ਰਿਲਾਇੰਸ ਐਂਟਰਟੇਨਮੈਂਟ ਨੇ ਸ਼ਿਬਾਸ਼ੀਸ਼ ਸਰਕਾਰ ਨੂੰ ਨਿਯੁਕਤ ਕੀਤਾ ਗਰੁੱਪ ਸੀ. ਈ. ਓ

1/24/2019 1:19:47 PM

ਮੁੰਬਈ (ਬਿਊਰੋ) : ਅਨਿਲ ਡੀ. ਅੰਬਾਨੀ ਦੀ ਕੰਪਨੀ ਰਿਲਾਇੰਸ ਐਂਟਰਟੇਨਮੈਂਟ ਨੇ ਅੱਜ ਸ਼ਿਬਾਸ਼ੀਸ਼ ਸਰਕਾਰ ਨੂੰ ਗਰੁੱਪ ਸੀ. ਈ. ਓ. ਕੰਟੈਂਟ, ਡਿਜ਼ੀਟਲ ਤੇ ਗੇਮਿੰਗ ਦੇ ਰੂਪ 'ਚ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਹੈ। ਸ਼ਿਬਾਸ਼ੀਸ਼ ਟਰੈਂਡਿੰਗ ਦੁਆਰਾ ਇਕ ਚਾਰਟਰਡ ਅਕਾਊਂਟ ਹੈ ਅਤੇ 25 ਤੋਂ ਸਾਲਾਂ ਤੋਂ ਤਜਰਬੇ ਨਾਲ ਮਨੋਰੰਜਨ ਉਦਯੋਗ 'ਚ ਕੰਮ ਕਰ ਰਹੇ ਹਨ। ਉਹ ਸਾਲ 2007 'ਚ ਰਿਲਾਇੰਸ ਐਂਟਰਟੇਨਮੈਂਟ 'ਚ ਸੀ. ਐੱਫ. ਓ. ਦੇ ਰੂਪ 'ਚ ਨਿਯੁਕਤ ਕੀਤੇ ਸਨ ਅਤੇ ਇਸ ਤੋਂ ਬਾਅਦ ਮੁੱਖ ਆਪਰੇਟਿੰਗ ਅਫਸਰ ਵੱਜੋਂ ਮੁੱਖ ਭੂਮਿਕਾ ਨਿਭਾਈ ਸੀ ਅਤੇ ਨਾਲ ਹੀ ਫਿਲਮ, ਟੀ. ਵੀ. ਪ੍ਰੋਡਕਸ਼ਨ, ਡਿਸਟੀਬਿਊਸ਼ਨ, ਡਿਜ਼ੀਟਲ ਕੰਟੈਂਟ, ਗੇਮਿੰਗ ਆਦਿ 'ਚ ਬਹੁਤ ਸਰਗਰਮ ਤੇ ਵਿੱਤੀ ਵਿਕਾਸ ਕਰਨ 'ਚ ਹਿੱਸੇਦਾਰ ਰਹੇ ਹਨ। 
ਸ਼ਿਬਾਸ਼ੀਸ਼ ਨੇ ਕੰਪਨੀ ਦੇ ਉਦਯੋਗ ਨੂੰ ਸਥਾਪਤ ਕਰਨ ਤੇ ਪ੍ਰਬੰਧ ਕਰਨ 'ਚ ਇਕ ਮੱਹਤਵਪੂਰਨ ਭੂਮਿਕਾ ਨਿਭਾਈ ਹੈ, ਜਿਸ 'ਚ ਪ੍ਰਮੁੱਖ ਰਤਨਾਤਮਕ ਫਿਲਮ ਨਿਰਮਾਤਾਵਾਂ ਨਾਲ ਸੰਯੁਕਤ ਉਦਯੋਗ ਮਾਡਲ ਵਜੋਂ ਸਵੀਕਾਰ ਕਰ ਲਿਆ ਗਿਆ ਹੈ।
ਇਸ 'ਚ ਰੋਹਿਤ ਸ਼ੈੱਟੀ, ਇਮਿਤਾਜ਼ ਅਲੀ, ਨੀਰਜ ਪਾਂਡੇ, ਐੱਸ. ਸ਼ਸ਼ੀਕਾਂਤ, ਅਨੁਰਾਗ ਕਸ਼ਯਪ, ਵਿਕਰਮਾਦਿਤਿਆ ਮੋਟਵਾਨੇ ਅਤੇ ਮਧੂ ਮੰਟੇਨਾ ਵਰਗੇ ਨਾਂ ਸ਼ਾਮਲ ਹਨ। ਸਾਂਝੇ ਉਦਯੋਗ ਤੋਂ ਇਲਾਵਾ ਉਨ੍ਹਾਂ ਨੂੰ ਟੈਲੀਵਿਜ਼ਨ, ਡਿਜ਼ੀਟਲ ਤੇ ਐਨੀਮੇਸ਼ਨ ਕੰਟੈਂਟ ਦੀ ਵਧਦੀ ਮੰਗ ਨਾਲ ਸੰਬੋਧਿਤ ਕਰਨ ਲਈ ਕੰਪਨੀ ਦੀ ਯੋਜਨਾ ਦੀ ਅਗਵਾਈ ਕੀਤੀ ਹੈ, ਜੋ ਵਿਸ਼ਵ ਪੱਧਰ ਦੇ ਮੂਲ ਜੀ. ਈ. ਸੀ. ਤੇ ਓ. ਟੀ. ਟੀ. ਪਲੇਟਫਾਰਮ ਨੂੰ ਵੰਡ ਰਿਹਾ ਹੈ। ਸਾਲ 2018 'ਚ ਸ਼ਿਬਾਸ਼ੀਸ਼ ਨੇ ਲੰਡਨ ਸਟਾਕ ਐਕਸਚੇਂਜ 'ਚ ਆਪਣੀ ਯੂ. ਕੇ. ਆਧਾਰਿਤ ਗੇਮਿੰਗ ਕੰਪਨੀ 'ਕੋਡਮਾਸਟਰਸ' ਨੂੰ ਸੂਚੀਬੱਧ ਕਰਨ ਲਈ ਰਿਲਾਇੰਸ ਐਂਟਰਟੇਨਮੈਂਟ ਵਲੋਂ ਅਗਵਾਈ ਕੀਤੀ ਸੀ।

ਰਿਲਾਇੰਸ ਐਂਟਰਟੇਨਮੈਂਟ ਦੇ ਵਾਈਸ-ਚੇਅਰਮੈਨ ਅਮਿਤਾਭ ਝੁਨਝੁਨਵਾਲਾ ਨੇ ਕਿਹਾ, ''ਸ਼ਿਬਾਸ਼ੀਸ਼ ਇਕ ਦਹਾਕੇ ਤੋਂ ਸਾਡੀ ਲੀਡਰਸ਼ਿਪ ਦੀ ਟੀਮ 'ਚ ਮੱਹਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਨਵੇਂ ਬਿਜ਼ਨੈੱਸ ਓਪਰੇਸ਼ਨ ਸਥਾਪਤ ਕਰਨ ਤੇ ਵਧਾਉਣ ਲਈ ਸ਼ਾਨਦਾਰ ਸੰਗਠਨਾਤਮਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਸਾਨੂੰ ਵਿਸ਼ਵਾਸ਼ ਹੈ ਕਿ ਉਹ ਭਵਿੱਖ ਦੇ ਰੋਮਾਂਚਕ ਮਨੋਰੰਜਨ ਦ੍ਰਿਸ਼ 'ਚ ਕੰਪਨੀ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ।'' ਆਪਣੀ ਇਸ ਉਪਲਬਧੀ ਬਾਰੇ ਗੱਲ ਕਰਦੇ ਹੋਏ ਸ਼ਿਬਾਸ਼ੀਸ਼ ਨੇ ਕਿਹਾ, ''ਮੇਰੇ 'ਤੇ ਕੀਤੇ ਗਏ ਇਸ ਭਰੋਸੇ ਲਈ ਮਾਣ ਮਹਿਸੂਸ ਕਰ ਰਿਹਾ ਹਾਂ ਤੇ ਮੈਂ ਆਪਣੀ ਟੀਮ ਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਕ ਮਜ਼ਬੂਤ ਸੰਗਠਨ ਬਣਾਉਣ 'ਚ ਮਦਦ ਕੀਤੀ ਹੈ। ਸਾਡਾ ਟੀਚਾ ਲਗਾਤਾਰ ਕਈ ਪਲੇਟਫਾਰਮ 'ਤੇ ਗੋਲਬਲ ਦਰਸ਼ਕਾਂ ਲਈ ਮਨੋਰੰਜਨ ਤੇ ਆਨੰਦ ਲੈਣਾ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News