ਵਾਇਰਲ ਹੋਈ ਸੁਨੀਲ ਗਰੋਵਰ ਦੇ ਪਹਿਲੇ ਸ਼ੋਅ ਦੀ ਵੀਡੀਓ, ਪਛਾਣਨਾ ਹੋਇਆ ਮੁਸ਼ਕਿਲ

Friday, August 3, 2018 6:43 PM
ਵਾਇਰਲ ਹੋਈ ਸੁਨੀਲ ਗਰੋਵਰ ਦੇ ਪਹਿਲੇ ਸ਼ੋਅ ਦੀ ਵੀਡੀਓ, ਪਛਾਣਨਾ ਹੋਇਆ ਮੁਸ਼ਕਿਲ

ਮੁੰਬਈ (ਬਿਊਰੋ)— ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਚ ਗੁੱਥੀ ਤੇ ਡਾ. ਮਸ਼ਹੂਰ ਗੁਲਾਟੀ ਦੇ ਕਿਰਦਾਰ ਨਿਭਾਅ ਕੇ ਪ੍ਰਸਿੱਧ ਹੋਏ ਕਾਮੇਡੀਅਨ ਸੁਨੀਲ ਗਰੋਵਰ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। 3 ਅਗਸਤ 1977 ਨੂੰ ਜਨਮੇ ਸੁਨੀਲ ਗਰੋਵਰ ਨੇ ਕਾਮੇਡੀਅਨ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਜਸਪਾਲ ਭੱਟੀ ਨਾਲ ਕੀਤੀ ਸੀ, ਜੋ ਮੰਨੇ-ਪ੍ਰਮੰਨੇ ਕਾਮੇਡੀ ਕਲਾਕਾਰ ਸਨ।
ਕਪਿਲ ਸ਼ਰਮਾ ਇਕ ਵੀਡੀਓ 'ਚ ਜਸਪਾਲ ਭੱਟੀ ਦੇ ਸ਼ੋਅ 'ਫੁੱਲ ਟੈਂਸ਼ਨ' 'ਚ ਨੌਕਰ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਉਹ ਟੀ. ਆਰ. ਪੀ. ਨਾ ਮਿਲਣ ਤੋਂ ਪ੍ਰੇਸ਼ਾਨ ਜਸਪਾਲ ਦੀ ਲੱਤ ਖਿੱਚ ਰਹੇ ਹਨ। ਇਸ ਵੀਡੀਓ 'ਚ ਸੁਨੀਲ ਗਰੋਵਰ ਨੂੰ ਪਛਾਣਨਾ ਮੁਸ਼ਕਿਲ ਹੈ। ਅੱਜ ਦੇ ਸੁਨੀਲ ਗਰੋਵਰ ਇਕ ਮਸ਼ਹੂਰ ਕਾਮੇਡੀ ਕਲਾਕਾਰ ਹਨ।

ਕਪਿਲ ਸ਼ਰਮਾ ਦਾ ਸ਼ੋਅ ਛੱਡਣ ਤੋਂ ਬਾਅਦ ਸੁਨੀਲ ਆਈ. ਪੀ. ਐੱਲ. ਦੌਰਾਨ ਆਪਣੀ ਵੈੱਬ ਸੀਰੀਜ਼ 'ਧਨ ਧਨਾ ਧਨ' 'ਚ ਨਜ਼ਰ ਆਏ ਸਨ। ਛੇਤੀ ਹੀ ਉਹ ਸਲਮਾਨ ਖਾਨ ਸਟਾਰਰ ਫਿਲਮ ਭਾਰਤ 'ਚ ਵੀ ਨਜ਼ਰ ਆਉਣ ਵਾਲੇ ਹਨ। ਸੁਨੀਲ ਗਰੋਵਰ ਜਸਪਾਲ ਭੱਟੀ ਦੇ ਸ਼ੋਅ ਤੋਂ ਬਾਅਦ ਦੇਸ਼ ਦੇ ਪਹਿਲੇ ਸਾਈਲੈਂਟ ਕਾਮੇਡੀ ਸ਼ੋਅ 'ਗੁਟੁਰ ਗੂ' ਨਾਲ ਜੁੜੇ ਸਨ। ਇਸ ਦੇ 26 ਐਪੀਸੋਡਸ 'ਚ ਸੁਨੀਲ ਨੇ ਕੰਮ ਕੀਤਾ ਸੀ। ਸੁਨੀਲ ਨਿਊਜ਼ ਡਰਾਮਾ ਫਿਲਮ 'ਕਾਫੀ ਵਿਦ ਡੀ' 'ਚ ਵੀ ਨਜ਼ਰ ਆ ਚੁੱਕੇ ਹਨ।


Edited By

Rahul Singh

Rahul Singh is news editor at Jagbani

Read More