ਸੰਨੀ ਦਿਓਲ ਦਾ ਅੰਮ੍ਰਿਤਾ ਤੋਂ ਇਲਾਵਾ ਇਨ੍ਹਾਂ ਸਟਾਰਜ਼ ਨਾਲ ਵੀ ਸੀ ਅਫੇਅਰ, ਇਸ ਤਰ੍ਹਾਂ ਹੋਇਆ ਬ੍ਰੇਕਅੱਪ

Tuesday, May 16, 2017 3:37 PM
ਮੁੰਬਈ— ਅਭਿਨੇਤਾ ਸੰਨੀ ਦਿਓਲ ਨੇ ਬਾਲੀਵੁੱਡ ''ਚ ''ਬੇਤਾਬ'' ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਦੀ ਇਹ ਸੁਪਰਹਿੱਟ ਫਿਲਮ ਸਾਬਿਤ ਹੋਈ। ਸੰਨੀ ਦੀ ਕੋ-ਸਟਾਰ ਅੰਮ੍ਰਿਤਾ ਸਿੰਘ ਦਾ ਵੀ ਇਸ ਫਿਲਮ ''ਚ ਪਹਿਲਾ ਡੈਬਿਊ ਸੀ। ਦੱਸਣਾ ਚਾਹੁੰਦੇ ਹਾਂ ਕਿ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਅੰਮ੍ਰਿਤਾ ਅਤੇ ਸੰਨੀ ਕਾਫੀ ਨਜ਼ਦੀਕ ਆ ਗਏ ਸਨ। ਇਸ ਫਿਲਮ ਦੀ ਰਿਲੀਜ਼ ਸਮੇਂ ਸੰਨੀ ਵਿਆਹੇ ਹੋਏ ਸਨ। ਉਨ੍ਹਾਂ ਦਾ ਪੂਜਾ ਨਾਂ ਦੀ ਲੜਕੀ ਨਾਲ ਹੋਇਆ ਸੀ। ਜਿਸ ਕਰਕੇ ਬਾਅਦ ''ਚ ਸਭ ਕੁਝ ਬਿਖਰ ਗਿਆ।
ਸਨੀ ਨੇ ਅੰਮ੍ਰਿਤਾ ਤੋਂ ਲੁਕਾਈ ਸੀ ਵਿਆਹ ਦੀ ਗੱਲ
► ਫਿਲਮ ''ਬੇਤਾਬ'' ਦੀ ਸ਼ੂਟਿੰਗ ਦੌਰਾਨ ਹੀ ਸੰਨੀ ਅਤੇ ਅੰਮ੍ਰਿਤਾ ਦਾ ਅਫੇਅਰ ਦੀਆਂ ਖਬਰਾਂ ਨੇ ਜੋਰ ਫੜ੍ਹ ਲਿਆ ਸੀ। ਹਾਲਾਂਕਿ ਉਸ ਸਮੇਂ ਸੰਨੀ ਪੂਜਾ ਨਾਲ ਵਿਆਹੇ ਗਏ ਸਨ, ਪਰ ਉਨ੍ਹਾਂ ਨੇ ਇਹ ਗੱਲ ਅੰਮ੍ਰਿਤਾ ਨੂੰ ਨਹੀਂ ਦੱਸੀ ਸੀ। ਜਦੋਂ ਉਨ੍ਹਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਤਰੁੰਤ ਸੰਨੀ ਤੋਂ ਵੱਖ ਹੋ ਗਈ।
ਅੰਮ੍ਰਿਤਾ ਦੇ ਘਰਦਿਆ ਨੂੰ ਸੀ ਏਤਰਾਜ
► ਅੰਮ੍ਰਿਤਾ ਦੀ ਮਾਂ ਰੁਖਸਾਨਾ ਸੁਲਤਾਨਾ ਪਹਿਲਾ ਹੀ ਸੰਨੀ ਨਾਲ ਅੰਮ੍ਰਿਤਾ ਦੇ ਰਿਸ਼ਤੇ ਦੇ ਖਿਲਾਫ ਸੀ। ਸੰਨੀ ਦੀ ਮਾਂ ਪ੍ਰਕਾਸ਼ ਕੌਰ ਨੂੰ ਵੀ ਇਸ ਰਿਸ਼ਤੇ ਮੰਨਜ਼ੂਰ ਨਹੀਂ ਸੀ।
ਡਿੰਪਲ ਕਪਾਡੀਆ ਦੀ ਐਂਟਰੀ
► ਅੰਮ੍ਰਿਤਾ ਸਿੰਘ ਨਾਲ ਬ੍ਰੇਕਅੱਪ ਤੋਂ ਬਾਅਦ ਸੰਨੀ ਦੀ ਜ਼ਿੰਦਗੀ ''ਚ ਡਿੰਪਲ ਕਪਾਡੀਆ ਨੇ ਦਸਤਕ ਦਿੱਤੀ। ਇਕ ਵਾਰ ਤਾਂ ਅੰਮ੍ਰਿਤਾ ਨਾਲ ਹੋਈ ਇਕ ਇੰਟਰਵਿਊ ''ਚ ਸੰਨੀ ਅਤੇ ਡਿੰਪਲ ਦੇ ਰਿਸ਼ਤੇ ਦੀ ਖ਼ਬਰਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹ ਅੱਗੋ ਆਪਣੀ ਨਫ਼ਰਤ ਲੁੱਕਾ ਨਾ ਸਕੀ। ਉਸ ਨੇ ਕਿਹਾ, ''''ਮੈਨੂੰ ਲੱਗਦਾ ਹੈ ਕਿ ਉਸ ਦੇ (ਡਿੰਪਲ) ਕੋਲ ਕੇਕ ਹੈ ਅਤੇ ਉਹ ਉਸ ਨੂੰ ਖਾ ਰਹੀ ਹੈ। ਉਸ ਕੋਲ ਗੁਆਣ ਲਈ ਕੁਝ ਨਹੀਂ ਹੈ। ਇਹ ਹੀ ਨਹੀਂ ਉਹ ਜਿਸ ਨੂੰ ਚਾਹੁੰਦੀ ਸੀ ਉਸ ਨੂੰ ਆਖਿਰ ਪਾ ਲਿਆ ਹੈ।
ਸੰਨੀ-ਡਿੰਪਲ ''ਚ ਰਵੀਨਾ ਦਾ ਆਉਣਾ
► ਸੰਨੀ ਦਿਓਲ ਅਤੇ ਡਿੰਪਲ ਦੀ ਰਿਲੇਸ਼ਨਸ਼ਿਪ ਦਾ ਬ੍ਰੇਕਅੱਪ ਉਸ ਸਮੇਂ ਹੋਇਆ, ਜਦੋਂ ਉਨ੍ਹਾਂ ਦੀ ਜਿੰਦਗੀ ''ਚ ਰਵੀਨਾ ਦੀ ਐਂਟਰੀ ਹੋਈ। ਦੋਵਾਂ ਦੀ ਪਹਿਲੀ ਮੁਲਾਕਾਤ ''ਜਿੱਦੀ'' ਦੇ ਸੈੱਟ ''ਤੇ ਹੋਈ। ਉਸ ਸਮੇਂ ਰਵੀਨਾ ਅਕਸ਼ੈ ਦਾ ਬ੍ਰੇਕਅੱਪ ਹੋ ਗਿਆ ਸੀ ਅਤੇ ਉਹ ਬੇਹੱਦ ਦੁੱਖੀ ਵੀ ਸੀ। ਜਦਕਿ ਉਨ੍ਹਾਂ ਅਤੇ ਰਵੀਨਾ ਦਾ ਅਫੇਅਰ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ।
ਪਰਿਵਾਰ ਦਬਾਅ ''ਚ ਕੀਤਾ ਸੀ ਸੰਨੀ ਨੇ ਵਿਆਹ
► ਸੂਤਰਾਂ ਮੁਤਾਬਕ, ਸੰਨੀ ਦਾ ਪਹਿਲਾ ਵਿਆਹ ਬਿਜਨੈੱਸ ਐਗਰੀਮੈਂਟ ਦੇ ਤਹਿਤ ਹੋਇਆ ਸੀ। ਦਰਅਸਲ, ਧਰਮਿੰਦਰ ਨਹੀਂ ਚਾਹੁੰਦੇ ਸਨ ਕਿ ''ਬੇਤਾਬ'' ਦੀ ਰਿਲੀਜ਼ ਤੋਂ ਪਹਿਲਾ ਸੰਨੀ ਦੇ ਵਿਆਹ ਦੀ ਗੱਲ ਸਾਹਮਣੇ ਆਵੇ ਕਿਉਂਕਿ ਇਸ ਨਾਲ ਸੰਨੀ ਦੀ ਰੋਮਾਂਟਿਕ ਨਾਲ ਇਮੇਜ ਤੇ ਪ੍ਰਭਾਵ ਪੈਣਾ ਸੀ। ਫਿਲਮ ਦੀ ਰਿਲੀਜ਼ ਤੱਕ ਪੂਜਾ ਲੰਡਨ ''ਚ ਸੀ। ਉਸ ਸਮੇਂ ਸੰਨੀ ਹਮੇਸ਼ਾ ਲੁੱਕ ਕੇ ਪੂਜਾ ਨੂੰ ਮਿਲਣ ਲਈ ਲੰਡਨ ਜਾਂਦੇ ਸਨ।