ਨਸ਼ੀਲਾ ਪਦਾਰਥ ਗਿਰੋਹ ਮਾਮਲਾ : ਐੱਸ. ਆਈ. ਟੀ. ਦੇ ਸਾਹਮਣੇ ਹੋਈ ''ਬਾਹੂਬਲੀ 2'' ਦੇ ਅਭਿਨੇਤਾ ਦੀ ਪੇਸ਼ੀ

7/22/2017 6:18:27 PM

ਹੈਦਰਾਬਾਦ— ਨਸ਼ੀਲਾ ਪਦਾਰਥ ਗਿਰੋਹ ਮਾਮਲੇ 'ਚ ਪੁੱਛਗਿੱਛ ਲਈ ਤੇਲਗੂ ਅਭਿਨੇਤਾ ਤਰਣ ਅੱਜ ਤੇਲੰਗਾਨਾ ਆਬਕਾਰੀ ਵਿਭਾਗ ਦੇ ਵਿਸ਼ੇਸ਼ ਜਾਂਚ ਦਲ ਦੇ ਸਾਹਮਣੇ ਪੇਸ਼ ਹੋਏ। ਵਿਭਾਗ ਨੇ ਨਾਰਕੋਟਿਕ ਡਰੱਗਸ ਤੇ ਸਾਈਕੋਟ੍ਰੋਪਿਕ ਪਦਾਰਥ (ਐੱਨ. ਡੀ. ਪੀ. ਐੱਸ.) ਐਕਟ ਤਹਿਤ ਤੇਲਗੂ ਅਭਿਨੇਤਾਵਾਂ, ਫਿਲਮਕਾਰਾਂ, ਨਿਰਮਾਤਾਵਾਂ ਸਮੇਤ 12 ਟਾਲੀਵੁੱਡ ਸ਼ਖਸੀਅਤਾਂ ਨੂੰ ਐੱਸ. ਆਈ. ਦੀ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। 2 ਜੁਲਾਈ ਨੂੰ ਗਿਰੋਹ ਦਾ ਪਰਦਾਫਾਸ਼ ਹੋਣ ਤੋਂ ਬਾਅਦ ਦਰਜ ਕੀਤੇ ਮਾਮਲੇ 'ਚ ਕੱਲ ਐੱਸ. ਆਈ. ਟੀ. ਦੇ ਅਧਿਕਾਰੀਆਂ ਨੇ 10 ਘੰਟੇ ਤਕ ਅਭਿਨੇਤਾ ਸੁੱਬਾਰਾਜੂ ਤੋਂ ਪੁੱਛਗਿੱਛ ਕੀਤੀ ਸੀ। ਪਾਬੰਦੀ ਤੇ ਆਬਕਾਰੀ ਕਮਿਸ਼ਨਰ ਆਰ. ਵੀ. ਚੰਦਰਵਨ ਨੇ ਕਿਹਾ ਕਿ ਜਾਂਚਕਰਤਾ ਸੁੱਬਾਰਾਜੂ ਕੋਲੋਂ ਪੁੱਛਗਿੱਛ 'ਚ ਕੁਝ 'ਮਹੱਤਵਪੂਰਨ ਸੁਰਾਗ' ਮਿਲਣ ਦੀ ਉਮੀਦ ਕਰ ਰਹੇ ਹਨ। ਅਜੇ ਤਕ ਐੱਸ. ਆਈ. ਟੀ. ਸੁੱਬਾਰਾਜੂ ਤੋਂ ਇਲਾਵਾ ਫਿਲਮ ਨਿਰਦੇਸ਼ਕ ਪੁਰੀ ਜਗਨਨਾਥ ਤੇ ਸਿਨੇਮਾਟੋਗ੍ਰਾਫਰ ਸ਼ਿਆਮ ਕੇ. ਨਾਇਡੂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News