ਬਾਲੀਵੁੱਡ ਦੇ ਦਿੱਗਜ ਫਿਲਮਕਾਰ ਸੁਭਾਸ਼ ਘਈ ''ਤੇ ਲੱਗਾ ਰੇਪ ਦਾ ਦੋਸ਼, ਸਫਾਈ ''ਚ ਦਿੱਤਾ ਅਜਿਹਾ ਬਿਆਨ

Friday, October 12, 2018 10:43 AM

ਮੁੰਬਈ (ਬਿਊਰੋ)— ਮੀਟੂ ਦੀ ਤਪਸ਼ ਹੁਣ ਮਸ਼ਹੂਰ ਫਿਲਮਕਾਰ ਸੁਭਾਸ਼ ਘਈ ਤੱਕ ਵੀ ਪਹੁੰਚ ਗਈ ਹੈ। ਉਨ੍ਹਾਂ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਗੇ ਹਨ। ਪੀੜਤ ਮਹਿਲਾ ਮੁਤਾਬਕ ਸੁਭਾਸ਼ ਨੇ ਹੋਟਲ 'ਚ ਉਨ੍ਹਾਂ ਦਾ ਰੇਪ ਕੀਤਾ। ਇਸ ਮਾਮਲੇ 'ਚ ਸੁਭਾਸ਼ ਘਈ ਨੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ। ਲੇਖਕ ਮਹਿਲਾ ਕੁਕਰੇਜਾ ਨੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਪੀੜਤਾਂ ਨੇ ਉਨ੍ਹਾਂ ਨਾਲ ਆਪਣੀ ਹੱਢਬੀਤੀ ਸਾਂਝੀ ਕੀਤੀ ਸੀ, ਜਿਸ ਨੂੰ ਉਹ ਹੁਣ ਸਾਹਮਣੇ ਲਿਆ ਰਹੀ ਹੈ। ਪੀੜਤ ਮਹਿਲਾ ਸੁਭਾਸ਼ ਘਈ ਦੀ ਕੰਪਨੀ ਦੀ ਸਾਬਕਾ ਕਰਮਚਾਰੀ ਹੈ। ਦੋਸ਼ਾਂ 'ਚ ਮਹਿਲਾ ਨੇ ਕਿਹਾ ਹੈ ਕਿ ਉਸ ਨੂੰ ਕੰਮ ਲਈ ਅਕਸਰ ਦੇਰ ਰਾਤ ਤੱਕ ਰੁੱਕਣਾ ਪੈਂਦਾ ਸੀ। ਹੌਲੀ-ਹੌਲੀ ਸੁਭਾਸ਼ ਉਨ੍ਹਾਂ ਦੇ ਕਰੀਬ ਆਉਣ ਲੱਗੇ ਅਤੇ ਕਈ ਵਾਰ ਉਨ੍ਹਾਂ ਨੂੰ ਘਰ ਵੀ ਛੱਡਦੇ ਹੁੰਦੇ ਸਨ। ਇਕ ਦਿਨ ਰਿਕਾਰਡਿੰਗ 'ਚ ਕਾਫੀ ਸਮਾਂ ਲੱਗਣ ਤੋਂ ਬਾਅਦ ਸੁਭਾਸ਼ ਘਈ ਨੇ ਰਸਤੇ 'ਚ ਹੀ ਡ੍ਰਿੰਕ ਲੈਣ ਦਾ ਪਲਾਨ ਬਣਾਇਆ। ਮਹਿਲਾ ਮੁਤਾਬਕ ਉਸ ਨੂੰ ਵੀ ਡ੍ਰਿੰਕ ਦਿੱਤੀ ਗਈ ਪਰ ਇਸ 'ਚ ਕੁਝ ਨਸ਼ੀਲਾ ਪਦਾਰਥ ਮਿਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਰਫ ਇੰਨਾ ਯਾਦ ਹੈ ਕਿ ਉਹ ਸੁਭਾਸ਼ ਘਈ ਤੋਂ ਪੁੱਛ ਰਹੀ ਸੀ ਕਿ ਉਹ ਕਿੱਥੇ ਜਾ ਰਹੇ ਹਨ ਅਤੇ ਉਹ ਤੁਰੰਤ ਘਰ ਜਾਣਾ ਚਾਹੁੰਦੀ ਹੈ। ਪੋਸਟ ਮੁਤਾਬਕ ਨਸ਼ੇ ਦੀ ਹਾਲਤ ਸੁਭਾਸ਼ ਘਈ ਉਸ ਮਹਿਲਾ ਨੂੰ ਇਕ ਹੋਟਲ 'ਚ ਲੈ ਗਏ ਅਤੇ ਉੱਥੇ ਉਨ੍ਹਾਂ ਨਾਲ ਕੁਕਰਮ ਕੀਤਾ।

PunjabKesari

ਇਨ੍ਹਾਂ ਸਾਰੇ ਦੋਸ਼ਾਂ 'ਤੇ ਦਿੱਤੀ ਗਈ ਸਫਾਈ 'ਚ ਸੁਭਾਸ਼ ਨੇ ਕਿਹਾ ਹੈ, ''ਜਦੋਂ ਮੈਨੂੰ ਇਸ ਦੀ ਜਾਣਕਾਰੀ ਹੋਈ ਤਾਂ ਮੈਨੂੰ ਬਹੁਤ ਦੁੱਖ ਹੋਇਆ। ਉਂਝ ਹੁਣ ਇਹ ਇਕ ਫੈਸ਼ਨ ਬਣ ਚੁੱਕਾ ਹੈ। ਮੈਂ ਅਜਿਹੇ ਸਾਰੇ ਦੋਸ਼ਾਂ ਨੂੰ ਪੂਰੀ ਸਖਤੀ ਨਾਲ ਖਾਰਿਜ ਕਰਦਾ ਹਾਂ। ਮੈਂ ਹਮੇਸ਼ਾ ਤੋਂ ਵਰਕ ਪਲੇਸ 'ਤੇ ਮਹਿਲਾਵਾਂ ਦੀ ਇੱਜ਼ਤ ਕਰਦਾ ਆਇਆ ਹਾਂ। ਜੇਕਰ ਉਹ ਮਹਿਲਾ ਅਜਿਹੇ ਦੋਸ਼ਾਂ ਦਾ ਦਾਅਵਾ ਕਰਦੀ ਹੈ ਤਾਂ ਉਸ ਨੂੰ ਕੋਰਟ 'ਚ ਜਾ ਕੇ ਇਹ ਸਭ ਸਿੱਧ ਕਰਨਾ ਚਾਹੀਦਾ ਹੈ। ਪਰਮਾਤਮਾ ਉਨ੍ਹਾਂ ਨੂੰ ਖੁਸ਼ ਰੱਖੇ, ਜੋ ਮੇਰੇ ਸਥਾਪਿਤ ਕਰੀਅਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਯਕੀਨੀ ਰੂਪ ਨਾਲ ਮਾਣਹਾਨੀ ਦਾ ਕੇਸ ਕਰਾਂਗਾ।''

PunjabKesari

ਜ਼ਿਕਰਯੋਗ ਹੈ ਕਿ ਦੂਜੇ ਪਾਸੇ ਤਨੁਸ਼੍ਰ ਦੱਤਾ ਅਤੇ ਨਾਨਾ ਪਾਟੇਕਰ ਵਿਵਾਦ 'ਚ ਮੁੰਬਈ ਦੇ ਓਸ਼ੀਵਾਲਾ ਪੁਲਸ ਸਟੇਸ਼ਨ 'ਚ ਤਨੁਸ਼੍ਰੀ ਨੇ ਅਭਿਨੇਤਾ ਨਾਨਾ ਪਾਟੇਕਰ ਕੋਰੀਓਗਰਾਫਰ ਗਣੇਸ਼ ਆਚਾਰਿਆ, ਨਿਰਦੇਸ਼ਕ ਰਾਕੇਸ਼ ਸਾਰੰਗ ਅਤੇ ਨਿਰਮਾਤਾ ਸਮੀ ਸਿੱਦੀਕੀ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਹੈ। ਇਹ ਐੱਫ. ਆਈ. ਆਰ. ਆਈ. ਪੀ. ਸੀ. ਦੀ ਧਾਰਾ 354 ਤੇ 509 ਦੇ ਤਹਿਤ ਦਰਜ ਕਰਾਈ ਹੈ।


Edited By

Chanda Verma

Chanda Verma is news editor at Jagbani

Read More