ਅਲਵਿਦਾ ਕਹਿਣ ਤੋਂ ਪਹਿਲਾਂ 20 ਕਰੋੜ ਦੇ ਮਾਲਕ ਸਨ ਸੁਨੀਲ ਦੱਤ

6/6/2018 2:28:27 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਿਗਜ ਅਭਿਨੇਤਾ ਸੁਨੀਲ ਦੱਤ ਦਾ ਅੱਜ 90ਵਾਂ ਜਨਮਦਿਨ ਹੈ। ਇਕ ਬਿਹਰਤੀਨ ਅਭਿਨੇਤਾ ਹੋਣ ਦੇ ਨਾਲ ਉਹ ਇਕ ਜ਼ਬਰਦਸਤ ਨੇਤਾ ਰਹਿ ਚੁੱਕੇ ਸਨ। ਉਨ੍ਹਾਂ ਦੀ ਲੀਡਰਸ਼ਿੱਪ ਦੇਖਦੇ ਹੋਏ ਸਾਲ 2004 'ਚ ਆਈ ਮਨਮੋਹਨ ਸਿੰਘ ਸਰਕਾਰ ਨੇ ਉਨ੍ਹਾਂ ਨੂੰ ਯੂਥ ਅਫੇਅਰਜ਼ ਐਂਡ ਸਪੋਰਟਸ ਮੰਤਰੀ ਬਣਾਇਆ ਗਿਆ ਸੀ। ਉਹ ਮੁੰਬਈ ਉਤਰ-ਪੱਛਮੀ ਖੇਤਰ ਤੋਂ 5 ਵਾਰ ਸੰਸਦ ਬਣੇ ਸਨ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਨ।

PunjabKesari
ਸਾਲ 2004 'ਚ ਜਾਰੀ ਕੀਤੇ ਗਏ ਜ਼ਿੰਦਗੀ ਦੇ ਅੰਤਿਮ ਚੁਣਾਵੀ ਹਲਫਨਾਮੇ 'ਚ ਸੁਨੀਲ ਦੱਤ ਨੇ 20 ਕਰੋੜ ਦੀ ਜ਼ਿਆਦਾ ਦੀ ਸੰਪਤੀ ਐਲਾਨੀ ਸੀ। ਇਸ 'ਚ 90% ਤੋਂ ਜ਼ਿਆਦਾ ਜ਼ਮੀਨ ਜਾਇਦਾਦ ਸ਼ਾਮਿਲ ਸੀ। ਸੂਤਰਾਂ ਮੁਤਾਬਕ ਸਾਲ 2004 'ਚ ਇਨ੍ਹਾਂ ਦੀ ਰਾਸ਼ੀ 1 ਕਰੋੜ ਰੁਪਏ ਸੀ। ਇਹ ਹੀ ਨਹੀਂ, ਇਨ੍ਹਾਂ ਕੋਲ 7 ਫੀਚਰ ਫਿਲਮਾਂ ਦੇ ਨੈਗੇਟਿਵ ਰਾਈਟਸ ਸਨ।

PunjabKesari
ਹਲਫਨਾਮੇ ਦੇ ਮੁਤਾਬਕ ਸੁਨੀਲ ਦੱਤ ਨੇ ਪਹਿਲੀ ਪਤਨੀ ਨਰਗਿਸ ਨਾਲ ਸਾਲ 1957 ਅਤੇ 1964 'ਚ ਮੁੰਬਈ ਦੇ ਪਾਲੀ ਹਿਲ 'ਚ ਦੋ ਫਲੈਟ ਖਰੀਦੇ ਸਨ, ਜਿੱਥੇ ਉਹ ਸੁਨੀਲ ਦੱਤ ਬੰਗਲੇ ਦਾ ਨਿਰਮਾਣ ਕਰਵਾ ਰਹੇ ਸਨ। ਸਾਲ 2004 'ਚ ਇਨ੍ਹਾਂ ਦੋਵਾਂ ਫਲੈਟਾਂ ਦੀ ਕੀਮਤ 14 ਕਰੋੜ ਤੋਂ ਜ਼ਿਆਦਾ ਸੀ। ਉਹ ਖੁਦ ਬਾਂਦਰਾ ਸਥਿਤ ਬੰਗਲੇ 'ਚ ਰਹਿੰਦੇ ਸਨ, ਜਿਸ ਦੀ ਸਾਲ 2004 'ਚ ਕੀਮਤ 4.4 ਕਰੋੜ ਰੁਪਏ ਸੀ।

PunjabKesari
ਜਿਸ 14 ਕਰੋੜ ਦੀ ਸੰਪਤੀ ਨੂੰ ਸੁਨੀਲ ਦੱਤ ਬਿਨਾਂ ਨਿਰਮਾਣ ਕਰਵਾਏ ਛੱਡ ਗਏ ਸਨ, ਉੱਥੇ ਅੱਜ ਉਨ੍ਹਾਂ ਦੀ ਬੇਟੀ ਪ੍ਰਿਯਾ ਦੱਤ ਰਹਿੰਦੀ ਹੈ। ਪਾਲੀ ਹਿਲ 'ਚ ਬਣੇ ਇਸ ਪੈੱਟ ਹਾਊਸ ਦੀ ਕੀਮਤ ਸਾਲ 2014 ਤੱਕ 21. 85 ਕਰੋੜ ਰੁਪਏ ਤੱਕ ਸੀ। ਪ੍ਰਿਯਾ ਦੇ ਨਾਂ ਇਸ ਬਿਲਡਿੰਗ 'ਤੇ 11ਵਾਂ ਅਤੇ 12ਵਾਂ ਫਲੋਰ ਹੈ। ਇਸ ਤੋਂ ਇਲਾਵਾ ਇਸ ਬਿਲਡਿੰਗ 'ਚ ਦੋ ਹੋਰ ਫਲੈਟ ਪ੍ਰਿਯਾ ਦੱਤ ਦੇ ਨਾਂ ਹਨ, ਜਿਸ ਦੀ ਕੀਮਤ ਕਰੀਬ 17.4 ਕਰੋੜ ਸੀ। ਦੱਸ ਦੇਈਏ ਪ੍ਰਿਯਾ ਸਾਲ 2014 'ਚ ਲੋਕ ਸਭਾ ਚੋਣਾਂ 'ਚ ਕਾਗਰਸੀ ਦੀ ਉਮੀਦਵਾਰ ਸੀ। ਉਦੋਂ ਐਲਾਨੀ ਗਈ 65.5 ਕਰੋੜ ਸੰਪਤੀ 'ਚ ਉਸਨੂੰ ਪਿਤਾ ਵਲੋਂ ਵਿਰਾਸਤ 'ਚ ਮਿਲੇ ਫਲੈਟ ਅਤੇ ਪੈੱਟ ਹਾਊਸ ਦਾ ਜ਼ਿਕਰ ਕੀਤਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News