Video : ਜਿਨਸੀ ਸ਼ੋਸ਼ਣ ਤੋਂ ਤਲਾਕ ਤੱਕ, ਮੌਤ ਤੋਂ ਪਹਿਲਾਂ ਸ਼੍ਰੀਦੇਵੀ ਦੀ 'ਭੈਣ' ਸੁਜਾਤਾ ਕੁਮਾਰ ਨੇ ਸ਼ੇਅਰ ਕੀਤਾ ਸੀ ਦਰਦ

Wednesday, August 22, 2018 12:25 PM

ਮੁੰਬਈ (ਬਿਊਰੋ)— ਫਿਲਮ 'ਇੰਗਲਿਸ਼-ਵਿੰਗਲਿਸ਼' 'ਚ ਸ਼੍ਰੀਦੇਵੀ ਦੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਜਾਤਾ ਕੁਮਾਰ ਦਾ 53 ਸਾਲ 'ਚ ਦਿਹਾਂਤ ਹੋ ਗਿਆ ਹੈ। ਸੁਜਾਤਾ ਪਿਛਲੇ ਕਾਫੀ ਸਮੇਂ ਤੋਂ ਮੈਟਾਸਟੈਟਿਕ ਕੈਂਸਰ ਨਾਲ ਜੂਝ ਰਹੀ ਸੀ। ਇਸ ਦੇ ਚੱਲਦੇ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸੁਜਾਤਾ ਦੀ ਇਕ ਆਖਰੀ ਵੀਡੀਓ ਸਾਹਮਣੇ ਆਈ ਹੈ। ਸੁਜਾਤਾ ਇਸ ਵੀਡੀਓ 'ਚ ਆਪਣੀ ਲਾਈਫ, ਜਿਨਸੀ ਸ਼ੋਸ਼ਣ ਅਤੇ ਕੈਂਸਰ ਦਾ ਦਰਦ ਸ਼ੇਅਰ ਕਰ ਰਹੀ ਹੈ। ਇਹ ਵੀਡੀਓ ਮਈ 2018 ਦੀ ਹੈ। ਦਰਅਸਲ ਸੁਜਾਤਾ ਮੁੰਬਈ ਦੇ 'ਟੇਡ ਐਕਸ' ਟਾਕ ਸ਼ੋਅ 'ਚ ਗਈ ਸੀ, ਜਿੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਨੁਭਵਾਂ ਨੇ ਆਪਣੀ ਬੈਸਟ ਫ੍ਰੈਂਡ, ਟੀਚਰ, ਮਾਂ-ਬਾਪ ਅਤੇ ਗਾਈਡ ਬਣਾਇਆ।

ਸੁਜਾਤਾ ਨੇ ਦੱਸਿਆ ਸੀ ਕਿ 20 ਸਾਲ ਦੀ ਉਮਰ 'ਚ ਆਉਂਦੇ-ਆਉਂਦੇ ਉਨ੍ਹਾਂ ਨੇ ਚਾਈਲਡ ਐਬਿਊਜ਼ (ਬਾਲ ਦੁਰਵਿਵਹਾਰ) ਅਤੇ ਘਰੇਲੂ ਹਿੰਸਾ ਵਰਗੀਆਂ ਚੀਜ਼ਾਂ ਝੇਲੀਆਂ ਸਨ ਪਰ ਫਿਰ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਕੇਸ ਨਹੀਂ ਕਰੇਗੀ। 30 ਸਾਲ ਦੀ ਉਮਰ 'ਚ ਉਨ੍ਹਾਂ ਨੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। 40 ਸਾਲ ਦੀ ਉਮਰ 'ਚ ਪਹੁੰਚਦੇ-ਪਹੁੰਚਦੇ ਉਨ੍ਹਾਂ ਨੂੰ ਸਾਲ 2006 'ਚ ਕੈਂਸਰ ਹੋ ਗਿਆ। ਇਕ ਪਾਸੇ ਉਨ੍ਹਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀ ਅਤੇ ਦੂਜੇ ਪਾਸੇ ਉਨ੍ਹਾਂ ਦਾ ਤਲਾਕ ਦਾ ਕੇਸ।

ਹੋ ਚੁੱਕੀ ਸੀ ਕੈਂਸਰ ਮੁਕਤ
ਸੁਜਾਤਾ ਨੇ 'ਇੰਗਲਿਸ਼-ਵਿੰਗਲਿਸ਼' ਦੀ ਰਿਲੀਜ਼ਿੰਗ ਤੋਂ ਪਹਿਲਾਂ ਸਤੰਬਰ 2012 'ਚ ਦਿੱਤੇ ਇਕ ਇੰਟਰਵਿਊ 'ਚ ਖੁਦ ਨੂੰ ਕੈਂਸਰ ਮੁਕਤ ਐਲਾਨ ਕੀਤਾ ਸੀ ਪਰ ਇਕ ਵਾਰ ਫਿਰ ਇਸ ਜਾਨਲੇਵਾ ਬੀਮਾਰੀ ਦੀ ਲਪੇਟ 'ਚ ਆ ਗਈ ਸੀ। ਇਸ ਵਾਰ ਉਹ ਕੈਂਸਰ ਦੀ ਜੰਗ ਹਾਰ ਗਈ ਸੀ। ਸੁਜਾਤਾ ਦੀ ਭੈਣ ਸੁਚਿੱਤਰਾ ਕ੍ਰਿਸ਼ਣਮੂਰਤੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਸੁਜਾਤਾ ਕੁਮਾਰ ਹੁਣ ਨਹੀਂ ਰਹੀ। ਸੁਜਾਤਾ ਨੇ 19 ਅਗਸਤ 2018 ਨੂੰ ਰਾਤ 11 ਵੱਜ ਕੇ 26 ਮਿੰਟ 'ਤੇ ਆਖਰੀ ਸਾਹ ਲਿਆ। ਲਾਈਫ ਹੁਣ ਕਦੇ ਪਹਿਲਾਂ ਵਰਗੀ ਨਹੀਂ ਰਹੇਗੀ।''

PunjabKesari
ਟੀ. ਵੀ. ਸੀਰੀਅਲਸ 'ਚ ਵੀ ਕੀਤਾ ਕੰਮ
ਸੁਜਾਤਾ ਫਿਲਮਾਂ ਤੋਂ ਇਲਾਵਾ ਟੀ. ਵੀ. ਸੀਰੀਅਲਸ 'ਚ ਵੀ ਕੰਮ ਕਰ ਚੁੱਕੀ ਹੈ। ਸੁਜਾਤਾ ਸਟਾਰ ਵਨ ਦੇ ਸ਼ੋਅ 'ਹੋਟਲ ਕਿੰਗਸਟਨ, ਜੀ ਕੈਫੇ ਦੇ ਸੀਰੀਅਲ 'ਬਾਂਬੇ ਟਾਕੀਜ਼' ਅਤੇ ਅਨਿਲ ਕਪੂਰ ਦੇ ਸ਼ੋਅ '24' 'ਚ ਵੀ ਕੰਮ ਕਰ ਚੁੱਕੀ ਹੈ। ਸੁਜਾਤਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ, ''ਮੇਰੇ ਕੋਲ੍ਹ ਉਸ ਸਮੇਂ ਤੱਕ ਚੰਗੇ ਰੋਲ ਨਹੀਂ ਸਨ ਜਦੋਂ ਤੱਕ ਮੈਨੂੰ ਗੌਰੀ ਸ਼ਿੰਦੇ ਦੀ ਫਿਲਮ 'ਇੰਗਲਿਸ਼-ਵਿੰਗਲਿਸ਼' 'ਚ ਅਪ੍ਰੋਚ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਮੈਂ ਜਿੰਨੀਆਂ ਵੀ ਫਿਲਮਾਂ 'ਚ ਕੰਮ ਕੀਤਾ ਉਹ ਬੁਰੀ ਤਰ੍ਹਾਂ ਫਲਾਪ ਰਹੀਆਂ। 'ਇੰਗਲਿਸ਼-ਵਿੰਗਲਿਸ਼' ਤੋਂ ਇਲਾਵਾ ਸੁਜਾਤਾ ਆਨੰਦ ਐੱਲ ਰਾਏ ਦੀ 'ਰਾਂਝਣਾ' ਅਤੇ ਕਰਨ ਜੌਹਰ ਦੀ ਫਿਲਮ 'ਗੋਰੀ ਤੇਰੇ ਪਿਆਰ ਮੇਂ' ਵੀ ਦਿਖਾਈ ਦੇ ਚੁੱਕੀ ਹੈ।

 


Edited By

Chanda Verma

Chanda Verma is news editor at Jagbani

Read More