ਫਿਲਮਾਂ ''ਚ ਹੀ ਨਹੀਂ ਬਿਜ਼ਨੈੱਸ ''ਚ ਵੀ ਮਾਹਿਰ ਹਨ ਸੁਨੀਲ ਸ਼ੈੱਟੀ, ਸਾਲ ''ਚ ਕਮਾਉਂਦੈ 100 ਕਰੋੜ

Saturday, August 11, 2018 12:24 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੁਨੀਲ ਸ਼ੈੱਟੀ ਨੇ ਬਾਲੀਵੁੱਡ 'ਚ ਇਕ ਲੀਡ ਐਕਟਰ ਤੇ ਸਹਿ ਕਲਾਕਾਰ ਦੇ ਰੂਪ 'ਚ ਖਾਸ ਪਛਾਣ ਬਣਾਈ ਹੈ। ਉਨ੍ਹਾਂ ਦਾ ਜਨਮ 11 ਅਗਸਤ 1961 ਨੂੰ ਹੋਇਆ ਸੀ। ਸੁਨੀਲ ਸ਼ੈੱਟੀ ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ ਪਰ ਬਾਲੀਵੁੱਡ 'ਚ ਉਨ੍ਹਾਂ ਨੇ ਕਈ ਯਾਦਗਾਰ ਫਿਲਮਾਂ ਕੀਤੀਆਂ ਹਨ। ਘੱਟ ਲੋਕਾਂ ਨੂੰ ਹੀ ਇਹ ਪਤਾ ਹੋਵੇਗਾ ਕਿ ਉਹ ਇਕ ਸਫਲ ਬਿਜ਼ਨੈੱਸਮੈਨ ਵੀ ਹਨ।

PunjabKesari

ਸੁਨੀਲ ਫਿਲਹਾਲ ਆਪਣਾ ਜ਼ਿਆਦਾਤਰ ਸਮਾਂ ਬਿਜ਼ਨੈੱਸ ਦੇ ਕੰਮਾਂ 'ਚ ਬਿਤਾਉਂਦੇ ਹਨ। ਸੁਨੀਲ ਦੀ ਪਤਨੀ ਮਾਨਾ ਦੀ ਵੀ ਇੰਟੀਰਿਅਰ ਡਿਜ਼ਾਈਨਰ ਅਤੇ ਆਰਟੀਟੇਕਚਰ ਕੰਪਨੀ ਹੈ। ਇਸ ਤੋਂ ਇਲਾਵਾ ਮਾਨਾ ਇਕ ਐੱਨ. ਜੀ. ਓ. ਵੀ ਚਲਾਉਂਦੀ ਹੈ। ਸੁਨੀਲ ਸ਼ੈੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1992 'ਚ ਫਿਲਮ 'ਬਲਵਾਨ' ਨਾਲ ਕੀਤੀ ਸੀ।

PunjabKesari

ਉਹ ਜ਼ਬਰਦਸਤ ਐਕਸ਼ਨ ਹੀਰੋ ਬਣ ਕੇ ਉਭਰੇ ਸਨ। ਉਨ੍ਹਾਂ ਨੇ ਉਸ ਸਮੇਂ ਅਜੇ ਦੇਵਗਨ ਤੇ ਅਕਸ਼ੈ ਕੁਮਾਰ ਵਰਗੇ ਸੁਪਰਸਟਾਰ ਨੂੰ ਕੜੀ ਟੱਕਰ ਦਿੱਤੀ ਸੀ। ਸੁਨੀਲ ਸ਼ੈੱਟੀ ਦਾ ਪੂਰਾ ਨਾਂ ਸੁਨੀਲ ਵੀਰੱਪਾ ਸ਼ੈੱਟੀ ਹੈ।

PunjabKesari

ਸੁਨੀਲ ਦੀ ਪਹਿਲੀ ਫਿਲਮ ਕੁਝ ਖਾਸ ਸਫਲਤਾ ਹਸਲ ਨਾ ਕਰ ਸਕੀ। ਉਨ੍ਹਾਂ ਨੂੰ ਅਸਲ ਕਾਮਯਾਬੀ ਸਾਲ 1994 'ਚ ਰਿਲੀਜ਼ ਹੋਈ ਫਿਲਮ 'ਦਿਲਵਾਲੇ' ਨਾਲ ਮਿਲੀ ਸੀ।

PunjabKesari
ਦੱਸਣਯੋਗ ਹੈ ਕਿ 'ਦਿਲਵਾਲੇ' ਫਿਲਮ ਲਈ ਉਨ੍ਹਾਂ ਨੂੰ ਬੈਸਟ ਸਪੋਰਟਿੰਗ ਅਭਿਨੇਤਾ ਦਾ ਐਵਾਰਡਜ਼ ਵੀ ਮਿਲਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਰੀਬ 110 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ। ਸੁਨੀਲ ਸ਼ੈੱਟੀ ਫਿਲਮ ਇੰਡਸਟਰੀ 'ਚ ਹੁਣ ਤੱਕ ਸਰਗਰਮ ਹਨ।

PunjabKesari

ਉਨ੍ਹਾਂ ਨੇ ਫਿਲਮਾਂ 'ਚ ਆਉਣ ਤੋਂ ਪਹਿਲਾ ਹੀ 1991 'ਚ ਮਾਨਾ ਸ਼ੈੱਟੀ ਨਾਲ ਵਿਆਹ ਕਰਵਾ ਲਿਆ ਸੀ। ਮਾਨਾ ਨਾਲ ਉਨ੍ਹਾਂ ਦਾ ਅਫੇਅਰ ਕਰੀਬ 8 ਸਾਲ ਚੱਲਿਆ।

PunjabKesari

ਫਿਲਮ 'ਧੜਕਨ' ਤੋਂ ਬਾਅਦ ਸੁਨੀਲ ਸ਼ੈੱਟੀ ਇਕ ਅਜਿਹੇ ਸਟਾਰ ਬਣ ਗਏ ਸਨ, ਜੋ 8 ਕਰੋੜ ਰੁਪਏ ਸੈਲਰੀ ਲੈਂਦੇ ਸਨ। ਸੁਨੀਲ ਨੇ ਫਿਲਮ ਇੰਡਸਟਰੀ ਤੋਂ ਇਲਾਵਾ ਹੋਟਲ ਇੰਡਸਟਰੀ 'ਚ ਵੀ ਖੂਬ ਨਾਂ ਕਮਾਇਆ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More