ਸੁੱਖੀ ਤੇ ਗਿਤਾਜ਼ ਬਿੰਦਰਖੀਆ ਦੇ ਸਕਦੇ ਹਨ ਫੈਨਜ਼ ਨੂੰ ਵੱਡਾ ਸਰਪ੍ਰਾਈਜ਼

Tuesday, April 16, 2019 10:44 AM
ਸੁੱਖੀ ਤੇ ਗਿਤਾਜ਼ ਬਿੰਦਰਖੀਆ ਦੇ ਸਕਦੇ ਹਨ ਫੈਨਜ਼ ਨੂੰ ਵੱਡਾ ਸਰਪ੍ਰਾਈਜ਼

ਜਲੰਧਰ (ਬਿਊਰੋ) — ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਸੁੱਖੀ ਦਾ ਕਾਫੀ ਬੋਲ ਬਾਲਾ ਹੈ। ਸੁੱਖੀ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਨੌਜਵਾਨ ਪੀੜ੍ਹੀ 'ਤੇ ਹਮੇਸ਼ਾ ਸੁੱਖੀ ਦੇ ਗੀਤਾਂ ਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਹਾਲ ਹੀ 'ਚ ਸੁੱਖੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ, ਸੁੱਖੀ ਵਲੋਂ ਸ਼ੇਅਰ ਕੀਤੀ ਪੋਸਟ 'ਚ ਨਾਮੀ ਗਾਇਕ ਸੁਰਜੀਤ ਬਿੰਦਰਖੀਆ ਦਾ ਬੇਟਾ ਗਿਤਾਜ਼ ਬਿੰਦਰਖੀਆ ਵੀ ਨਜ਼ਰ ਆ ਰਿਹਾ ਹੈ। ਇਸ ਪੋਸਟ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੁੱਖੀ ਤੇ ਗਿਤਾਜ਼ ਬਿੰਦਰਖੀਆ ਕੋਈ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਨ, ਜੋ ਕਿ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾ ਰਿਹਾ ਹੈ।

 
 
 
 
 
 
 
 
 
 
 
 
 
 

@gitazbindrakhia mera baut e ghaint bhraaaa... we comin together very soon!!!

A post shared by Sukhe Muzical Doctorz (ਡੌਕਟਰਜ) (@sukhemuziicaldoctorz) on Apr 13, 2019 at 5:09am PDT


ਦੱਸ ਦਈਏ ਕਿ ਸੁੱਖੀ ਤੇ ਗਿਤਾਜ਼ ਬਿੰਦਰਖੀਆ ਦੀ ਜੋੜੀ ਜ਼ਰੂਰ ਕੁਝ ਵੱਖਰੇ ਲੈ ਕੇ ਆਵੇਗੀ, ਕਿਉਂਕਿ ਜਦੋਂ ਦੋ ਵੱਡੇ ਸਟਾਰ ਇਕੱਠੇ ਕੋਈ ਪ੍ਰੋਜੈਕਟ ਲੈ ਕੇ ਆਉਂਦੇ ਤਾਂ ਜ਼ਰੂਰ ਕੋਈ ਵੱਡਾ ਧਮਕਾ ਹੁੰਦਾ ਹੈ।

 
 
 
 
 
 
 
 
 
 
 
 
 
 

Last Night🔥 @sukhemuziicaldoctorz Darling’s Sister’s Wedding❤️Baut Baut Mubarkaan Sare Parivaar Nu Mere Valon🎉Parmatma Tandrustiyan Bakshe🙏🏼😇

A post shared by Gitaz Bindrakhia👑ਬਿੰਦਰੱਖੀਆ (@gitazbindrakhia) on Apr 12, 2019 at 5:47am PDT


Edited By

Sunita

Sunita is news editor at Jagbani

Read More