ਚਾਣਕਿਯਾ ਨੂੰ ਕੀਤਾ ਗਲਤ ਸਾਬਿਤ
'ਸ਼ੂਟਿੰਗ ਦੌਰਾਨ ਰਾਜਕੁਮਾਰ ਅਤੇ ਸ਼ਰਧਾ ਨੇ ਬਹੁਤ ਕੰਫਰਟੇਬਲ ਫੀਲ ਕਰਵਾਇਆ। ਚਾਣਕਿਯਾ ਨੇ ਕਿਹਾ ਸੀ ਕਿ ਦੋਸਤੀ ਬਰਾਬਰ ਦੇ ਲੋਕਾਂ 'ਚ ਹੁੰਦੀ ਹੈ ਪਰ ਦੋਵਾਂ ਨੇ ਉਨ੍ਹਾਂ ਨੂੰ ਗਲਤ ਸਾਬਿਤ ਕਰ ਦਿੱਤਾ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News