''ਭਾਰਤ'' ਦੀ ਸਫਲਤਾ ਵਿਚਕਾਰ ਸੁਨੀਲ ਗਰੋਵਰ ਨੇ ਪੂਰਾ ਕੀਤਾ ਵਾਅਦਾ

Monday, June 10, 2019 3:37 PM
''ਭਾਰਤ'' ਦੀ ਸਫਲਤਾ ਵਿਚਕਾਰ ਸੁਨੀਲ ਗਰੋਵਰ ਨੇ ਪੂਰਾ ਕੀਤਾ ਵਾਅਦਾ

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਸੁਨੀਲ ਗਰੋਵਰ ਉਨ੍ਹਾਂ ਦੇ ਬਚਪਨ ਦੇ ਦੋਸਤ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਫਿਲਮ 'ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪਿਛਲੇ ਦਿਨੀਂ ਸੁਨੀਲ ਗਰੋਵਰ ਨੇ ਸਲਮਾਨ ਖਾਨ ਨੂੰ ਲੈ ਕੇ ਦੱਸਿਆ ਸੀ ਕਿ ਉਨ੍ਹਾਂ ਨਾਲ ਇਕ ਵੱਖਰੀ ਤਰ੍ਹਾਂ ਦੀ ਫਰੈਂਡਸ਼ਿਪ ਹੈ। ਮੇਰੇ ਕੋਲ ਕਈ ਦੋਸਤ ਹਨ ਪਰ ਉਨ੍ਹਾਂ ਦੀ ਕਹਾਣੀ ਅਜਿਹੀ ਹੈ ਜਿੱਥੇ ਦੋਸਤ ਸਾਰੀ ਉਮਰ ਲਈ ਹੁੰਦਾ ਹੈ। ਹਾਲ ਹੀ 'ਚ ਐਕਟਰ ਸੁਨੀਲ ਗਰੋਵਰ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ।  ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ,''ਜਿਵੇਂ ਕਿ ਮੈਂ ਵਾਅਦਾ ਕੀਤਾ ਸੀ ਕਿ 'ਭਾਰਤ' ਦੇ ਰਿਲੀਜ਼ ਤੋਂ ਬਾਅਦ ਪਿਕਚਰ ਸ਼ੇਅਰ ਕਰਾਂਗਾ। ਇਸ ਪਿਕਚਰ ਨੂੰ ਸਲਮਾਨ ਖਾਨ ਨੇ 'ਭਾਰਤ' ਦੀ ਸ਼ੂਟਿੰਗ ਦੌਰਾਨ ਮਾਲਟਾ 'ਚ ਕਲਿਕ ਕੀਤਾ ਸੀ।''

 
 
 
 
 
 
 
 
 
 
 
 
 
 

As promised that I would share after the release with you, this is the picture that Salman Sir clicked during the shoot of #Bharat in Malta. Thanks for giving all the love to Bharat. And yes, I agree he made me look .. oooo la la la !!! ufff!!!! @beingsalmankhan ❤️

A post shared by Sunil Grover (@whosunilgrover) on Jun 9, 2019 at 2:03pm PDT


ਐਕਟਰ ਨੇ ਅੱਗੇ ਕਿਹਾ ਕਿ ਧੰਨਵਾਦ ਭਾਰਤ ਨੂੰ ਇੰਨਾ ਪਿਆਰ ਦੇਣ ਲਈ ਅਤੇ ਹਾਂ ਮੈਂ ਮੰਨਦਾ ਹਾਂ ਕਿ ਉਨ੍ਹਾਂ ਨੇ ਮੇਰਾ ਲੁੱਕ ਤੁਸੀਂ ਬਣਾਇਆ ਹੈ...। ਦੱਸ ਦੇਈਏ ਕਿ ਸੁਨੀਲ ਗਰੋਵਰ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸੁਨੀਲ ਗਰੋਵਰ ਨੇਵੀ ਦੀ ਡਰੈੱਸ 'ਚ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਚਸ਼ਮਾ ਵੀ ਲਗਾ ਰੱਖਿਆ ਹੈ। ਇਸ ਲੁੱਕ 'ਚ ਐਕਟਰ ਬੇਹੱਦ ਹੈਂਡਸਮ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Bharat ka citizen

A post shared by Sunil Grover (@whosunilgrover) on Jun 6, 2019 at 5:47pm PDT


ਦੱਸ ਦੇਈਏ ਕਿ ਸਲਮਾਨ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਫਿਲਮ 'ਭਾਰਤ' ਹੈ। ਪਿਛਲੇ ਦਿਨੀਂ ਕੈਟਰੀਨਾ ਕੈਫ ਨੇ ਇਸ ਫਿਲਮ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਨੇ ਆਪਣਾ ਕਿਰਦਾਰ ਨਿਭਾਉਣ 'ਚ ਕਾਫੀ ਮਜ਼ਾ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਕਿਰਦਾਰ 'ਚ ਢੱਲਣ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ।

 

 
 
 
 
 
 
 
 
 
 
 
 
 
 

Kumud Raina, will always be so close to my heart. I will really miss this experience and have loved every minute of playing this role. Everyone in the team gave their heart and soul into making this film. Everyday on set felt like a special day. Here is a little #BTS . #Bharat in cinemas now 🌟 @bharat_thefilm @BeingSalmanKhan @aliabbaszafar @atulreellife #BhushanKumar @tabutiful @apnabhidu @sonalikul @dishapatani @whosunilgrover @norafatehi @iaasifsheikhofficial @nikhilnamit @reellifeproduction @skfilmsofficial @tseries.official @kibbootzfilms

A post shared by Katrina Kaif (@katrinakaif) on Jun 8, 2019 at 3:16am PDT


About The Author

manju bala

manju bala is content editor at Punjab Kesari