ਗੁੱਥੀ ਅਤੇ ਗੁਲਾਟੀ ਦੇ ਕਿਰਦਾਰਾਂ ਨੂੰ ਨਿਭਾਉਣ ਵਾਲਾ ਇਹ ਅਭਿਨੇਤਾ ਸੈਟ ''ਤੇ ਕਾਫੀ ਗੰਭੀਰ ਰਹਿੰਦਾ ਹੈ : ਅੰਜਨਾ ਸੁਖਾਨੀ

1/21/2017 1:56:46 PM

ਮੁੰਬਈ— ਟੀ. ਵੀ. ਸ਼ੋਅ ''ਦਿ ਕਪਿਲ ਸ਼ਰਮਾ'' ''ਚ ਗੁੱਥੀ ਅਤੇ ਗੁਲਾਟੀ ਦੇ ਕਿਰਦਾਰ ਦੇ ਜਰੀਏ ਲੋਕਾਂ ਦਾ ਭਰਪੂਰ ਮਨੋਰੰਜਨ ਕਰਦਾ ਹੈ। ਬਾਲੀਵੁੱਡ ਅਭਿਨੇਤਰੀ ਅੰਜਨਾ ਸੁਖਾਨੀ ਦਾ ਕਹਿਣਾ ਹੈ ਕਿ ਸੁਨੀਲ ਗਰੋਵਰ ਅਸਲ ਜ਼ਿੰਦਗੀ ''ਚ ਬੇਹੱਦ ਗੰਭੀਰ ਵਿਅਕਤੀ ਹੈ। ਅੰਜਨਾ ਸੁਨੀਲ ਨਾਲ ''ਕੌਫੀ ਦਿਵ ਡੀ'' ਨਾਮਕ ਫਿਲਮ ''ਚ ਕੰਮ ਕਰ ਰਹੀ ਹੈ। ਅੰਜਨਾ ਨੇ ਦੱਸਿਆ, ''''ਗੁੱਥੀ ਅਤੇ ਗੁਲਾਟੀ ਦੇ ਕਿਰਦਾਰਾਂ ਨਾਲ ਲੋਕਾਂ ਨੂੰ ਹਸਾਉਣ ਵਾਲਾ ਸੁਨੀਲ ਗਰੋਵਰ ਥੋੜਾ ਜਿਹਾ ਵੀ ਸ਼ਰਾਰਤੀ ਨਹੀਂ ਹੈ।'''' ਉਨ੍ਹਾਂ ਨੇ ਕਿਹਾ, ''''ਲੋਕ ਮੈਨੂੰ ਲਗਾਤਾਰ ਪੁੱਛਦੇ ਰਹਿੰਦੇ ਹਨ ਕਿ ਸੁਨੀਲ ਹੱਸਮੁੱਖ ਕਲਾਕਾਰ ਹੈ। ਇਸ ਲਈ ਕਿ ਉਹ ਸ਼ਰਾਰਤੀ ਹੈ ਪਰ ਮੈਂ ਕਹਿੰਦੀ ਹਾਂ ਕਿ ਉਹ ਸੈਟ ''ਤੇ ਹੀ ਲੋਕਾਂ ਦੇ ਮਨੋਰੰਜਨ ਲਈ ਹੱਸਦਾ ਅਤੇ ਲੋਕਾਂ ਨੂੰ ਹਸਾਉਂਦਾ ਹੈ ਪਰ ਅਸਲ ਜ਼ਿੰਦਗੀ ''ਚ ਸੁਨੀਲ ਗੰਭੀਰ ਅਤੇ ਬਹੁਤ ਸ਼ਾਂਤ ਸੁਭਾਅ ਵਾਲਾ ਵਿਅਕਤੀ ਹੈ।''''

ਜ਼ਿਕਰਯੋਗ ਹੈ ਕਿ ਅੰਜਨਾ ਨੇ ਕਿਹਾ ਕਿ ਵਿਸ਼ਾਲ ਮਿਸ਼ਰਾ ਦੀ ਨਿਰਦੇਸ਼ਿਤ ਇਸ ਫਿਲਮ ''ਚ ਉਨ੍ਹਾਂ ਨੇ ਲੋਕਾਂ ਨੂੰ ਜਾਨਬੁਝ ਕੇ ਹਸਾਉਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹ ਇਹ ਪੂਰੀ ਤਰ੍ਹਾਂ ਕਾਮੇਡੀ ਨਹੀਂ ਹੈ। ਸੁਨੀਲ, ਗੁੱਥੀ ਅਤੇ ਗੁਲਾਟੀ ਦੇ ਕਿਰਦਾਰਾਂ ''ਚ ਅਦਭੁੱਤ ਹੈ ਪਰ ਇਸ ਫਿਲਮ ''ਚ ਉਸ ਦਾ ਕਿਰਦਾਰ ਕਾਫੀ ਵੱਖ ਹੈ ਕਿਉਂਕਿ ਇਸ ''ਚ ਆਪਣੀ ਬਣੀ ਹੋਈ ਪਛਾਣ ਤੋਂ ਵੱਖਰਾ ਹੈ। ਅੰਜਨਾ ਇਸ ਤੋਂ ਪਹਿਲਾਂ ''ਸਲਾਮ ਏ ਇਸ਼ਕ'', ''ਗੋਲਮਾਲ ਰਿਟਰਨਸ'' ਅਤੇ ''ਸੰਡੇ'' ਵਰਗੀਆਂ ਫਿਲਮਾਂ ਤੋਂ ਇਲਾਵਾ ਦੱਖਣੀ ਭਾਰਤ ਦੀਆਂ ਫਿਲਮਾਂ ''ਚ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਦੀ ਫਿਲਮ ''ਕੌਫੀ ਦਿਵ ਡੀ'' ਅੱਜ ਰਿਲੀਜ਼ ਹੋ ਗਈ ਹੈ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News