B''Day : ਰਿਐਲਿਟੀ ਸ਼ੋਅ ਜਿੱਤ ਗਾਇਕਾ ਬਣੀ ਸੀ ਸੁਨਿਧੀ ਚੌਹਾਨ

8/14/2018 5:52:52 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ ਆਪਣੀ ਆਵਾਜ਼ ਨਾਲ ਮਨੋਰੰਜਨ ਜਗਤ 'ਚ ਵੱਖਰੀ ਪਛਾਣ ਬਣਾ ਚੁੱਕੀ ਹੈ। ਕਾਫੀ ਛੋਟੀ ਉਮਰ 'ਚ ਗਾਇਕੀ ਦੀ ਸ਼ੁਰੂਆਤ ਕਰਨ ਵਾਲੀ ਸੁਨਿਧੀ ਨੇ ਜ਼ਿੰਦਗੀ 'ਚ ਕਾਫੀ ਉਤਾਰ-ਚੜਾਅ ਦੇਖੇ ਹਨ। ਅੱਜ ਜਨਮਦਿਨ ਮੌਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਸ਼ੇਅਰ ਕਰਨ ਜਾ ਰਹੇ ਹਾਂ।

PunjabKesari
ਸੁਨਿਧੀ ਦਾ ਜਨਮ 14 ਅਗਸਤ, 1983 ਨੂੰ ਦਿੱਲੀ 'ਚ ਹੋਇਆ ਸੀ। ਉਨ੍ਹਾਂ ਹਿੰਦੀ ਤੋਂ ਇਲਾਵਾ ਕੰਨੜ, ਮਰਾਠੀ, ਤਾਮਿਲ, ਤੇਲਗੂ, ਉਰਦੂ, ਇੰਗਲਿਸ਼, ਪੰਜਾਬੀ, ਤਾਮਿਲ, ਨੇਪਾਲੀ, ਮਲਿਆਲਮ, ਬੰਗਾਲੀ ਭਾਸ਼ਾਵਾਂ 'ਚ ਗੀਤ ਗਾ ਚੁੱਕੀ ਹੈ। ਸੁਨਿਧੀ ਇਕ ਆਮ ਪਰਿਵਾਰ ਨਾਲ ਰਿਸ਼ਤਾ ਰੱਖਦੀ ਸੀ। ਉਨ੍ਹਾਂ ਟੀ. ਵੀ. ਰਿਐਲਿਟੀ ਸ਼ੋਅ ਜਿੱਤਣ ਤੋਂ ਬਾਅਦ ਬਾਲੀਵੁੱਡ 'ਚ ਕਦਮ ਰੱਖਿਆ ਸੀ। ਸੁਨਿਧੀ ਨੇ ਭਾਰਤ 'ਚ 3,000 ਤੋਂ ਜ਼ਿਆਦਾ ਸਟੂਡੀਓ ਰਿਕਾਰਡਿੰਗ ਕੀਤੀਆਂ ਹਨ ਅਤੇ ਮਸ਼ਹੂਰ ਗਾਇਕ ਐਨਰਿਕ ਇਗਲੇਸਿਅਸ ਨਾਲ ਮਿਲ ਕੇ ਇੰਟਰਨੈਸ਼ਨਲ ਗੀਤ ਵੀ ਗਾਇਆ ਸੀ।

PunjabKesari

2013 'ਚ ਸੁਨਿਧੀ ਨੂੰ ਏਸ਼ੀਆ ਦੀਆਂ 50 ਸੈਕਸੀਐਸਟ ਮਹਿਲਾਵਾਂ 'ਚੋਂ ਇਕ ਦਾ ਖਿਤਾਬ ਮਿਲ ਚੁੱਕਿਆ ਹੈ। ਸੁਨਿਧੀ ਟੀ. ਵੀ. 'ਤੇ 'ਇੰਡੀਅਨ ਆਈਡਲ' ਦੇ 5ਵੇਂ ਅਤੇ 6ਵੇਂ ਸੀਜ਼ਨ 'ਚ ਬਤੌਰ ਜੱਜ ਨਜ਼ਰ ਆਈ ਸੀ ਅਤੇ ਇਨ੍ਹੀਂ ਦਿਨੀਂ ਉਹ 'ਦਿ ਵਾਈਸ ਇੰਡੀਆ' ਦੀ ਕੋਚ ਵੀ ਹੈ। ਸੁਨਿਧੀ ਆਪਣੇ ਫਿਲਮੀ ਕਰੀਅਰ ਦਾ ਪੂਰਾ ਕਰੈਡਿਟ ਸੋਨੂੰ ਨਿਗਮ ਅਤੇ ਆਪਣੇ ਪਿਤਾ ਨੂੰ ਦਿੰਦੀ ਹੈ। ਸੁਨਿਧੀ ਦੀ ਸਭ ਤੋਂ ਪਸੰਦੀਦਾ ਗਾਇਕਾ ਲਤਾ ਮੰਗੇਸ਼ਕਰ ਹੈ। ਸੁਨਿਧੀ ਇਕ ਸਮੇਂ ਦੌਰਾਨ ਆਰ. ਜੇ. ਵੀ ਰਹਿ ਚੁੱਕੀ ਹੈ ਜਿਸ ਦੌਰਾਨ ਉਨ੍ਹਾਂ ਦਲੇਰ ਮਹਿੰਦੀ, ਕੁਣਾਲ ਗਾਂਜਾਵਾਲਾ, ਸੁਖਵਿੰਦਰ ਸਿੰਘ ਅਤੇ ਗੁਲਜ਼ਾਰ ਸਾਹਿਬ ਦਾ ਇੰਟਰਵਿਊ ਕੀਤਾ ਸੀ।

PunjabKesari
ਸੁਨਿਧੀ ਦਾ ਪਹਿਲਾ ਵਿਆਹ ਬਹੁਤ ਹੀ ਘੱਟ ਉਮਰ ਯਾਨੀ 18 ਸਾਲ ਦੀ ਉਮਰ 'ਚ ਨਿਰਦੇਸ਼ਕ ਅਤੇ ਕੋਰਿਓਗ੍ਰਾਫਰ ਬੌਬੀ ਖਾਨ ਨਾਲ ਹੋਇਆ ਸੀ ਪਰ ਦੋਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਟਿੱਕ ਨਹੀਂ ਸਕਿਆ ਅਤੇ ਬਾਅਦ 'ਚ ਉਨ੍ਹਾਂ ਆਪਣੇ ਬਚਪਨ ਦੇ ਦੋਸਤ ਅਤੇ ਮਿਊਜ਼ਿਕ ਕੰਪੋਜ਼ਰ ਹਿਤੇਸ਼ ਸੋਨਿਕ ਨਾਲ 24 ਅਪ੍ਰੈਲ, 2012 ਨੂੰ ਦੂਜਾ ਵਿਆਹ ਕਰ ਲਿਆ। ਸੁਨਿਧੀ ਨੇ ਸਿਰਫ 10ਵੀਂ ਤੱਕ ਦੀ ਪੜ੍ਹਾਈ ਕੀਤੀ ਹੈ ਪਰ ਅੱਜ ਉਹ ਦੇਸ਼ ਦੀ ਸਭ ਤੋਂ ਸਫਲ ਪਲੇਅਬੈਕ ਸਿੰਗਰਾਂ 'ਚੋਂ ਇਕ ਹੈ। ਸੁਨਿਧੀ ਦੀ ਆਵਾਜ਼ 'ਚ ਗਾਏ ਕਈ ਗੀਤ ਜਿਵੇਂ 'ਬੀੜੀ ਜਲਈਏ' (ਓਂਕਾਰਾ), 'ਦੇਸੀ ਗਰਲ' (ਦੋਸਤਾਨਾ), 'ਡਾਂਸ ਪੇ ਚਾਂਸ' (ਰੱਬ ਨੇ ਬਣਾ ਦੀ ਜੋੜ), 'ਰੇਸ ਸਾਂਸੋ ਕੀ (ਰੇਸ) ਵਰਗੇ ਸੁਪਰਹਿੱਟ ਗੀਤ ਗਾ ਚੁੱਕੀ ਹੈ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News