''ਧਨ ਧਨਾ ਧਨ'' ''ਚ ਇਸ ਨਵੇਂ ਲੁੱਕ ''ਚ ਦਿਖਾਈ ਦੇਣਗੇ ਸੁਨੀਲ-ਸ਼ਿਲਪਾ

4/21/2018 11:39:55 AM

ਮੁੰਬਈ (ਬਿਊਰੋ)— ਸੁਨੀਲ ਗਰੋਵਰ ਇਨ੍ਹੀਂ ਦਿਨੀਂ ਆਪਣੇ ਕਾਮੇਡੀ ਸ਼ੋਅ 'ਧਨ ਧਨਾ ਧਨ' ਕਰਕੇ ਕਾਫੀ ਸੁਰਖੀਆਂ 'ਚ ਹਨ। ਉਨ੍ਹਾਂ ਦਾ ਇਹ ਸ਼ੋਅ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਸ਼ੋਅ 'ਚ ਉਨ੍ਹਾਂ ਨਾਲ ਸ਼ਿਲਪਾ ਸ਼ਿੰਦੇ ਕੰਮ ਕਰ ਰਹੀ ਹੈ। ਖਬਰ ਇਹ ਹੈ ਕਿ ਇਸ ਸ਼ੋਅ 'ਚ ਹੁਣ ਇਹ ਦੋਵੇਂ ਨਵੇਂ ਅੰਦਾਜ਼ 'ਚ ਦਿਖਾਈ ਦੇਣਗੇ। ਸੁਨੀਲ ਅਤੇ ਸ਼ਿਲਪਾ ਆਪਣੇ ਇਸ ਸ਼ੋਅ 'ਚ ਰੇਟ੍ਰੋ ਲੁੱਕ 'ਚ ਨਜ਼ਰ ਆਉਣ ਵਾਲੇ ਹਨ। ਇਸ ਗੱਲ ਦੀ ਪੁਸ਼ਟੀ ਸੁਨੀਲ ਨੇ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਰਾਹੀਂ ਕੀਤੀ ਹੈ, ਜਿਸ 'ਚ ਉਸਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸੁਨੀਲ ਅਤੇ ਸ਼ਿਲਪਾ ਰੇਟ੍ਰੋ ਪਹਿਰਾਵੇ 'ਚ ਨਜ਼ਰ ਆ ਰਹੇ ਹਨ।

 

A post shared by Sunil Grover (@whosunilgrover) on

ਦੱਸਣਯੋਗ ਹੈ ਕਿ 'ਧਨ ਧਨਾ ਧਨ' 'ਚ ਸੁਨੀਲ-ਸ਼ਿਲਪਾ ਤੋਂ ਇਲਾਵਾ ਅਲੀ ਅਸਗਰ, ਸੁਗੰਧਾ ਮਿਸ਼ਰਾ ਵਰਗੇ ਕਲਕਾਰਾ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਹ ਪਹਿਲਾਂ ਕਾਮੇਡੀ ਵੈੱਬ ਸ਼ੋਅ ਹੈ ਜੋ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਹਰ ਐਪੀਸੋਡ 'ਚ ਕ੍ਰਿਕਟ ਦੇ ਖਿਡਾਰੀ ਆਉਂਦੇ ਹਨ ਅਤੇ ਮਜ਼ੇਦਾਰ ਗੱਲਾਂ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News