ਕੀ ਕਪਿਲ ਸ਼ਰਮਾ ਕਾਰਨ ਬੰਦ ਹੋ ਰਿਹਾ ਹੈ ਸੁਨੀਲ ਗਰੋਵਰ ਦਾ ਸ਼ੋਅ, ਜਾਣੋ ਪੂਰੀ ਖਬਰ

Saturday, January 12, 2019 4:47 PM
ਕੀ ਕਪਿਲ ਸ਼ਰਮਾ ਕਾਰਨ ਬੰਦ ਹੋ ਰਿਹਾ ਹੈ ਸੁਨੀਲ ਗਰੋਵਰ ਦਾ ਸ਼ੋਅ, ਜਾਣੋ ਪੂਰੀ ਖਬਰ

ਨਵੀਂ ਦਿੱਲੀ (ਬਿਊਰੋ) — ਟੀ. ਵੀ. ਜਗਤ ਦੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦਾ ਨਵਾਂ ਸ਼ੋਅ 'ਕਾਨਪੁਰ ਵਾਲੇ ਖੁਰਾਨਾਜ' ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਫੈਨਜ਼ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ੋਅ ਹੁਣ ਬੰਦ ਹੋਣ ਵਾਲਾ ਹੈ, ਜਿਸ ਦੀ ਜਾਣਕਾਰੀ ਖੁਦ ਸੁਨੀਲ ਗਰੋਵਰ ਨੇ ਦਿੱਤੀ ਹੈ। ਉਸ ਨੇ ਦੱਸਿਆ, ''ਇਹ ਸ਼ੋਅ ਮੇਰੀ ਵਜ੍ਹਾ ਨਾਲ ਹੀ ਬੰਦ ਹੋ ਰਿਹਾ ਹੈ। ਮੈਂ ਸਿਰਫ 8 ਹਫਤਿਆਂ ਲਈ ਹੀ ਸਾਈਨ ਕੀਤਾ ਸੀ, ਕਿਉਂਕਿ ਮੈਂ ਪਹਿਲਾ ਹੀ 'ਭਾਰਤ' ਫਿਲਮ ਦੀ ਸ਼ੂਟਿੰਗ ਲਈ ਡੇਟ ਫਾਈਨਲ ਕਰ ਦਿੱਤੀ ਸੀ। ਮੈਂ ਪ੍ਰੈੱਸ ਕਾਨਫਰੰਸ ਤੇ ਇੰਟਰਵਿਊਜ਼ ਤੋਂ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਮੈਂ ਸਿਰਫ ਇੰਨਾਂ ਸਮਾਂ ਹੀ ਸ਼ੋਅ ਨੂੰ ਦੇ ਸਕਦਾ ਹਾਂ।'' 

 
 
 
 
 
 
 
 
 
 
 
 
 
 

Tuxedo- @primaczar Lapel pin- @thebrocode Styling - jignajn

A post shared by Sunil Grover (@whosunilgrover) on Dec 31, 2018 at 3:50am PST


ਦੱਸ ਦਈਏ ਕਿ ਸੁਨੀਲ ਗਰੋਵਰ ਨੇ ਅੱਗੇ ਕਿਹਾ, ''ਕਈ ਸਿਤਾਰੇ 'ਭਾਰਤ' ਦਾ ਪ੍ਰਮੋਸ਼ਨ ਕਰਨ ਲਈ ਥੋੜ੍ਹਾ ਪਹਿਲੇ ਆ ਗਏ। ਮੈਂ ਬਾਅਦ 'ਚ ਆਇਆ। ਦਰਅਸਲ ਮੈਂ ਟੀ. ਵੀ. ਨੂੰ ਕਾਫੀ ਮਿਸ ਕਰ ਰਿਹਾ ਸੀ। ਮੇਰੇ ਕੋਲ ਇਕ ਮਹੀਨੇ ਦਾ ਸਮਾਂ ਸੀ। ਇਸ ਲਈ ਮੈਂ ਇਸ ਕੰਮ ਦੇ ਅੰਤਰਾਲ ਵਾਲਾ ਸ਼ੋਅ ਕਰਨ ਦਾ ਫੈਸਲਾ ਕੀਤਾ। 'ਭਾਰਤ' ਫਿਲਮ ਦੀ ਸ਼ੂਟਿੰਗ ਇਕ ਤੋਂ ਡੇਢ ਮਹੀਨੇ ਤੱਕ ਚੱਲੇਗੀ।''

 
 
 
 
 
 
 
 
 
 
 
 
 
 

Tonight @vickykaushal09 @yamigautam @sunsunnykhez and Mr. Sham Kaushal . #Uri and #kanpurwaalekhuranas tonight on @starplus ❤️

A post shared by Sunil Grover (@whosunilgrover) on Jan 5, 2019 at 11:34pm PST


ਦੱਸਣਯੋਗ ਹੈ ਕਿ ਸ਼ੋਅ 13 ਦਸੰਬਰ 2018 ਨੂੰ ਆਨ ਏਅਰ ਹੋਇਆ ਸੀ, ਜਿਸ ਦਾ ਹਿੱਸਾ ਅਲੀ ਅਸਗਰ, ਸੁਗੰਧਾ ਮਿਸ਼ਰਾ ਤੇ ਉਪਾਸਨਾ ਸਿੰਘ ਸੀ। ਉਥੇ ਹੀ ਫਰਾਹ ਖਾਨ ਇਸ ਸ਼ੋਅ 'ਚ ਬਤੌਰ ਜੱਜ ਸੀ।


Edited By

Sunita

Sunita is news editor at Jagbani

Read More