ਗੁੱਥੀ ਨੇ ਕਪਿਲ-ਗਿੰਨੀ ਨੂੰ ਖਾਸ ਅੰਦਾਜ਼ ''ਚ ਦਿੱਤੀ ਵਧਾਈ, ਦੇਖ ਹੋਵੋਗੇ ਹੈਰਾਨ

12/13/2018 4:51:05 PM

ਜਲੰਧਰ (ਬਿਊਰੋ)— ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਕਪਿਲ ਤੇ ਗਿੰਨੀ ਦਾ ਵਿਆਹ ਜਲੰਧਰ 'ਚ ਹੋਇਆ ਹੈ। ਕਪਿਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਕਈ ਲੋਕ ਪੰਜਾਬ ਗਏ ਸਨ। ਕ੍ਰਿਸ਼ਣਾ ਅਭਿਸ਼ੇਕ, ਭਾਰਤੀ ਸਿੰਘ, ਸੁਮੋਨਾ ਚਕਰਵਤੀ ਵਰਗੇ ਕਈ ਸਿਤਾਰੇ ਪੰਜਾਬ ਗਏ ਸਨ। ਇਸ ਦੇ ਨਾਲ ਹੀ ਕਪਿਲ ਦੇ ਵਿਆਹ 'ਚ ਗੁਰਦਾਸ ਮਾਨ ਵੀ ਸ਼ਾਮਲ ਹੋਏ ਹਨ। ਕਪਿਲ ਤੇ ਗਿੰਨੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਿਆਹ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਾਰੇ ਸਿਤਾਰੇ ਵਧਾਈਆਂ ਦੇ ਰਹੇ ਹਨ। ਸਾਰਿਆਂ ਫੈਨਜ਼ ਦੇ ਨਾਲ ਸੁਨੀਲ ਗਰੋਵਰ ਨੇ ਵੀ ਕਪਿਲ ਨੂੰ ਵਿਆਹ ਦੀ ਵਧਾਈ ਦਿੱਤੀ ਹੈ। 

 

ਸੁਨੀਲ ਗਰੋਵਰ ਨੇ ਟਵੀਟ ਕਰਕੇ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਸੁਨੀਲ ਨੇ ਲਿਖਿਆ, ''ਕਪਿਲ ਤੇ ਗਿੰਨੀ ਤੁਹਾਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ। ਪ੍ਰਮਾਤਮਾ ਤੁਹਾਨੂੰ ਖੁਸ਼ ਤੇ ਨਾਲ ਰੱਖੇ।''

 

 

ਦੱਸਣਯੋਗ ਹੈ ਕਿ ਸਿਰਦੂਲ ਸਿੰਕਦਰ, ਰਣਜੀਤ ਬਾਵਾ ਨੇ ਗੁਰਦਾਸ ਮਾਨ ਨਾਲ ਮਿਲ ਕੇ ਪੰਜਾਬੀ ਗੀਤਾਂ ਨਾਲ ਰੌਣਕਾਂ ਲਾਈਆਂ। ਮੰਚ 'ਤੇ ਇਨ੍ਹਾਂ ਨਾਲ ਅਭਿਸ਼ੇਕ ਕ੍ਰਿਸ਼ਣਾ, ਸੁਮੋਨਾ ਚਕਰਵਰਤੀ, ਰਾਜੀਵ ਠਾਕੁਰ ਤੇ ਹੋਰ ਕਾਮੇਡੀਅਨ ਸਨ। ਇਸ ਤੋਂ ਇਲਾਵਾ ਜਸਬੀਰ ਜੱਸੀ, ਅਮਰ ਨੂਰੀ, ਲੋਕ ਗਾਇਕ ਹੰਸ ਰਾਜ ਹੰਸ, ਮਿਸ ਪੂਜਾ ਨੇ ਕਪਿਲ ਨੂੰ ਨਵੀਂ ਸ਼ੁਰੂਆਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

 

ਕਪਿਲ ਅੰਮ੍ਰਿਤਸਰ ਤੋਂ ਕਰੀਬ 7 ਵਜੇ ਕਲੱਬ ਕਬਾਨਾ ਪਹੁੰਚੇ ਸਨ। ਦੋਵੇਂ ਗ੍ਰੀਨ ਥੀਮ 'ਤੇ ਡਰੈੱਸ ਪਾ ਕੇ ਆਏ ਸਨ। ਕਪਿਲ ਨੇ ਗ੍ਰੀਨ ਤੇ ਸਿਲਵਰ ਕੰਬੀਨੇਸ਼ਨ ਦੀ ਸ਼ੇਰਵਾਨੀ ਪਾਈ ਸੀ ਤੇ ਗੋਲਡਨ ਪੱਗ ਬੰਨ੍ਹੀ ਸੀ ਜਦੋਂ ਕਿ ਗਿੰਨੀ ਰੈੱਡ ਤੇ ਗੋਲਡਨ ਲਹਿੰਗਾ ਪਾਇਆ ਸੀ।

 

ਦੱਸ ਦੇਈਏ ਕਿ ਦੋਵਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਸੀ। ਕਪਿਲ ਤੇ ਗਿੰਨੀ ਦੇ ਵਿਆਹ ਵਾਲੀ ਸਟੇਜ ਨੂੰ ਲਾਲ ਤੇ ਚਿੱਟੇ ਰੰਗ ਦੇ ਗੁਲਾਬਾਂ ਤੇ ਕਲੀਆਂ ਨਾਲ ਸਜਾਇਆ ਗਿਆ ਸੀ। ਰਾਤ ਕਰੀਬ ਸਾਢੇ ਬਾਰਾਂ ਵਜੇ ਦੋਵੇਂ ਸਟੇਜ 'ਤੇ ਆਏ। ਇਨ੍ਹਾਂ ਦੇ ਆਉਂਦੇ ਹੀ ਜੈਮਾਲਾ ਤੇ ਫੇਰਿਆਂ ਦੀ ਰਸਮ ਹੋਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News