B''DAY SPL : ਅੱਜ ਵੀ ਲੋਕਾਂ ਦੇ ਦਿਲਾਂ ''ਤੇ ਰਾਜ ਕਰਦੇ ਹਨ ਸੁੱਖੀ ਦੇ ਇਹ ਗੀਤ, ਵੀਡੀਓ
9/13/2018 11:35:58 AM
ਜਲੰਧਰ(ਬਿਊਰੋ)— ਪੰਜਾਬੀ ਗਾਇਕੀ ਦੇ ਹੁਨਰ ਨਾਲ ਦੇਸਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੇ ਸੁੱਖੀ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 13 ਸਤੰਬਰ 1990 ਨੂੰ ਪੰਜਾਬ 'ਚ ਹੋਇਆ। ਸੁੱਖੀ ਸਿਰਫ ਗਾਇਕੀ ਦੇ ਖੇਤਰ 'ਚ ਹੀ ਨਹੀਂ ਸਗੋਂ ਸੰਗੀਤਕਾਰ, ਗੀਤਕਾਰ ਵਜੋਂ ਵੀ ਜਾਣੇ ਜਾਂਦਾ ਹੈ। ਦੱਸ ਦੇਈਏ ਕਿ ਸੁੱਖੀ ਨੇ ਗਾਇਕੀ ਦਾ ਸਫਰ 'ਸਨਾਈਪਰ' ਗੀਤ ਨਾਲ ਸ਼ੁਰੂ ਕੀਤਾ ਸੀ।
ਇਸ ਗੀਤ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਸੁੱਖੀ ਨੇ ਲਗਾਤਾਰ ਦਰਸ਼ਕਾਂ ਦੀ ਝੋਲੀ 'ਚ ਹਿੱਟ ਗੀਤ ਪਾਏ, ਜੋ ਦਰਸ਼ਕਾਂ ਦੀ ਪਸੰਦ 'ਤੇ ਖਰੇ ਉਤਰੇ।
ਸੁੱਖੀ ਦੇ ਹਿੱਟ ਗੀਤਾਂ ਦੀ ਲਿਸਟ 'ਚ 'ਸਨਾਈਪਰ' ਤੋਂ ਇਲਾਵਾ, 'ਸੁਸਾਈਡ', 'ਜਾਗੁਅਰ', 'ਕੁੜੀਏ ਸਨੇਪਚੈਟ ਵਾਲੀਏ', 'ਸੁਪਰਸਟਾਰ', 'ਇਨਸੇਨ' ਵਰਗੇ ਕਈ ਗੀਤ ਸ਼ਾਮਲ ਹਨ।
ਸੁੱਖੀ ਦੇ ਗੀਤ ਹਮੇਸ਼ਾਂ ਵਿਆਹਾਂ ਤੇ ਪਾਰਟੀਆਂ ਦੀ ਰੌਣਕ ਬਣਦੇ ਹਨ। ਸੁੱਖੀ ਦਾ ਨਾਂ ਨਾਮੀ ਸਿੰਗਰਾਂ 'ਚ ਸ਼ਾਮਲ ਹੈ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਨੂੰ ਖੂਬ ਮੋਹਿਆ ਹੈ।
ਸੁੱਖੀ ਹਮੇਸ਼ਾ ਹੀ ਅਜਿਹੇ ਗੀਤ ਗਾਉਂਦਾ ਹੈ, ਜੋ ਨੌਜਵਾਨਾਂ ਦੀ ਪਸੰਦ 'ਤੇ ਹਮੇਸ਼ਾ ਖਰੇ ਉਤਰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ