18 ਸਾਲ ਦੀ ਉਮਰ 'ਚ 14 ਸਾਲ ਵੱਡੇ ਲੜਕੇ ਨਾਲ ਕੀਤਾ ਵਿਆਹ, ਤਲਾਕ ਤੋਂ ਬਾਅਦ ਰਹਿਣ ਲਈ ਨਹੀਂ ਸੀ ਘਰ

8/14/2017 6:07:12 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਮਿਊਜ਼ਿਕ ਇੰਡਸਟਰੀ 'ਚ ਸੁਨਿਧੀ ਆਪਣੀ ਆਵਾਜ਼ ਨਾਲ ਵੱਖਰੀ ਪਛਾਣ ਬਣਾ ਚੁੱਕੀ ਹੈ। ਹਿੰਦੀ ਤੋਂ ਇਲਾਵਾ ਸੁਨਿਧੀ ਪੰਜਾਬੀ, ਬੰਗਾਲੀ, ਅਸਮੀ, ਨੇਪਾਲੀ ਅਤੇ ਉਰਦੂ ਗੀਤ ਗਾ ਚੁੱਕੀ ਹੈ।

PunjabKesari
ਕਰੀਅਰ
ਗਾਇਕੀ ਤੋਂ ਇਲਾਵਾ ਸੁਨਿਧੀ ਇਕ ਫੈਸ਼ਨ ਆਈਕਨ ਵੀ ਹੈ। ਸੁਨਿਧੀ ਨੇ ਸਾਲ 2013 'ਚ ਏਸ਼ੀਆ ਦੀ ਸਭ ਤੋਂ ਸੈਕਸੀਏਸਟ ਮਹਿਲਾਂ 'ਚ ਆਪਣੀ ਜਗ੍ਹਾ ਬਣਾਈ ਸੀ। ਸੁਨਿਧੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 4 ਸਾਲ ਦੀ ਉਮਰ 'ਚ ਕੀਤੀ ਸੀ। ਛੋਟੀ ਉਮਰ ਤੋਂ ਹੀ ਸੁਨਿਧੀ ਸਟੇਜ਼ ਸ਼ੋਅ ਅਤੇ ਕੰਪੀਟੀਸ਼ਨ 'ਚ ਭਾਗ ਲੈਂਣ ਲੱਗ ਪਈ ਸੀ। ਇਕ ਰਿਐਲਿਟੀ ਸ਼ੋਅ ਦੌਰਾਨ ਉਸਦੇ ਹੁਨਰ ਨੂੰ ਪਹਿਚਾਣ ਮਿਲ ਗਈ ਅਤੇ ਮੁੰਬਈ ਜਾਣ ਦਾ ਆਫਰ ਮਿਲਿਆ। ਇਸ ਤੋਂ ਬਾਅਦ ਸੁਨਿਧੀ ਨੇ ਮੁੰੰਬਈ ਆ ਕੇ ਦੁਰਦਰਸ਼ਨ ਦੇ ਗਾਇਕੀ 'ਤੇ ਆਧਾਰਿਤ ਰਿਐਲਿਟੀ ਸ਼ੋਅ 'ਮੇਰੀ ਆਵਾਜ਼ ਸੁਣੋ' 'ਚ ਭਾਗ ਲਿਆ। ਇਸ ਦੌਰਾਨ ਉਨ੍ਹਾਂ ਪ੍ਰਤੀਯੋਗਿਤਾ ਜਿੱਤ ਕੇ ਲਤਾ ਮੰਗੇਸ਼ਕਰ ਟ੍ਰਾਫੀ 'ਤੇ ਕਬਜਾ ਕਰ ਲਿਆ। ਇਸ ਨਾਲ ਸੁਨਿਧੀ ਨੇ ਸੰਗੀਤ ਦੀ ਦੁਨੀਆ 'ਚ ਜਗ੍ਹਾ ਬਣਾ ਲਈ ਸੀ।

PunjabKesari
16 ਸਾਲ ਦੀ ਉਮਰ 'ਚ ਸੁਨਿਧੀ ਨੂੰ ਫਿਲਮ ਮੇਕਰ ਰਾਮ ਗੋਪਾਲ ਵਰਮਾ ਨੇ ਆਪਣੀ ਫਿਲਮ 'ਮਸਤ' 'ਚ ਮੌਕਾ ਦਿੱਤਾ। ਇਸ ਫਿਲਮ ਦੇ ਸਾਰੇ ਗੀਤ ਸੁਪਰਹਿੱਟ ਰਹੇ। 'ਰੁਕੀ ਰੁਕੀ ਸੀ ਜ਼ਿੰਦਗੀ' ਲਈ ਸੁਨਿਧੀ ਨੂੰ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸੁਨਿਧੀ ਹੁਣ ਤਕ ਕਰੀਬ 3000 ਗੀਤ ਗਾ ਚੁੱਕੀ ਹੈ।
ਵਿਆਹੁਤਾ ਜੀਵਣ
ਸੁਨਿਧੀ ਦਾ ਕਰੀਅਰ ਬਹੁਤ ਵਧੀਆ ਚੱਲ ਰਿਹਾ ਸੀ ਪਰ ਇਕ ਸਮਾਂ ਅਜਿਹਾ ਆਇਆ ਕਿ ਉਨ੍ਹਾਂ ਦਾ ਨਿੱਜੀ ਜੀਵਣ ਮੁਸ਼ਕਿਲਾਂ ਦੇ ਘੇਰੇ 'ਚ ਆ ਗਿਆ। ਸੁਨਿਧੀ ਨੇ 18 ਸਾਲ ਦੀ ਉਮਰ 'ਚ ਆਪਣੇ ਤੋਂ 14 ਸਾਲ ਵੱਡੇ ਨਿਰਦੇਸ਼ਕ ਬੋਬੀ ਖਾਨ ਨਾਲ ਵਿਆਹ ਕਰ ਲਿਆ ਸੀ ਜਦਕਿ ਉਸ ਦਾ ਪਰਿਵਾਰ ਇਸ ਦੇ ਖਿਲਾਫ ਸੀ। ਸੁਨੀਲ ਨੇ ਬੋਬੀ ਨਾਲ ਚੋਰੀ ਵਿਆਹ ਕਰ ਲਿਆ ਅਤੇ ਰਹਿਣ ਲੱਗ ਪਈ ਪਰ ਇਕ ਹੀ ਸਾਲ ਅੰਦਰ ਦੋਵਾਂ ਦਾ ਤਲਾਕ ਹੋ ਗਿਆ। ਸੁਨਿਧੀ ਦਾ ਆਪਣਾ ਪਰਿਵਾਰ ਨਾਲ ਵੀ ਰਿਸ਼ਤਾ ਟੁੱਟ ਗਿਆ ਸੀ।

PunjabKesari

ਸੁਨਿਧੀ ਕੋਲ ਰਹਿਣ ਲਈ ਘਰ ਵੀ ਨਹੀਂ ਸੀ। ਇਸ ਵਜ੍ਹਾ ਕਰਕੇ ਅਨੁ ਮਲਿਕ ਨੇ ਇਸਨੂੰ ਆਪਣੇ ਘਰ 'ਚ ਪਨਾਹ ਦਿੱਤੀ। ਇਸ ਵਜ੍ਹਾ ਕਰਕੇ ਸੁਨਿਧੀ ਦੇ ਕਰੀਅਰ 'ਤੇ ਬ੍ਰੇਕ ਲੱਗ ਗਈ ਸੀ ਪਰ ਉਨ੍ਹਾਂ ਨੂੰ ਖੁਦ ਨੂੰ ਸੰਭਾਲਿਆ ਅਤੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸੁਨਿਧੀ ਨੇ ਵਿਆਹ ਟੁੱਟਣ ਦੇ 9 ਸਾਲ ਬਾਅਦ ਮਿਊਜ਼ਿਕ ਕੰਪੋਜ਼ਰ ਹਿਤੇਸ਼ ਸੋਨਿਕ ਨਾਲ ਵਿਆਹ ਕਰ ਲਿਆ। ਹਿਤੇਸ਼ ਵੀ ਸੁਨਿਧੀ ਤੋਂ 14 ਸਾਲ ਵੱਡਾ ਹੈ। ਦੋਵੇਂ ਇਕ ਦੂਜੇ ਨੂੰ 15 ਸਾਲ ਤੋਂ ਜਾਣਦੇ ਹਨ। ਸੁਨਿਧੀ ਨੇ ਇੰਡੀਅਨ ਆਈਡਲ ਸੀਜ਼ਨ 5 ਨੂੰ  ਜੱਜ ਕਰ ਚੁੱਕੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News