41 ਸਾਲ ਦੇ ਹੋਏ ਡਾ. ਮਸ਼ਹੂਰ ਗੁਲਾਟੀ, ਜਨਮਦਿਨ ਮੌਕੇ ਦੇਖੋ ਬੈਸਟ ਕਾਮੇਡੀ ਵੀਡੀਓਜ਼

Friday, August 3, 2018 1:50 PM
41 ਸਾਲ ਦੇ ਹੋਏ ਡਾ. ਮਸ਼ਹੂਰ ਗੁਲਾਟੀ, ਜਨਮਦਿਨ ਮੌਕੇ ਦੇਖੋ ਬੈਸਟ ਕਾਮੇਡੀ ਵੀਡੀਓਜ਼

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਸੁਨੀਲ ਗਰੋਵਰ ਅੱਜ 41 ਸਾਲ ਦੇ ਹੋ ਗਏ ਹਨ। ਬਿਹਤਰੀਨ ਕਾਮੇਡੀ ਕਰਨ ਵਾਲੇ ਸੁਨੀਲ ਗਰੋਵਰ ਦਾ ਰੇਡਿਓ ਤੋਂ ਸ਼ੁਰੂ ਹੋਇਆ ਸਫਰ ਦੇਖਦੇ ਹੀ ਦੇਖਦੇ ਛੋਟੇ ਪਰਦੇ ਤੋਂ ਹੁੰਦਾ ਹੋਇਆ ਫਿਲਮੀ ਦੁਨੀਆ 'ਚ ਪਹੁੰਚ ਗਿਆ। ਅੱਜ ਦੇ ਸਮੇਂ 'ਚ ਸੁਨੀਲ ਨੂੰ ਜ਼ਿਆਦਾਤਰ ਲੋਕ ਉਨ੍ਹਾਂ ਦੇ ਨਾਂ ਨਾਲੋਂ ਜ਼ਿਆਦਾ ਗੁੱਥੀ ਅਤੇ ਡਾ. ਮਸ਼ਹੁਰ ਗੁਲਾਟੀ ਯਾਨੀ ਰਿੰਕੂ ਭਾਬੀ ਦੇ ਕਿਰਦਾਰ ਨਾਲ ਜਾਣਦੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਗੁੱਥੀ ਯਾਨੀ ਰਿੰਕੂ ਭਾਬੀ ਦੇ ਅਜਿਹੇ ਵੀਡੀਓ ਦਿਖਾਉਣ ਜਾ ਰਹੇ ਹਾਂ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਏ ਅਤੇ ਲੋਕਾਂ ਨੂੰ ਕਾਫੀ ਪਸੰਦ ਵੀ ਕੀਤੇ ਗਏ ਹਨ।

'ਜ਼ਿੰਦਗੀ ਬਰਬਾਦ ਹੋ ਗਿਆ'
ਆਪਣੇ ਮਸ਼ਹੂਰ ਕਿਰਦਾਰ ਰਿੰਕੂ ਭਾਬੀ ਦੇ ਰੋਲ 'ਚ ਜਦੋਂ ਸੁਨੀਲ 'ਜ਼ਿੰਦਗੀ ਬਰਬਾਦ ਹੋ ਗਈ' ਗੀਤ ਲੈ ਕੇ ਆਏ ਤਾਂ ਇਸ ਨੂੰ ਲੋਕਾਂ ਵਲੋਂ ਕਾਫੀ ਭਰਵਾਂ ਹੁੰਗਾਰਾ ਮਿਲਿਆ। ਜਿਸ ਸਮੇਂ ਇਹ ਗੀਤ ਆਇਆ ਹਰ ਜਗ੍ਹਾ ਇਹ ਡਾਇਲਾਗ ਲੋਕਾਂ ਦੀ ਜੁਬਾਨ 'ਤੇ ਆ ਗਿਆ ਕਿ ਮੇਰੇ ਪਤੀ ਮੈਨੂੰ ਪਿਆਰ ਨਹੀਂ ਕਰਦੇ। ਅੱਜ ਵੀ ਇਸ ਵੀਡੀਓ ਨੂੰ ਦੇਖਿਆ ਜਾਂਦਾ ਹੈ।

ਧਰਮਿੰਦਰ ਪਾਜੀ ਦੇ ਕਿਰਦਾਰ 'ਚ ਛਾਏ ਸੁਨੀਲ ਗਰੋਵਰ
ਕਾਮੇਡੀ ਸਰਕਸ ਦੇ ਅਜੂਬੇ ਦਾ ਇਹ ਵੀਡੀਓ ਬਹੁਤ ਮਸ਼ਹੂਰ ਹੋਇਆ ਸੀ। ਸੁਨੀਲ ਗਰੋਵਰ ਨੂੰ ਸਟੇਜ 'ਤੇ ਧਰਮਿੰਦਰ ਦੀ ਐਕਟਿੰਗ ਕਰਦੇ ਦੇਖ ਲੋਕ ਕਾਫੀ ਖੁਸ਼ ਹੋਏ। ਧਰਮਿੰਦਰ ਦੇ ਲੁੱਕ ਤੋਂ ਲੈ ਕੇ ਆਵਾਜ਼ ਤੱਕ ਕਾਪੀ ਕਰਨ 'ਚ ਸੁਨੀਲ ਗਰੋਵਰ ਨੇ ਕੋਈ ਕਮੀ ਨਹੀਂ ਛੱਡੀ ਸੀ।

ਮਸ਼ਹੂਰ ਗੁਲਾਟੀ ਦੇ ਕਾਰਨਾਮੇ
'ਕਾਮੇਡੀ ਨਾਈਟ ਵਿਦ ਕਪਿਲ ਸ਼ਰਮਾ' 'ਚ ਜਿਸ ਤਰ੍ਹਾਂ ਸੁਨੀਲ ਗਰੋਵਰ ਨੇ ਡਾ. ਮਸ਼ਹੂਰ ਗੁਲਾਟੀ ਦਾ ਕਿਰਦਾਰ ਨਿਭਾਇਆ ਹੈ ਉਹ ਅਸਲ 'ਚ ਕਾਬਿਲ-ਏ-ਤਾਰਫੀ ਸੀ। ਸੁਨੀਲ ਦੇ ਹਰ ਐਪੀਸੋਡ 'ਚ ਇਕ ਹੀ ਕਿਰਦਾਰ ਨੂੰ ਅਲੱਗ-ਅਲੱਗ ਰੂਪ 'ਚ ਪੇਸ਼ ਕੀਤਾ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

ਜਦੋਂ ਡਾ. ਗੁਲਾਟੀ ਨੇ ਬਾਬਾ ਰਾਮ ਦੇਵ ਨੂੰ ਦਿੱਤੇ ਯੋਗਾ ਟਿਪਸ
ਕਾਮੇਡੀ ਨਾਈਟ 'ਚ ਨਜ਼ਰ ਆਉਣ ਵਾਲੇ ਸਭ ਮਹਿਮਾਨਾਂ ਨਾਲ ਸੁਨੀਲ ਗਰੋਵਰ ਆਪਣੇ ਹੀ ਅੰਦਾਜ਼ 'ਚ ਮਸਤੀ ਕਰਦੇ ਸਨ। ਜਿਨ੍ਹਾਂ 'ਚ ਯੋਗਾ ਗੁਰੂ ਬਾਬਾ ਰਾਮਦੇਵ ਨਾਲ ਡਾ. ਗੁਲਾਟੀ ਦੀ ਇਕ ਵੀਡੀਓ ਵਾਇਰਲ ਹੋਈ, ਜਿਸ 'ਚ ਉਹ ਰਾਮਦੇਵ ਨੂੰ ਯੋਗਾ ਟਿਪਸ ਦੇ ਰਹੇ ਸਨ।

'ਦਿ ਕਪਿਲ ਸ਼ਰਮਾ ਸ਼ੋਅ' 'ਚ ਅਮਿਤਾਭ ਬੱਚਨ ਬਣੇ ਸੁਨੀਲ ਗਰੋਵਰ
ਸੁਨੀਲ ਗਰੋਵਰ ਕਾਮੇਡੀ ਦੇ ਨਾਲ-ਨਾਲ ਆਪਣੀ ਸ਼ਾਨਦਾਰ ਮਿਮਿਕਰੀ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦੀ ਮਿਮਿਕਰੀ 'ਚ ਅਸਲੀ ਅਤੇ ਨਕਲੀ ਦੀ ਪਛਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਸੁਨੀਲ ਗਰੋਵਰ ਦੀ ਇਹ ਵੀਡੀਓ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀ ਗਈ ਸੀ।


Edited By

Kapil Kumar

Kapil Kumar is news editor at Jagbani

Read More