ਦਿੱਲੀ ਹਾਈਕੋਰਟ ਨੇ ਐਂਕਰ ਸੁਹੈਬ ਇਲੀਆਸੀ ਨੂੰ ਪਤਨੀ ਦੇ ਕਤਲ ਦੇ ਮਾਮਲੇ ''ਚੋਂ ਕੀਤਾ ਬਰੀ

10/5/2018 5:22:28 PM

ਮੁੰਬਈ (ਬਿਊਰੋ)— ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਟੀ. ਵੀ. ਸ਼ੋਅ 'ਇੰਡੀਆਜ਼ ਮੋਸਟ ਵਾਂਟੇਡ' ਦੇ ਐਕਟਰ ਤੇ ਪ੍ਰੋਡਿਊਸਰ ਸੁਹੈਬ ਇਲੀਆਸੀ ਨੂੰ ਬਰੀ ਕਰ ਦਿੱਤਾ ਹੈ। ਸੁਹੈਬ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਲੀਆਸੀ ਪਤਨੀ ਅੰਜੂ ਦੇ 18 ਸਾਲ ਪਹਿਲਾਂ ਕਤਲ ਮਾਮਲੇ 'ਚ ਦੋਸ਼ੀ ਸਾਬਤ ਹੋਇਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ, ਜਿਸ ਨੂੰ ਉਨ੍ਹਾਂ ਨੇ ਚੁਣੌਤੀ ਦਿੱਤੀ ਸੀ ਤੇ ਸੁਹੈਬ ਦੀ ਇਸ ਅਪੀਲ ਨੂੰ ਜੱਜ ਐਸ. ਮੁਰਲੀਧਰ. ਤੇ ਵਿਨੋਦ ਗੋਇਲ ਨੇ ਮਨਜ਼ੂਰ ਕਰ ਲਿਆ।

PunjabKesari

ਹੇਠਲੀ ਅਦਾਲਤ ਨੇ 20 ਦਸੰਬਰ, 2017 ਨੂੰ ਇਲੀਆਸੀ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੇ ਕਤਲ ਕੀਤਾ ਤੇ ਉਸ ਨੂੰ ਖੁਦਕੁਸ਼ੀ ਵਾਂਗ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸੇ ਕ੍ਰਾਈਮ ਕਰਕੇ ਇਲੀਆਸੀ ਸੁਰਖੀਆਂ 'ਚ ਆਏ ਸਨ। ਸੁਹੈਬ ਇਲੀਆਸੀ ਆਪਣੀ ਪਤਨੀ ਅੰਜੂ ਦੀ ਦਹੇਜ ਤੇ ਕਤਲ ਮਾਮਲੇ ਦਾ ਮੁਕੱਦਮਾ 17 ਸਾਲ ਤੋਂ ਲੜ ਰਹੇ ਸਨ। ਅੰਜੂ ਨੂੰ ਮਯੂਰ ਵਿਹਾਰ ਉਸ ਦੇ ਘਰ ਹੀ ਮ੍ਰਿਤਕ ਪਾਇਆ ਗਿਆ ਸੀ। ਇਸ ਤੋਂ ਬਾਅਦ ਅੰਜੂ ਦੀ ਭੈਣ ਤੇ ਸੱਸ ਨੇ ਇਲੀਆਸੀ 'ਤੇ ਦਹੇਜ ਲਈ ਉਸ ਨੂੰ ਤੰਗ ਕਰਨ ਦਾ ਇਲਜ਼ਾਮ ਲਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News