ਸ਼ਾਹਰੁਖ ਦੀ ਬੇਟੀ ਸੁਹਾਨਾ ਦਾ ਸੋਸ਼ਲ ਮੀਡੀਆ ''ਤੇ ਦਿਖਿਆ ਬੇਹੱਦ ਖੂਬਸੂਰਤ ਅੰਦਾਜ਼

Thursday, October 12, 2017 5:14 PM
ਸ਼ਾਹਰੁਖ ਦੀ ਬੇਟੀ ਸੁਹਾਨਾ ਦਾ ਸੋਸ਼ਲ ਮੀਡੀਆ ''ਤੇ ਦਿਖਿਆ ਬੇਹੱਦ ਖੂਬਸੂਰਤ ਅੰਦਾਜ਼

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਭਾਵੇਂ ਹੀ ਚਰਚਾ ਤੋਂ ਦੂਰ ਲੰਡਨ 'ਚ ਆਪਣੀ ਪੜ੍ਹਾਈ ਕਰ ਰਹੀ ਹੈ ਪਰ ਫਿਰ ਵੀ ਮੀਡੀਆ 'ਚ ਉਸ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਸੁਹਾਨਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ। ਉਹ ਅਕਸਰ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੀ ਇਕ ਸੈਲਫੀ ਪੋਸਟ ਕੀਤੀ ਹੈ, ਜਿਸ 'ਚ ਉਹ ਬਹੁਤ ਹੀ ਖੂਬਸੂਰਤ ਤੇ ਬੋਲਡ ਨਜ਼ਰ ਆ ਰਹੀ ਹੈ।
ਸੁਹਾਨਾ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'I'M Your Light, and You are My Sunshine ❤👀💕 #naturalbeauty ❤
* Spam Account @babysueekhan *'.

 

A post shared by suhana khan (@suhanakha2) on

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸੁਹਾਨਾ ਨੇ ਸਵਿਮਸੂਟ 'ਚ ਇਕ ਤਸਵੀਰ ਪੋਸਟ ਕੀਤੀ ਸੀ। ਇਸ ਤੋਂ ਇਲਾਵਾ ਇਕ ਹੋਰ ਤਸਵੀਰ 'ਚ ਸੁਹਾਨਾ ਆਪਣੀ ਸਹੇਲੀ ਨਾਲ ਨਜ਼ਰ ਆ ਰਹੀ ਸੀ। ਉਥੇ ਕਾਫੀ ਸਮੇਂ ਪਹਿਲਾਂ ਸੁਹਾਨਾ ਦੀ ਇਕ ਸਕੂਲ ਪੇਸ਼ਕਾਰੀ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ 'ਚ ਪਹਿਲੀ ਵਾਰ ਉਸ ਦੀ ਅਦਾਕਾਰੀ ਦੇਖਣ ਨੂੰ ਮਿਲੀ ਸੀ।