ਇਸ ਕਾਰਨ ''ਦਿ ਕਪਿਲ ਸ਼ਰਮਾ ਸ਼ੋਅ'' ''ਚ ਨਹੀਂ ਗਏ ਸੁਨੀਲ ਗਰੋਵਰ, ਖੁਦ ਕੀਤਾ ਖੁਲਾਸਾ

Monday, June 3, 2019 9:50 AM

ਮੁੰਬਈ(ਬਿਊਰੋ)— ਸਲਮਾਨ ਖਾਨ ਅਤੇ ਕੈਟਰੀਨਾ ਕੈਫ ਹਾਲ ਹੀ 'ਚ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਪਣੀ ਫਿਲਮ 'ਭਾਰਤ' ਦੇ ਪ੍ਰਮੋਸ਼ਨ ਲਈ ਪਹੁੰਚੇ। ਦੱਸ ਦੇਈਏ ਕਿ ਇਸ ਫਿਲਮ 'ਚ ਸੁਨੀਲ ਗਰੋਵਰ ਵੀ ਹਨ ਪਰ ਉਹ ਇੱਥੇ ਸਲਮਾਨ-ਕੈਟਰੀਨਾ ਨਾਲ ਨਹੀਂ ਆਏ। ਪਹਿਲਾਂ ਖਬਰ ਸੀ ਕਿ ਸੁਨੀਲ ਵੀ ਇਸ ਸ਼ੋਅ 'ਚ ਸਲਮਾਨ ਨਾਲ ਆ ਸਕਦੇ ਹਨ ਪਰ ਅਜਿਹਾ ਨਹੀਂ ਹੋਇਆ। ਹੁਣ ਸੁਨੀਲ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਸ਼ੋਅ 'ਚ ਕਿਉਂ ਨਹੀਂ ਆਏ।
PunjabKesari
ਖਬਰ ਮੁਤਾਬਕ, ਸੁਨੀਲ ਨੇ ਕਿਹਾ, ''ਮੇਰਾ ਜਾਣਾ ਕੋਈ ਜਰੂਰੀ ਨਹੀਂ ਸੀ। ਜਿਸ ਫਿਲਮ 'ਚ ਸਲਮਾਨ ਖਾਨ ਹਨ, ਕੈਟਰੀਨਾ ਕੈਫ ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਪ੍ਰਮੋਸ਼ਨ ਲਈ ਕਿਸੇ ਹੋਰ ਐਲੀਮੇਂਟ ਦੀ ਜ਼ਰੂਰਤ ਹੈ ਅਤੇ ਮੇਰਾ ਮਨ ਵੀ ਨਹੀਂ ਕੀਤਾ ਜਾਣ ਦਾ ਤਾਂ ਮੈਂ ਨਹੀਂ ਗਿਆ।''
PunjabKesari
ਸੁਨੀਲ ਕੋਲੋਂ ਅੱਗੇ ਪੁੱਛਿਆ ਗਿਆ ਕਿ ਕੀ ਉਹ ਫਿਰ ਕਦੇ ਕਪਿਲ ਨਾਲ ਕੰਮ ਕਰਨਗੇ ਤਾਂ ਸੁਨੀਲ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਕਈ ਵਾਰ ਡੈਸਟਿਨੀ ਹੁੰਦੀ ਹੈ ਕਿ, ਤੁਹਾਡਾ ਨਾਲ ਕਿਸੇ ਪ੍ਰੋਜੈਕਟ 'ਚ ਕਿਸੇ ਪਵਾਇੰਟ ਤੱਕ ਹੁੰਦਾ ਹੈ। ਰੱਬ ਨੇ ਚਾਹਿਆ ਤਾਂ ਜਰੂਰ ਕਦੇ ਨਹੀਂ ਕਦੇ ਕੰਮ ਕਰਾਂਗੇ। ਮੈਨੂੰ ਪਛਾਣ ਮਿਲੀ, ਇੰਨਾ ਪਿਆਰ ਮਿਲਿਆ, ਇੰਨਾ ਸਮਾਂ ਬਿਤਾਇਆ। ਉਹ ਬਹੁਤ ਖੂਬਸੂਰਤ ਯਾਦਾਂ ਹਨ ਜੋ ਮੇਰੇ ਨਾਲ ਹਮੇਸ਼ਾ ਰਹਿੰਣਗੀਆਂ।''
PunjabKesari
ਦੱਸ ਦੇਈਏ ਕਿ ਸੁਨੀਲ ਅਤੇ ਕਪਿਲ ਨੇ ਇਕੱਠੇ ਕਾਮੇਡੀ ਸ਼ੋਅ ਕਰਕੇ ਛੋਟੇ ਪਰਦੇ 'ਤੇ ਰਾਜ ਕੀਤਾ ਸੀ ਪਰ ਫਿਰ ਦੋਵਾਂ ਵਿਚਕਾਰ ਵਿਵਾਦ ਤੋਂ ਬਾਅਦ ਦੋਵੇਂ ਇਕੱਠੇ ਕੰਮ ਨਹੀਂ ਕਰ ਪਾਏ। ਫੈਨਜ਼ ਵੀ ਚਾਹੁੰਦੇ ਹਨ ਕਿ ਦੋਵੇਂ ਫਿਰ ਤੋਂ ਇਕੱਠੇ ਹੋ ਜਾਣ ਪਰ ਹੁਣ ਤੱਕ ਅਜਿਹਾ ਨਹੀਂ ਹੋ ਪਾਇਆ ਹੈ।


About The Author

manju bala

manju bala is content editor at Punjab Kesari