ਪੂਲ ''ਚ ਨਹਾਉਂਦੇ ਹੋਏ ਸੁਹਾਨਾ ਖਾਨ ਦੀ ਤਸਵੀਰ ਇੰਸਟਾ ''ਤੇ ਵਾਇਰਲ

Thursday, November 8, 2018 3:43 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਅਕਸਰ ਲਾਈਮਲਾਈਟ 'ਚ ਹੀ ਨਜ਼ਰ ਆਉਂਦੀ ਹੈ। ਆਏ ਦਿਨ ਉਸ ਦੀ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਸੁਹਾਨਾ ਕੈਮਰਾ ਫ੍ਰੈਂਡਲੀ ਹੈ ਤੇ ਪੋਜ਼ ਦੇਣਾ ਉਸ ਨੇ ਕਾਫੀ ਪਸੰਦ ਹੈ। ਹੁਣ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ, ਜੋ ਕਿ ਖੂਬ ਵਾਇਰਲ ਹੋ ਰਹੀ ਹੈ।


ਸੁਹਾਨਾ ਦੀ ਤਸਵੀਰ ਹੋਈ ਵਾਇਰਲ
ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਉਹ ਇਕ ਪੂਲ 'ਚ ਨਜ਼ਰ ਆ ਰਹੀ ਹੈ ਤੇ ਕੈਮਰੇ ਨੂੰ ਲਗਾਤਾਰ ਦੇਖ ਰਹੀ ਹੈ। ਸੁਹਾਨਾ ਦੇ ਹੱਥਾਂ 'ਚ ਮਹਿੰਦੀ ਲੱਗੀ ਹੋਈ ਹੈ। ਇਸ ਤਸਵੀਰ 'ਚ ਸੁਹਾਨਾ ਕਾਫੀ ਸਟਨਿੰਗ ਲੱਗ ਰਹੀ ਹੈ। ਹਾਲ ਹੀ 'ਚ ਸੁਹਾਨਾ ਦੀ ਇਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਸੁਹਾਨਾ ਦੀਵਾਲੀ 'ਤੇ ਆਪਣੇ ਪਰਿਵਾਰ ਨਾਲ ਤਸਵੀਰ ਖਿੱਚਵਾਉਂਦੀ ਨਜ਼ਰ ਆਈ ਸੀ। 

PunjabKesari
ਬਾਲੀਵੁੱਡ 'ਚ ਰੱਖਣ ਵਾਲੀ ਹੈ ਕਦਮ
ਦੱਸ ਦੇਈਏ ਕਿ ਸੁਹਾਨਾ ਫਿਲਹਾਲ ਤਾਂ ਪੜ੍ਹਾਈ ਕਰ ਰਹੀ ਹੈ ਪਰ ਕੁਝ ਦਿਨ ਪਹਿਲੇ ਆਈਆਂ ਖਬਰਾਂ 'ਚ ਅਜਿਹਾ ਕਿਹਾ ਜਾ ਰਿਹਾ ਸੀ ਕਿ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ। ਕੁਝ ਮਹੀਨੇ ਪਹਿਲਾਂ ਹੀ ਉਸ ਨੇ 'ਵੋਗ ਮੈਗਜ਼ੀਨ' ਲਈ ਫੋਟੋਸ਼ੂਟ ਕਰਵਾਇਆ ਸੀ।


About The Author

sunita

sunita is content editor at Punjab Kesari