ਜਾਣੋ ਆਪਣੇ ਬੱਚਿਆਂ ਦੇ ਕਰੀਅਰ ਬਾਰੇ ਸੁਨੀਲ ਸ਼ੈੱਟੀ ਦਾ ਕੀ ਕਹਿਣਾ ਹੈ ?

Monday, July 17, 2017 8:21 PM
ਜਾਣੋ ਆਪਣੇ ਬੱਚਿਆਂ ਦੇ ਕਰੀਅਰ ਬਾਰੇ ਸੁਨੀਲ ਸ਼ੈੱਟੀ ਦਾ ਕੀ ਕਹਿਣਾ ਹੈ ?

ਮੁੰਬਈ— ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦਾ ਕਹਿਣਾ ਹੈ ਕਿ ਹੁਣ ਉਹ ਪੂਰੀ ਤਰ੍ਹ੍ਹਾਂ ਨਾਲ ਆਪਣੇ ਬੱਚਿਆਂ ਦੇ ਕਰੀਅਰ ਨੂੰ ਬਣਾਉਣ 'ਚ ਲੱਗੇ ਹੋਏ ਹਨ। ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਚੁੱਕੀ ਹੈ ਜਦਕਿ ਉਨ੍ਹਾਂ ਦੇ ਬੇਟੇ ਅਹਾਨ ਸ਼ੈੱਟੀ ਜਲਦ ਹੀ ਬਾਲੀਵੁੱਡ ਡੈਬਿਊ ਕਰਨ ਵਾਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੇ 25 ਸਾਲ ਦੇ ਕਰੀਅਰ 'ਚ ਕਾਫੀ ਫਿਲਮਾਂ ਕਰ ਚੁਕਿਆ ਹਾਂ ਅਤੇ ਹੁਣ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ। 
ਸੁਨੀਲ ਸ਼ੈੱਟੀ ਨੇ ਕਿਹਾ, ''ਮੇਰਾ ਇਹ ਮੰਨ੍ਹਣਾ ਹੈ ਕਿ 126 ਫਿਲਮਾਂ ਕਰਨ ਤੋਂ ਬਾਅਦ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਕਾਫੀ ਫਿਲਮਾਂ ਨਹੀਂ ਕਰ ਰਿਹਾ ਹਾਂ। ਮੈਂ ਸਿਨੇਮਾ 'ਚ ਕਾਫੀ ਕੰਮ ਲਿਆ ਹੈ। ਹੁਣ ਮੈਨੂੰ ਬ੍ਰੇਕ ਲੈਣ ਦੀ ਜਰੂਰਤ ਹੈ। ਇਹ ਅਜਿਹਾ ਸਮਾਂ ਹੈ ਜਦੋਂ ਮੈਨੂੰ ਆਪਣੇ ਬੱਚਿਆਂ ਦੇ ਕਰੀਅਰ 'ਤੇ ਧਿਆਨ ਦੇਣ ਦੀ ਜਰੂਰਤ ਹੈ। ਇਸ ਤੋਂ ਇਲਾਵਾ ਸੁਨੀਲ ਸ਼ੈੱਟੀ ਪਿਛਲੇ ਤਿੰਨ ਸਾਲਾਂ ਤੋਂ ਫਿਲਮੀ ਪਰਦੇ ਤੋਂ ਗਾਇਬ ਹਨ ਪਰ ਹੁਣ 'ਏ ਜੈਂਟਲਮੈਨ' 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।