24 ਜੂਨ ਨੂੰ ਪਰਥ 'ਚ ਸੁਨੰਦਾ ਸ਼ਰਮਾ ਪਾਵੇਗੀ ਪਟਾਕੇ, ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਵੀਡੀਓ

6/23/2017 4:29:43 PM

ਸਿਡਨੀ/ਪਰਥ (ਅਰਸ਼ਦੀਪ)— 'ਪੰਜਾਬੀ ਇੰਡਸਟਰੀ 'ਚ ਆਪਣੀ ਦਮਦਾਰ ਆਵਾਜ਼ ਨਾਲ ਪਟਾਕੇ ਪਾਉਣ ਵਾਲੀ ਗਾਇਕਾ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀ ਆਪਣੇ ਪ੍ਰਸ਼ੰਸਕਾਂ ਲਈ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ ਦੱਸ ਰਹੀ ਹੈ ਕਿ ਉਹ ਵਰਲਡ ਟੂਰ 'ਤੇ ਜਾ ਰਹੀ ਹੈ ਅਤੇ ਉਨ੍ਹਾਂ ਦਾ ਪਹਿਲਾ ਸ਼ੋਅ 24 ਜੂਨ ਨੂੰ ਪਲੈਟੀਨਮ ਬਲੂ ਬੈਲਕੈਟਾ, ਪਰਥ (ਆਸਟ੍ਰੇਲੀਆ) 'ਚ ਲਾਈਵ ਹੋਣ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ।
ਜਾਣਕਾਰੀ ਮੁਤਾਬਕ ਪੰਜਾਬੀ ਭਾਵੇਂ ਕਿਧਰੇ ਵੀ ਚਲੇ ਜਾਣ ਉਨ੍ਹਾਂ ਦੀ ਆਪਣੀ ਸੱਭਿਆਚਾਰ ਪ੍ਰਤੀ ਖਿੱਚ ਸਦਾ ਬਣੀ ਰਹਿੰਦੀ ਹੈ, ਜਿਸ ਕਾਰਨ ਉਹ ਪੰਜਾਬੀਅਤ ਦੀ ਸੇਵਾ ਵੱਖ-ਵੱਖ ਤਰੀਕਿਆਂ ਨਾਲ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਆਸਟ੍ਰੇਲੀਆ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਜਾਂ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ ਲੋਕਾਂ ਨੂੰ ਖੁਸ਼ੀ ਦੇਣ ਲਈ ਪਰੁਲ ਨਾਗਪਾਲ ਤੇ ਗੁਰਪ੍ਰੀਤ ਖੇਤਲਾ ਨੇ ਦੱਸਿਆ ਕਿ ਇਸ ਵਾਰ ਪਹਿਲੀ ਵਾਰ 'ਦੇਸੀ ਸਵੈਗ' ਪ੍ਰੋਗਰਾਮ ਗਾਇਕੀ ਦਾ 24 ਜੂਨ ਤੋਂ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ ਤੇ ਅਖਿਲ ਪੰਜਾਬੀ ਨਾਮੀ ਗਾਇਕ/ਗਾਇਕਾ ਆਪਣੀ ਕਲਾ ਦੇ ਜੌਹਰ ਦਿਖਾਉਣਗੇ।


24 ਜੂਨ ਨੂੰ ਪਰਥ ਸ਼ਹਿਰ ਦੇ ਪਲਟੇਨੀਅਰ ਬਲਿਊ ਵਿਖੇ, 25 ਜੂਨ ਨੂੰ ਐਡੀਲੇਡ ਵਿਖੇ, 1 ਜੁਲਾਈ ਨੂੰ ਕੈਨਬਰਾ ਵਿਖੇ, 2 ਜੁਲਾਈ ਨੂੰ ਬ੍ਰਿਸਬੇਨ, 7 ਜੁਲਾਈ ਨੂੰ ਕੇਨਜ਼, 8 ਜੁਲਾਈ ਨੂੰ ਸਿਡਨੀ ਸ਼ਹਿਰ ਦੇ ਸੀ-3 ਕਾਨਫਰੰਸ ਵੈਨਿਊ ਵਿਖੇ, 9 ਜੁਲਾਈ ਨੂੰ ਮੈਲਬੋਰਨ, 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ ਪ੍ਰੋਗਰਾਮ ਹੋਣਗੇ। 
ਇਸ ਤਰ੍ਹਾਂ ਹੀ 25 ਜੂਨ ਨੂੰ ਐਡੀਲੇਡ ਵਿਖੇ ਨਵਦੀਪ ਅਗਨੀਹੋਤਰੀ, ਦੀਪ ਘੁੰਮਣ, ਮਨਵੀਰ ਸ਼ਰਮਾ, ਕਮਲ, ਸੰਦੀਪ ਸ਼ਰਮਾ, ਨਰਿੰਦਰ ਬੈਂਸ, ਸੰਦੀਪ ਸਿੰਘ ਆਦਿ ਨੇ ਦੱਸਿਆ ਕਿ ਐਡੀਲੇਟ ਟਾਊਨ ਹਾਲ ਵਿਖੇ ਹੋ ਰਹੇ ਪ੍ਰੋਗਰਾਮ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਸ਼ਹਿਰ ਵਾਸੀਆਂ 'ਚ ਬਹੁਤ ਉਤਸ਼ਾਹ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News