Box Office : ਚੌਥੇ ਹਫਤੇ ਵੀ ਜਾਰੀ ਰਿਹਾ ''ਸੂਈ ਧਾਗਾ'' ਦੀ ਕਮਾਈ ਦਾ ਸਿਲਸਿਲਾ

10/23/2018 6:28:05 PM

ਮੁੰਬਈ (ਬਿਊਰੋ)— ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ 'ਸੂਈ ਧਾਗਾ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 3 ਹਫਤਿਆਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ। ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਹਫਤੇ 62.50 ਕਰੋੜ, ਦੂਜੇ ਹਫਤੇ 13.30 ਕਰੋੜ, ਤੀਜੇ ਹਫਤੇ 2.50 ਕਰੋੜ ਅਤੇ ਚੌਥੇ ਹਫਤੇ 40 ਲੱਖ ਦੀ ਕਮਾਈ ਕੀਤੀ ਹੈ। ਫਿਲਮ ਭਾਰਤ 'ਚ ਹੁਣ ਤੱਕ ਭਾਰਤ 'ਚ 78.70 ਕਰੋੜ ਦਾ ਕਾਰਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੇ ਹਨ।

ਜ਼ਿਕਰਯੋਗ ਹੈ ਕਿ ਫਿਲਮ 'ਸੂਈ ਧਾਗਾ' ਦਾ ਨਿਰਦੇਸ਼ਨ ਸ਼ਰਤ ਕਟਾਰੀਆ ਵਲੋਂ ਕੀਤਾ ਗਿਆ, ਜਦਕਿ ਯਸ਼ਰਾਜ ਬੈਨਰ ਹੇਠ ਫਿਲਮ ਦਾ ਨਿਰਮਾਣ ਹੋਇਆ ਹੈ। ਇਹ ਫਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਡ ਇਨ ਇੰਡੀਆ' ਅਭਿਆਨ 'ਤੇ ਅਧਾਰਤ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 25 ਕਰੋੜ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News