Pics : ਰੈਸਟੋਰੈਂਟ ਦੇ ਬਾਹਰ ਦੋਸਤਾਂ ਨਾਲ ਘੁੰਮਦੀ ਨਜ਼ਰ ਆਈ ਸੁਹਾਨਾ ਖਾਨ
10/22/2018 11:54:32 AM
ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਘਰ ਤੋਂ ਨਿਕਲਦੇ ਹੀ ਲਾਈਮਲਾਈਟ 'ਚ ਆ ਜਾਂਦੀ ਹੈ। ਅਜਿਹੇ 'ਚ ਸੁਹਾਨਾ ਦੀ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ, ਜਿਸ 'ਚ ਉਹ ਆਪਣੀ ਦੋਸਤ ਅਨਨਿਆ ਪਾਂਡੇ ਤੇ ਸ਼ਨਾਇਆ ਕਪੂਰ ਨਾਲ ਦਿਖਾਈ ਦੇ ਰਹੀ ਹੈ।
ਦਰਸਅਲ ਸੁਹਾਨਾ, ਅਨਨਿਆ ਤੇ ਸ਼ਨਾਇਆ ਇਕੱਠੇ ਲੰਚ ਕਰਨ ਪਹੁੰਚੀਆਂ ਸਨ। ਇਹ ਤਿੰਨੋਂ ਸਟਾਰ ਕਿਡਜ਼ ਦੀ ਆਪਸ 'ਚ ਕਾਫੀ ਡੁੰਘੀ ਦੋਸਤੀ ਹੈ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਲੰਚ ਕਰਨ ਤੋਂ ਬਾਅਦ ਰੈਸਟੋਰੈਂਟ 'ਚੋਂ ਬਾਹਰ ਨਿਕਲ ਰਹੀਆਂ ਸਨ। ਅਜਿਹਾ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਇਨ੍ਹਾਂ ਨੂੰ ਇਕੱਠੇ ਘੁੰਮਦੇ ਜਾਂ ਪਾਰਟੀ ਕਰਦਿਆਂ ਦੇਖਿਆ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਸ਼ਨਾਇਆ ਨੇ ਇਸ ਸਾਲ ਹੀ ਗ੍ਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਉੱਥੇ ਅਨਨਿਆ ਪਾਂਡੇ 'ਸਟੂਡੈਂਟ ਆਫ ਦਿ ਈਅਰ 2' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਇਸ ਤੋਂ ਬਾਅਦ ਹੁਣ ਫੈਨਜ਼ ਨੂੰ ਸ਼ਨਾਇਆ ਦੇ ਬਾਲੀਵੁੱਡ ਡੈਬਿਊ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ