ਬੇਟੇ ਲਈ ਦੋ ਮਹੀਨੇ ਤੋਂ ਇਥੇ ਰਹਿ ਰਹੇ ਸੰਨੀ ਦਿਓਲ, ਪੰਚਾਇਤੀ ਮੀਟਿੰਗਾਂ ''ਚ ਵੀ ਹੁੰਦੇ ਸ਼ਮਾਲ (ਦੇਖੋ ਤਸਵੀਰਾਂ)

4/24/2017 10:31:28 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਪਿਛਲੇ ਦੋ ਮਹੀਨਿਆਂ ਤੋਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਜ਼ਿਲੇ ਦੇ ਇੱਕ ਪਿੰਡ ''ਚ ਡੇਰਾ ਲਾ ਕੇ ਬੈਠੇ ਹੋਏ ਹਨ। ਉਥੇ ਉਹ ਆਪਣੇ ਬੇਟੇ ਦਾ ਕਰਕੇ ਰਹਿ ਰਹੇ ਹਨ। ਅਸਲ ''ਚ ਬਰਫ ਨਾਲ ਭਰੀਆਂ ਵਾਦੀਆਂ ''ਚ ਸੰਨੀ ਦਿਓਨ ਨੇ ਆਪਣੀ ਫਿਲਮ ''ਪਲ ਪਲ ਦਿਲ ਕੇ ਪਾਸ'' ਦੀ ਸ਼ੂਟਿੰਗ ਕਰਨ ਜਾ ਰਿਹਾ ਹੈ। ਇਸ ਫਿਲਮ ਦੇ ਜਰੀਏ ਉਹ ਆਪਣੇ ਬੇਟੇ ਨੂੰ ਬਾਲੀਵੁੱਡ ''ਚ ਲਾਂਚ ਕਰਨਗੇ। ਮਨਾਲੀ ਦੇ ਸ਼ਲੀਣ ਪਿੰਡ ''ਚ ਇਹ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਉਹ ਪਿੰਡ ਦੇ ਮਾਹੌਲ ਅਤੇ ਲੋਕਲ ਲੋਕਾਂ ਨਾਲ ਕਾਫੀ ਘੁਲਮਿਲ ਗਏ ਹਨ। ਜ਼ਿਆਦਾਤਰ ਉਹ ਇਥੇ ਲੋਕਾਂ ਨਾਲ ਇੱਕ ਆਮ ਪਿੰਡ ਵਾਲਿਆਂ ਵਾਂਗ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਫਿਲਮ ਦੀ ਸ਼ੂਟਿੰਗ ਕਰਨ ਲਈ ਉਨ੍ਹਾਂ ਨੇ ਲਕੜੀ ਤੋਂ ਬਣੇ ਇੱਕ ਮਕਾਨ ਨੂੰ ਚੁਣਿਆ ਹੈ। ਫਿਲਮ ਦੀ ਅਭਿਨੇਤਰੀ ਵੀ ਇਸੇ ਮਕਾਨ ''ਚ ਨਜ਼ਰ ਆਵੇਗੀ।
ਪੰਚਾਇਤੀ ਪੱਧਰ ''ਤੇ ਵੀ ਸੰਨੀ ਦਿਓਲ ਲੈਂਦਾ ਹੈ ਬੈਠਕਾਂ ''ਚ ਹਿੱਸਾ
ਪਿੰਡ ''ਚ ਵਾਰ-ਵਾਰ ਆਉਣ ਨਾਲ ਲੋਕਾਂ ਨੂੰ ਸੰਨੀ ਦਿਓਲ ਦੇ ਕੰਮਾਂ ''ਚ ਮੁੱਖ ਮਹਿਮਾਨ ਦੇ ਤੌਰ ''ਤੇ ਬੁਲਾਇਆ ਜਾਂਦਾ ਹੈ ਅਤੇ ਬਹੁਤ ਸਹਿਜਤਾ ਨਾਲ ਕੰਮਾਂ ''ਚ ਸ਼ਿਰਕਤ ਕਰਦੇ ਹਨ। ਇਸ ਤੋਂ ਪਹਿਲਾ ਸ਼ਲੀਣ ਦੀ ਪ੍ਰਧਾਨ ਮੋਨਿਕਾ ਠਾਕੁਰ ਨੇ ਸੰਨੀ ਦਿਓਲ ਨਾਲ ਪੰਚਾਇਤ ਖੇਤਰ ''ਚ ਸ਼ੂਟਿੰਗ ਨੂੰ ਲੈ ਕੇ ਕਾਫੀ ਚਰਚਾ ਕੀਤੀ ਅਤੇ ਪਿੰਡ ਵਾਲਿਆਂ ਨਾਲ ਮੀਟਿੰਗ ਕਰਨ ਜਾ ਆਗ੍ਰਹ ਕੀਤਾ।
ਸਥਾਨਕ ਵਿਧਾਇਕ ਨਾਲ ਵੀ ਹੈ ਚੰਗੇ ਸੰਬੰਧ
ਹਾਲ ਹੀ ''ਚ ਮੁੰਬਈ ਜਾ ਕੇ ਵਾਪਸ ਪਰਤੇ ਸੰਨੀ ਦਿਓਲ ਦਾ ਵਿਧਾਇਕ ਨੇ ਮਨਾਲੀ ਦੀਆਂ ਵਾਦੀਆਂ ''ਚ ਫਿਲਮ ਦਾ ਨਿਰਮਾਣ ਕਰਨ ਲਈ ਸ਼ੁਕਰਗੁਜ਼ਾਰ ਜਤਾਇਆ। ਸੰਨੀ ਨੇ ਵਿਧਾਇਕ ਨੂੰ ਦੱਸਿਆ ਕਿ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਰੋਜਗਾਰ ਦੇ ਨਾਲ-ਨਾਲ ਫਿਲਮ ''ਚ ਅਭਿਨੈ ਕਰਨ ਦਾ ਵੀ ਮੌਕਾ ਦਿੱਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News