ਹੱਥ ''ਚ ਬੰਦੂਕ ਆਉਂਦੇ ਹੀ ਸੰਨੀ ਨੇ ਤੋੜ ਦਿੱਤੇ ਸਨ ਘਰ ਦੇ ਸ਼ੀਸ਼ੇ, ਧਰਮਿੰਦਰ ਦਾ ਵਧਾਇਆ ਸੀ ਪਾਰਾ

Friday, August 24, 2018 5:09 PM
ਹੱਥ ''ਚ ਬੰਦੂਕ ਆਉਂਦੇ ਹੀ ਸੰਨੀ ਨੇ ਤੋੜ ਦਿੱਤੇ ਸਨ ਘਰ ਦੇ ਸ਼ੀਸ਼ੇ, ਧਰਮਿੰਦਰ ਦਾ ਵਧਾਇਆ ਸੀ ਪਾਰਾ

ਮੁੰਬਈ (ਬਿਊਰੋ)— ਧਰਮਿੰਦਰ ਦੀ ਉਨ੍ਹਾਂ ਦੇ ਦੋਹਾਂ ਬੇਟਿਆਂ ਦੀ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਫਿਲਮ ਦੇ ਪ੍ਰਮੋਸ਼ਨ ਲਈ ਧਰਮਿੰਦਰ ਆਪਣੇ ਬੇਟਿਆਂ ਨਾਲ 'ਇੰਡੀਅਨ ਆਈਡਲ 10' ਦੇ ਮੰਚ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਇਕ ਪੁਰਾਣਾ ਕਿੱਸਾ ਯਾਦ ਕਰਦੇ ਹੋਏ ਦੱਸਿਆ ਕਿ ਇਕ ਵਾਰ ਉਨ੍ਹਾਂ ਨੇ ਸੰਨੀ ਦਿਓਲ ਨੂੰ ਕਾਫੀ ਕੁੱਟਿਆ ਸੀ। ਦਰਅਸਲ ਸ਼ੋਅ 'ਚ ਜਦੋਂ ਹੋਸਟ ਮਨੀਸ਼ ਪਾਲ ਨੇ ਧਰਮਿੰਦਰ ਤੋਂ ਪੁੱਛਿਆ ਕਿ ਉਹ ਆਪਣੇ ਬੇਟਿਆਂ 'ਚੋਂ ਕਿਸ ਨੂੰ ਜ਼ਿਆਦਾ ਪਿਆਰ ਕਰਦੇ ਹਨ?

ਇਸ 'ਤੇ ਧਰਮਿੰਦਰ ਨੇ ਕਿਹਾ ਕਿ ਇਕ ਉਨ੍ਹਾਂ ਦੀ ਖੱਬੀ ਅੱਖ ਹੈ ਅਤੇ ਇਕ ਸੱਜੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਪੁਰਾਣੀ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ, ''ਸੰਨੀ-ਬੌਬੀ ਮੇਰੀਆਂ ਦੋ ਅੱਖਾਂ ਹਨ ਅਤੇ ਇਸ ਲਈ ਮੈਂ ਇਨ੍ਹਾਂ ਦੋਹਾਂ ਨੂੰ ਬੇਹੱਦ ਪਿਆਰ ਕਰਦਾ ਹਾਂ। ਇਕ ਵਾਰ ਮੈਂ ਸੰਨੀ ਲਈ ਬੰਦੂਕ (ਖਿਡੌਣਾ) ਲੈ ਕੇ ਆਇਆ ਸੀ ਅਤੇ ਉਸ ਨੇ ਉਸ ਬੰਦੂਕ ਨਾਲ ਘਰ ਦੀਆਂ ਸਾਰੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਸਨ, ਜਿਸ ਕਾਰਨ ਮੈਨੂੰ ਬਹੁਤ ਗੁੱਸਾ ਆਇਆ ਅਤੇ ਮੈਂ ਉਸ ਦੀ ਕਾਫੀ ਕੁੱਟਮਾਰ ਕੀਤੀ। ਬਾਅਦ 'ਚ ਮੈਨੂੰ ਅਹਿਸਾਸ ਹੋਇਆ ਕਿ ਮੈਂ ਗਲਤ ਕੀਤਾ ਹੈ।''


Edited By

Chanda Verma

Chanda Verma is news editor at Jagbani

Read More