ਸੰਨੀ ਦਿਓਲ ਨੇ ਦਾਦੀ ਨਾਲ ਤਸਵੀਰ ਸ਼ੇਅਰ ਕਰਕੇ ਪੁਰਾਣੀ ਯਾਦ ਕੀਤੀ ਤਾਜ਼ਾ

Thursday, October 12, 2017 6:16 PM
ਸੰਨੀ ਦਿਓਲ ਨੇ ਦਾਦੀ ਨਾਲ ਤਸਵੀਰ ਸ਼ੇਅਰ ਕਰਕੇ ਪੁਰਾਣੀ ਯਾਦ ਕੀਤੀ ਤਾਜ਼ਾ

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੇ ਹਾਲ ਹੀ 'ਚ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੀ ਦਾਦੀ ਨਾਲ ਨਜ਼ਰ ਆ ਰਹੇ ਹਨ। ਇਹ ਖਾਸ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ। ਇਸ ਬਚਪਨ ਦੀ ਤਸਵੀਰ 'ਚ ਸੰਨੀ ਕਾਫੀ ਕਿਊਟ ਦਿਖਾਈ ਦੇ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਸੰਨੀ ਨੇ ਲਿਖਿਆ, 'ਮੇਰੀ ਦਾਦੀ ਅਤੇ ਮੈਂ, ਮੇਰੀ ਦਾਦੀ ਮੇਰੇ ਲਈ ਸਭ ਕੁਝ ਸੀ ਅਤੇ ਅੱਜ ਵੀ ਹੈ ਕਿਉਂਕਿ ਉਨ੍ਹਾਂ ਦੀ ਵਜ੍ਹਾ ਕਰਕੇ ਮੈਂ ਕਿਸੇ ਨੂੰ ਹਰਟ ਨਹੀਂ ਕਰ ਸਕਦਾ, ਮੇਰਾ ਪਿਆਰ, ਮੇਰੀ ਏਂਜਲ, ਮੇਰੀ ਦਾਦੀ ਮਾਂ''।


ਦੱਸਣਯੋਗ ਹੈ ਕਿ ਸੰਨੀ ਪਿਛਲੇ ਕਾਫੀ ਸਮੇਂ ਤੋਂ ਮਨਾਲੀ 'ਚ ਹਨ। ਸੰਨੀ ਆਪਣੇ ਬੇਟੇ ਕਰਨ ਦਿਓਲ ਦੀ ਡੈਬਿਊ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਦਾ ਨਾਂ 'ਪਲ ਪਲ ਦਿਲ ਕੇ ਪਾਸ' ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਆਪਣੇ ਸੰਨੀ ਦਿਓਲ ਦਾ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ 'ਚ ਉਹ ਡਿੰਪਲ ਕਪਾੜੀਆ ਨਾਲ ਦਿਖਾਈ ਦੇ ਰਹੇ ਸੀ। ਇਹ ਵੀਡੀਓ ਸੋਸ਼ਲ ਮੀਡੀਆ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।