ਮੰਦਰਾਂ 'ਚ ਭਜਨ ਗਾਉਂਦੀ ਸੀ ਇਹ ਬਾਲੀਵੁੱਡ ਰਾਕਸਟਾਰ, ਅੱਜ ਦੁਨੀਆ ਦੀਆਂ ਸੈਕਸੀਏਸਟ ਲੇਡੀਜ਼ 'ਚ ਹੈ ਸ਼ਾਮਲ

8/14/2017 4:34:17 PM

ਮੁੰਬਈ— ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਜਿੰਨਾ ਵਧੀਆ ਗਾਉਂਦੀ ਹੈ, ਉਂਨੀ ਦੀ ਚੰਗੀ ਦਿਖਦੀ ਵੀ ਹੈ। ਉਹ ਫੈਸ਼ਨਿਸਟਾ ਆਈਕਾਨ ਵੀ ਹੈ। ਉਨ੍ਹਾਂ ਨੇ ਸਾਲ 2013 'ਚ ਏਸ਼ੀਆ ਦੀ ਟਾਪ 50 ਸੈਕਸੀਏਸਟ ਲੇਡੀਜ਼ 'ਚ ਵੀ ਆਪਣੀ ਜਗ੍ਹਾ ਬਣਾਈ ਸੀ। ਅੱਜ ਸੁਨੀਧੀ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸੁਨਿਧੀ ਨੇ ਸਿਰਫ ਦਸਵੀਂ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਬਚਪਨ ਤੋਂ ਹੀ ਉਨ੍ਹਾਂ ਦਾ ਧਿਆਨ ਸੰਗੀਤ ਵੱਲ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਿਰਫ 4 ਸਾਲ ਦੀ ਉਮਰ 'ਚ ਕੀਤੀ ਸੀ। 

PunjabKesari

ਜਾਣਕਾਰੀ ਮੁਤਾਬਕ ਪਹਿਲੀ ਵਾਰ ਉਨ੍ਹਾਂ ਨੇ ਦਿੱਲੀ ਦੇ ਇਕ ਮੰਦਰ 'ਚ ਗਾਇਆ, ਫਿਰ ਉਹ ਪ੍ਰਤੀਯੋਗਿਤਾਵਾਂ ਅਤੇ ਸਥਾਨਕ ਸਮਾਰੋਹ 'ਚ ਗਾਉਣ ਲੱਗੀ। ਉਨ੍ਹਾਂ ਨੇ ਕਈ ਸਿੰਗਿੰਗ ਬੇਸਡ ਰਿਐਲਿਟੀ ਸ਼ੋਅ 'ਚ ਹਿੱਸਾ ਲਿਆ। ਉਨ੍ਹਾਂ ਨੇ ਮੁੰਬਈ ਆ ਕੇ ਦੂਰਦਰਸ਼ਨ ਦੇ ਰਿਐਲਿਟੀ ਸ਼ੋਅ 'ਮੇਰੀ ਆਵਾਜ਼ ਸੁਣੋ' 'ਚ ਭਾਗ ਲਿਆ। ਇਸ ਸ਼ੋਅ 'ਚ ਪ੍ਰਥਮ ਆ ਕੇ ਉਨ੍ਹਾਂ ਨੇ ਲਤਾ ਮੰਗੇਸ਼ਕਰ ਟਰਾਫੀ ਜਿੱਤੀ ਸੀ।

PunjabKesari

20 ਸਾਲ ਦੇ ਫਿਲਮੀ ਕਰੀਅਰ 'ਚ ਸੁਨਿਧੀ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ ਪਰ ਅਜਿਹੇ ਗਜ਼ਬ ਦੇ ਹੁਨਰ ਦੇ ਹੁੰਦੇ ਹੋਏ ਅਤੇ ਸੁਨਿਹਰੇ ਕਰੀਅਰ ਦੇ ਬਾਵਜੂਦ ਸੁਨਿਧੀ ਦੀ ਲਾਈਫ 'ਚ ਵੀ ਬੁਰੇ ਦਿਨਾਂ ਦੀ ਕਮੀ ਨਹੀਂ ਸੀ। ਇਕ ਸਮਾਂ ਉਨ੍ਹਾਂ ਦੀ ਲਾਈਫ 'ਚ ਅਜਿਹਾ ਆਇਆ ਜਦੋਂ ਸਿਰਫ 18 ਸਾਲ ਦੀ ਉਮਰ 'ਤ ਸੁਨਿਧੀ ਨੇ ਨਿਰਦੇਸ਼ਕ ਬਾਬੀ ਖਾਨ ਨਾਲ ਵਿਆਹ ਕਰ ਲਿਆ ਸੀ ਪਰ ਸੁਨਿਧੀ ਦੇ ਘਰਵਾਲੇ ਇਸ ਵਿਆਹ ਦੇ ਵਿਰੁੱਧ ਸੀ।

PunjabKesari

ਸੁਨਿਧੀ ਤੇ ਬਾਬੀ ਦਾ ਰਿਸ਼ਤਾ ਸਾਲ 'ਚ ਹੀ ਟੁੱਟ ਗਿਆ ਅਤੇ ਦੋਵੇਂ ਵੱਖ-ਵੱਖ ਹੋ ਗਏ। ਇਸ ਦੇ ਕਰੀਬ 9 ਸਾਲ ਬਾਅਦ ਸੁਨਿਧੀ ਨੇ ਆਪਣੇ ਬਚਪਨ ਦੇ ਦੋਸਤ ਅਤੇ ਮਿਊਜ਼ਿਕ ਨਿਰਦੇਸ਼ਕ ਹਿਤੇਸ਼ ਸੋਨਿਕ ਨਾਲ ਦੂਜਾ ਵਿਆਹ ਕੀਤਾ। ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਸੁਨਿਧੀ 'ਚ ਅਦਾਵਾਂ ਵੀ ਖੂਬ ਹਨ। ਸੁਨਿਧੀ ਦੇ ਸਟਨਿੰਗ ਤਸਵੀਰਾਂ ਦੀ ਕਮੀ ਨਹੀਂ, ਜਿਨ੍ਹਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News