ਅਜੇ ਤੇ ਅਕਸ਼ੈ ਨੂੰ ਵੀ ਕੜੀ ਟੱਕਰ ਦਿੰਦੇ ਹਨ ਸੁਨੀਲ ਸ਼ੈੱਟੀ, ਬਿਨਾਂ ਫਿਲਮਾਂ ਕੀਤੇ ਹਰ ਸਾਲ ਕਮਾਉਂਦੇ ਕਰੋੜਾਂ ਰੁਪਏ

8/11/2017 3:01:18 PM

ਮੁੰਬਈ— ਫਿਲਮ ਇੰਡਸਟਰੀ 'ਚ ਇੱਕ ਵੱਖਰੀ ਪਛਾਣ ਬਣਾਉਣ ਵਾਲੇ ਸੁਨੀਲ ਸੈੱਟੀ ਅੱਜ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਸੁਨੀਲ ਸ਼ੈੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1992 'ਚ ਫਿਲਮ 'ਬਲਵਾਨ' ਨਾਲ ਕੀਤੀ ਸੀ।

PunjabKesari

ਸੁਨੀਲ ਸ਼ੈੱਟੀ ਇਕ ਜ਼ਬਰਦਸਤ ਐਕਸ਼ਨ ਹੀਰੋ ਬਣ ਕੇ ਉਭਰੇ ਸਨ। ਉਨ੍ਹਾਂ ਨੇ ਉਸ ਸਮੇਂ ਅਜੇ ਦੇਵਗਨ ਤੇ ਅਕਸ਼ੈ ਕੁਮਾਰ ਵਰਗੇ ਸੁਪਰਸਟਾਰ ਨੂੰ ਕੜੀ ਟੱਕਰ ਦਿੱਤੀ ਸੀ।

PunjabKesari

ਸੁਨੀਲ ਸ਼ੈੱਟੀ ਦਾ ਪੂਰਾ ਨਾਂ ਸੁਨੀਲ ਵੀਰੱਪਾ ਸ਼ੈੱਟੀ ਹੈ। ਸੁਨੀਲ ਦੀ ਪਹਿਲੀ ਫਿਲਮ ਕੁਝ ਖਾਸ ਨਹੀਂ ਚੱਲ ਸਕੀ। ਉਨ੍ਹਾਂ ਨੂੰ ਪਛਾਣ ਸਾਲ 1994 'ਚ ਰਿਲੀਜ਼ ਹੋਈ ਫਿਲਮ 'ਦਿਲਵਾਲੇ' ਨਾਲ ਮਿਲੀ ਸੀ।

PunjabKesari

ਇਸ ਫਿਲਮ ਲਈ ਉਨ੍ਹਾਂ ਨੂੰ ਬੈਸਟ ਸਪੋਰਟਿੰਗ ਅਭਿਨੇਤਾ ਦਾ ਐਵਾਰਡਜ਼ ਵੀ ਮਿਲਿਆ ਸੀ। ਸੁਨੀਲ ਨੇ ਆਪਣੇ ਕਰੀਅਰ 'ਚ ਕਰੀਬ 110 ਤੋਂ ਜ਼ਿਆਦਾ ਫਿਲਮਾਂ ਕੀਤੀਅੰ ਹਨ। ਸੁਨੀਲ ਸ਼ੈੱਟੀ ਫਿਲਮ ਇੰਡਸਟਰੀ 'ਚ ਅਜੇ ਤੱਕ ਸਰਗਰਮ ਹਨ।

PunjabKesari

ਸੁਨੀਲ ਸ਼ੈੱਟੀ ਨੇ ਫਿਲਮਾਂ 'ਚ ਆਉਣ ਤੋਂ ਪਹਿਲਾ ਹੀ 1991 'ਚ ਮਾਨਾ ਸ਼ੈੱਟੀ ਨਾਲ ਵਿਆਹ ਕਰਵਾ ਲਿਆ ਸੀ।

PunjabKesari

ਸੁਨੀਲ ਤੇ ਮਾਨਾ ਦਾ ਕਰੀਬ 8 ਸਾਲ ਤੱਕ ਅਫੇਅਰ ਚੱਲਿਆ ਸੀ। ਫਿਲਮ 'ਧੜਕਨ' ਤੋਂ ਬਾਅਦ ਸੁਨੀਲ ਸ਼ੈੱਟੀ ਇਕ ਅਜਿਹੇ ਸਟਾਰ ਬਣ ਗਏ ਸਨ, ਜੋ 8 ਕਰੋੜ ਰੁਪਏ ਸੈਲਰੀ ਲੈਂਦੇ ਸਨ। ਸੁਨੀਲ ਨੇ ਫਿਲਮ ਇੰਡਸਟਰੀ ਤੋਂ ਇਲਾਵਾ ਹੋਟਲ ਇੰਡਸਟਰੀ 'ਚ ਵੀ ਖੂਬ ਨਾਂ ਕਮਾਇਆ ਹੈ।

PunjabKesari

ਸੁਨੀਲ ਫਿਲਹਾਲ ਆਪਣਾ ਜ਼ਿਆਦਾਤਰ ਸਮਾਂ ਬਿਜ਼ਨੈੱਸ ਦੇ ਕੰਮਾਂ ਲਈ ਬਿਤਾਉਂਦੇ ਹਨ। ਸੁਨੀਲ ਦੀ ਪਤਨੀ ਮਾਨਾ ਦੀ ਵੀ ਇੰਟੀਰਿਅਰ ਡਿਜ਼ਾਈਨਰ ਤੇ ਆਰਟੀਟੇਕਚਰ ਕੰਪਨੀ ਹੈ। ਮਾਨਾ ਇਕ ਐੱਨ. ਜੀ. ਓ. ਵੀ ਚਲਾਉਂਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News