ਚੌਥੇ ਦਿਨ 50 ਕਰੋੜ ਦੇ ਕਰੀਬ ਪਹੁੰਚੀ ''ਸਟੂਡੈਂਟ ਆਫ ਦਿ ਏਅਰ 2''

Tuesday, May 14, 2019 1:48 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਟਾਈਗਰ ਸ਼ਰਾਫ, ਅਨੰਨਿਆ ਪਾਂਡੇ ਤੇ ਤਾਰਾ ਸੁਤਾਰਿਆ ਦੀ ਫਿਲਮ 'ਸਟੂਡੈਂਟ ਆਫ ਦਿ ਏਅਰ 2' ਬੀਤੇ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਪਹਿਲੇ ਦਿਨ ਮਿਲਿਆ-ਜੁਲਿਆ ਹੀ ਰਿਸਪੌਂਸ ਮਿਲਿਆ ਹੈ। ਕੁਝ ਲੋਕਾਂ ਨੂੰ ਇਹ ਫਿਲਮ ਪਸੰਦ ਆਈ ਤੇ ਕੁਝ ਲੋਕਾਂ ਨੇ ਇਸ ਫਿਲਮ ਦੀ ਬੁਰਾਈ ਕਰ ਰਹੇ ਹਨ। 'ਸਟੂਡੈਂਟ ਆਫ ਦਿ ਏਅਰ 2' ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਨੇ ਪਹਿਲੇ ਦਿਨ 12.06 ਕਰੋੜ ਦਾ ਕਾਰੋਬਾਰ ਕਰਕੇ ਚੰਗੀ ਸ਼ੁਰੂਆਤ ਕੀਤੀ ਹੈ। ਇਸ ਹਿਸਾਬ ਨਾਲ ਇਹ ਫਿ‍ਲ‍ਮ ਟਾਈਗਰ ਸ਼ਰਾਫ ਦੇ ਕਰੀ‍ਅਰ ਦੀ ਦੂਜੀ ਵੱਡੀ ਫਿ‍ਲ‍ਮ ਬਣੀ ਹੈ।


ਇਸ ਤੋਂ ਉੱਤੇ ਸਿਰਫ ਉਨ੍ਹਾਂ ਦੀ ਫਿ‍ਲ‍ਮ 'ਬਾਗੀ 2' ਹੈ ਜਿਨ੍ਹੇ 25.10 ਕਰੋੜ ਦੀ ਓਪਨਿੰਗ ਦਿੱਤੀ ਸੀ। ਉਥੇ ਹੀ 'ਬਾਗੀ' ਨੇ ਪਹਿਲੇ ਦਿ‍ਨ 11.94 ਕਰੋੜ ਰੁਪਏ ਕਮਾਏ ਸਨ। ਤਰਣ ਆਦਰਸ਼ ਅਨੁਸਾਰ, ਚੌਥੇ ਦਿਨ ਯਾਨੀ ਸੋਮਵਾਰ ਨੂੰ ਇਸ ਫਿ‍ਲ‍ਮ ਨੇ 5.52 ਕਰੋੜ ਦੀ ਕਮਾਈ ਕੀਤੀ। ਇਸ ਹਿਸਾਬ ਨਾਲ ਫਿ‍ਲ‍ਮ ਦੀ ਕੁੱਲ ਕਮਾਈ 44.35 ਕਰੋੜ ਦੇ ਕਰੀਬ ਪਹੁੰਚ ਗਈ ਹੈ।
PunjabKesari
2019 'ਚ ਰਿਲੀਜ਼ ਹੋਈਆਂ ਫਿ‍ਲ‍ਮਾਂ ਦੀ ਗੱਲ ਕਰੀਏ ਤਾਂ 21.60 ਕਰੋੜ ਨਾਲ 'ਕਲੰਕ' ਨੇ ਸਭ ਤੋਂ ਵੱਡੀ ਓਪਨਿੰਗ ਦਿੱਤੀ ਸੀ। ਦੂੱਜੇ ਨੰਬਰ 'ਤੇ ਅਕਸ਼ੈ ਕੁਮਾਰ ਦੀ 'ਕੇਸਰੀ' ਹੈ, ਜਿਨ੍ਹੇ 21.06 ਕਰੋੜ ਰੁਪਏ ਪਹਿਲੇ ਦਿ‍ਨ ਕਮਾਏ ਸਨ। ਉਸ ਤੋਂ ਬਾਅਦ 19.40 ਕਰੋੜ ਨਾਲ ਰਣਵੀਰ ਸਿੰਘ ਦੀ 'ਗਲੀ ਬੁਆਏ' ਹੈ। 'ਸਟੂਡੈਂਟ ਆਫ ਦਿ ਏਅਰ 2' ਇਕ ਕਾਲਜ ਰੁਮਾਂਸ ਫਿਲਮ ਹੈ। ਫਿਲਮ ਦੀ ਕਾਸਟ ਦੀ ਜੇਕਰ ਗੱਲ ਕਰੀਏ ਤਾਂ ਟਾਈਗਰ ਨਾਲ ਅਨੰਨਿਆ ਪਾਂਡੇ, ਤਾਰਾ ਸੁਤਾਰਿਆ, ਹਿਮਾਂਸ਼ ਕੋਹਲੀ ਵਰਗੇ ਕਲਾਕਾਰ ਹਨ।


Edited By

Manju

Manju is news editor at Jagbani

Read More