ਜਦੋਂ ਸੰਨੀ ਦਿਓਲ ਨੂੰ ''ਛੋਟੇ ਪਾਪਾ'' ਕਹਿ ਕੇ ਬੁਲਾਉਂਦੀ ਸੀ ਟਵਿੰਕਲ ਖੰਨਾ, ਪੜ੍ਹੋ ਪੂਰੀ ਲਵ-ਸਟੋਰੀ

Tuesday, May 16, 2017 2:13 PM
ਮੁੰਬਈ— ਸੰਨੀ ਦਿਓਲ ਅਤੇ ਡਿੰਪਲ ਕਪਾਡੀਆ ਦੀ ਲਵ-ਸਟੋਰੀ 90ਦਹਾਕੇ ਦੀਆਂ ਸੁਰਖੀਆਂ ''ਚ ਰਹੀ ਹੈ। ਆਪਣਾ ਪਹਿਲਾ ਪਿਆਰ ਅੰਮ੍ਰਿਤਾ ਸਿੰਘ ਤੋਂ ਵੱਖ ਹੋਣ ਤੋਂ ਬਾਅਦ ਸੰਨੀ ਦੀ ਜ਼ਿੰਦਗੀ ''ਚ ਡਿੰਪਲ ਕਪਾਡੀਆ ਨੇ ਐਂਟਰੀ ਲਈ। ਉਸ ਸਮੇਂ ਵਿਆਹੇ ਹੋਏ ਸੰਨੀ ਨੇ ਆਪਣੀ ਪਤਨੀ ਪੂਜਾ ਦੇ ਬਾਵਜੂਦ ਡਿੰਪਲ ਨੂੰ ਆਪਣੀ ਪਤਨੀ ਦਾ ਦਰਜਾ ਦਿੱਤਾ ਸੀ। ਸੁਣਨ ''ਚ ਇਹ ਵੀ ਆਇਆ ਕਿ ਦੋਵਾਂ ਨੇ ਚੁੱਪ-ਚਾਪ ਵਿਆਹ ਵੀ ਕਰ ਲਿਆ ਸੀ। ਖ਼ਬਰਾਂ ਮੁਤਾਬਕ, ਜਦੋਂ ਸੰਨੀ ਅਤੇ ਡਿੰਪਲ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਤਾਂ ਡਿੰਪਲ ਦੀ ਬੇਟੀਆਂ ਟਵਿੰਕਲ ਅਤੇ ਰਿੰਕੀ ਖੰਨਾ ਸੰਨੀ ਨੂੰ ''ਛੋਟੇ ਪਾਪਾ'' ਕਹਿ ਬੁਲਾਉਣ ਲੱਗੀਆਂ ਸਨ।
ਦੱਸਣਾ ਚਾਹੁੰਦੇ ਹਾਂ ਕਿ 1982 ''ਚ ਰਾਜੇਸ਼ ਖੰਨਾ ਤੋਂ ਵੱਖ ਹੋਣ ਦੇ ਬਾਵਜੂਦ ਡਿੰਪਲ ਸੰਨੀ ਦੇ ਨਜ਼ਦੀਕ ਆਈ ਅਤੇ ਦੋਵਾਂ ਹੀ ਲਿਵ-ਇਨ-ਰਿਲੇਸ਼ਨਸ਼ਿਪ ''ਚ ਰਹਿਣ ਲੱਗੇ ਪਏ। ਸੰਨੀ ਦੀ ਪਤਨੀ ਪੂਜਾ ਮੁੰਬਈ ''ਚ ਹੀ ਸੀ, ਪਰ ਫਿਰ ਵੀ ਉਹ ਡਿੰਪਲ ਨਾਲ ਰਹਿੰਦੇ ਸਨ। ਦੋਵਾਂ ਨੇ ਆਪਣੀ ਲਵ-ਲਾਈਫ ਨੂੰ ਕੈਮਰੇ ਦੀ ਨਜ਼ਰ ਤੋਂ ਕਾਫੀ ਦਿਨਾਂ ਤੱਕ ਲੁਕਾ ਕੇ ਰੱਖਿਆ ਸੀ।
ਹਾਲਾਂਕਿ ਅੰਮ੍ਰਿਤਾ ਸਿੰਘ ਨਾਲ ਬ੍ਰੇਕਅੱਪ ਤੋਂ ਬਾਅਦ ਸੰਨੀ ਅਤੇ ਡਿੰਪਲ ਦੇ ਰੋਮਾਂਸ ਦੀ ਖ਼ਬਰਾਂ ਆਉਣ ਲੱਗੀਆ। ਇਕ ਵਾਰ ਤਾਂ ਅੰਮ੍ਰਿਤਾ ਨਾਲ ਸੰਨੀ ਅਤੇ ਡਿੰਪਲ ਦੇ ਰਿਸ਼ਤੇਦਾਰ ਦੀ ਖ਼ਬਰਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹ ਆਪਣੀ ਨਫ਼ਰਤ ਲੁੱਕਾ ਨਾ ਸਕੀ। ਉਸ ਨੇ ਕਿਹਾ, ''''ਮੈਨੂੰ ਲੱਗਦਾ ਹੈ ਕਿ ਉਸ ਦੇ (ਡਿੰਪਲ) ਕੋਲ ਕੇਕ ਹੈ ਅਤੇ ਉਹ ਉਸ ਨੂੰ ਖਾ ਰਹੀ ਹੈ। ਉਸ ਕੋਲ ਗੁਆਣ ਲਈ ਕੁਝ ਨਹੀਂ ਹੈ। ਇਹ ਹੀ ਨਹੀਂ ਉਹ ਜਿਸ ਨੂੰ ਚਾਹੁੰਦੀ ਸੀ ਉਸ ਨੂੰ ਆਖਿਰ ਪਾ ਲਿਆ ਹੈ।
ਸੰਨੀ-ਡਿੰਪਲ ਦਾ ਬ੍ਰੇਕਅੱਪ
♦ ਸੰਨੀ ਦਿਓਲ ਦੀ ਰਿਲੇਸ਼ਨਸ਼ਿਪ ਦਾ ਬ੍ਰੇਕਅੱਪ ਉਸ ਸਮੇਂ ਹੋਇਆ, ਜਦੋਂ ਉਨ੍ਹਾਂ ਦੀ ਜਿੰਦਗੀ ''ਚ ਰਵੀਨਾ ਦੀ ਐਂਟਰੀ ਹੋਈ। ਦੋਵਾਂ ਦੀ ਪਹਿਲੀ ਮੁਲਾਕਾਤ ''ਜਿੱਦੀ'' ਦੇ ਸੈੱਟ ''ਤੇ ਹੋਈ। ਉਸ ਸਮੇਂ ਰਵੀਨਾ ਅਕਸ਼ੈ ਦਾ ਬ੍ਰੇਕਅੱਪ ਹੋ ਗਿਆ ਸੀ ਅਤੇ ਉਹ ਬੇਹੱਦ ਦੁੱਖੀ ਵੀ ਸੀ। ਜਦਕਿ ਉਨ੍ਹਾਂ ਅਤੇ ਰਵੀਨਾ ਦਾ ਅਫੇਅਰ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ।