B'Day: ਛੋਟੀ ਉਮਰ 'ਚ ਰੱਖਿਆ ਸੀ ਸੰਗੀਤ ਦੀ ਦੁਨੀਆ 'ਚ ਕਦਮ, 'ਜੈਯ ਹੋ' ਨਾਲ ਮਿਲੀ ਵੱਖਰੀ ਪਛਾਣ

7/18/2019 12:44:57 PM

ਮੁੰਬਈ (ਬਿਊਰੋ)— ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਦੇਣ ਵਾਲੇ ਸੁਰਾਂ ਦੇ ਸਰਤਾਜ ਸੁਖਵਿੰਦਰ ਸਿੰਘ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਸੁਕਵਿੰਦਰ ਸਿੰਘ ਦਾ ਜਨਮ 18 ਜੁਲਾਈ 1971 ਨੂੰ ਪੰਜਾਬ ਦੇ ਅਮ੍ਰਿਤਸਰ ਜਿਲੇ 'ਚ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦਾ ਝੁਕਾਅ ਗਾਇਕੀ ਵੱਲ ਸੀ। ਸੁਖਵਿੰਦਰ ਸਿੰਘ ਸਿਰਫ 8 ਸਾਲ ਦੀ ਉਮਰ 'ਚ ਹੀ ਸਟੇਜ਼ ਪਰਫਾਰਮੈਂਸ ਕਰਨ ਲੱਗੇ ਸਨ।
PunjabKesari
ਸੁਖਵਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਸਟੇਜ਼ 'ਤੇ ਲਤਾ ਮੰਗੇਸ਼ਕ ਦੇ ਸਾਹਮਣੇ ਸਾਰੇ. ਗਾ. ਮਾ. ਪਾ. 'ਚ ਗੀਤ ਗਾਇਆ। ਬਾਲੀਵੁੱਡ ਵਿਚ ਸੁਖਵਿੰਦਰ ਸਿੰਘ ਨੂੰ ਪਹਿਲਾ ਬ੍ਰੇਕ ਫਿਲਮ 'ਕਰਮਾ' ਨਾਲ ਮਿਲਿਆ ਸੀ। ਉਨ੍ਹਾਂ ਨੇ ਏ.ਆਰ. ਰਹਿਮਾਨ ਦੇ ਸੰਗੀਤ 'ਚ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ।
PunjabKesari
ਸੁਖਵਿੰਦਰ ਸਿੰਘ ਨੇ 'ਦਿਲ ਸੇ' ਤੋਂ ਇਲਾਵਾ 'ਤਾਲ', '1947 ਅਰਥ', 'ਦਾਗ', 'ਜਾਨਵਰ', 'ਤੇਰੇ ਨਾਮ','ਆਪਣਾ ਸਪਨਾ ਮਨੀ ਮਨੀ', 'ਮੁਸਾਫਿਰ', 'ਚੱਕ ਦੇ ਇੰਡੀਆ', 'ਓਮ ਸ਼ਾਂਤੀ ਓਮ' ਵਰਗੀਆਂ ਫਿਲਮਾਂ 'ਚ ਗੀਤ ਗਾਏ। ਉਨ੍ਹਾਂ ਦੇ ਗਾਏ ਜ਼ਿਆਦਾਤਰ ਗੀਤ ਸੁਪਰਹਿੱਟ ਰਹੇ। 'ਜੈਯ ਹੋ' ਨਾਲ ਸੁਖਵਿੰਦਰ ਸਿੰਘ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਮਿਲੀ।
PunjabKesari
ਸੁਖਵਿੰਦਰ ਸਿੰਘ ਨੇ 'ਦਿਲ ਸੇ' ਤੋਂ ਇਲਾਵਾ 'ਤਾਲ', '1947 ਅਰਥ','ਦਾਗ', 'ਮੁਸਾਫਰ','ਚੱਕ ਦੇ ਇੰਡੀਆ','ਓਮ ਸ਼ਾਂਤੀ ਓਮ', 'ਬਲੈਕ ਐਂਡ ਵਾਈਟ' ਵਰਗੀਆਂ ਫਿਲਮਾਂ ਵਿਚ ਗੀਤ ਗਾਏ। ਉਨ੍ਹਾਂ ਦੇ ਗਾਏ ਜ਼ਿਆਦਾਤਰ ਗੀਤ ਸੁਪਰਹਿੱਟ ਰਹੇ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News