Birthday Special: ਇਹ ਢਾਈ ਕਿੱਲੋਂ ਦਾ ਹੱਥ ਜਦੋਂ ਕਿਸੇ 'ਤੇ ਪੈਂਦਾ ਹੈ ਤਾਂ ਆਦਮੀ...
10/19/2017 11:14:36 AM
ਨਵੀਂ ਦਿੱਲੀ(ਬਿਊਰੋ)— ਪ੍ਰਭਾਵਸ਼ਾਲੀ ਆਵਾਜ਼ ਦਮਦਾਰ ਕੱਦ-ਕਾਠ ਤੇ ਸ਼ੇਰ ਦੀ ਦਹਾੜ! ਇਹ ਸ਼ਬਦ ਬਾਲੀਵੁੱਡ ਦੇ ਐਕਸ਼ਨ ਕਿੰਗ ਸੰਨੀ ਦਿਓਲ ਦੇ ਲਈ ਕਾਫੀ ਹਨ ਅੱਜ ਉਹ 60 ਸਾਲ ਦੇ ਹੋ ਚੁੱਕੇ ਹਨ। ਭਾਰਤੀ ਸਿਨੇਮਾ ਦੇ ਮੰਨੇ ਪ੍ਰਮੰਨੇ ਅਦਾਕਾਰ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਨੇ 'ਦਾਮਨੀ', 'ਡਰ', 'ਬਾਰਡਰ' ਤੇ ਹੋਰ ਕਈ ਹਿੱਟ ਫਿਲਮਾਂ ਕੀਤੀਆਂ। 30 ਸਾਲ ਦੇ ਉਹਨਾਂ ਦੇ ਫਿਲਮੀ ਕਰਿਅਰ 'ਚ ਉਹਨਾਂ ਨੂੰ ਦੋ ਵਾਰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਵੀ ਨਵਾਜ਼ਿਆ ਗਿਆ। ਬਾਲੀਵੁੱਡ ਅਭਿਨੇਤਾ ਸੰਨੀ ਦਿਓਲ 60 ਸਾਲ ਦੇ ਹੋ ਚੁੱਕੇ ਹਨ। ਸੰਨੀ ਦਾ ਜਨਮ 19 ਅਕਤੂਬਰ 1956 ਨੂੰ ਸਹਨੇਵਾਲ, ਲੁਧਿਆਣਾ (ਪੰਜਾਬ) 'ਚ ਹੋਇਆ। ਸੰਨੀ ਦਿਓਲ ਦਾ ਮਾਚੋਮੈਨ ਵਾਲਾ ਅੰਦਾਜ਼ ਇੰਡਸਟਰੀ 'ਚ ਕਾਫੀ ਮਸ਼ਹੂਰ ਹੈ।
ਸੰਨੀ ਖੁਦ ਜਿੰਨੇ ਮਸ਼ਹੂਰ ਹਨ ਇਸ ਦੇ ਨਾਲ-ਨਾਲ ਉਨ੍ਹਾਂ ਦੀ ਫੈਮਿਲੀ ਵੀ ਕਾਫੀ ਮਸ਼ਹੂਰ ਹੈ। ਧਰਮਿੰਦਰ ਤੋਂ ਲੈ ਕੇ ਮਤਰਈ ਮਾਂ ਹੇਮਾ ਮਾਲਿਨੀ ਤੱਕ ਅਤੇ ਸੰਨੀ ਦੀਆਂ ਮਤਰਈਆਂ ਭੈਣਾਂ ਈਸ਼ਾ ਅਤੇ ਅਹਾਨਾ ਤੋਂ ਲੈ ਕੇ ਭਰਾ ਬੌਬੀ ਦਿਓਲ ਤੱਕ। ਦਿਓਲ ਖਾਨਦਾਨ ਵੀ ਕਪੂਰ ਖਾਨਦਾਨ ਦੀ ਤਰ੍ਹਾਂ ਬਾਲੀਵੁੱਡ 'ਚ ਬਹੁਤ ਚਰਚਾ 'ਚ ਰਹਿੰਦਾ ਹੈ। ਸੰਨੀ ਦਿਓਲ ਦੀ ਅਸਲੀ ਮਾਂ ਅਤੇ ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂ ਪ੍ਰਕਾਸ਼ ਕੌਰ ਹੈ ਅਤੇ ਸੰਨੀ ਦੀਆਂ ਦੋ ਰੀਅਲ ਭੈਣਾਂ ਵਿਜੇਤਾ ਅਤੇ ਲੱਲੀ (ਅਜੇਤਾ) ਹਨ। ਹਾਲ 'ਚ ਹੀ ਅਦਾਕਾਰ-ਡਾਇਰੈਕਟਰ ਸੰਨੀ ਦਿਓਲ ਨੇ ਟਵਿੱਟਰ 'ਤੇ ਆਪਣੀ ਦਾਦੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਵਿੱਚ ਸੰਨੀ ਬਹੁਤ ਛੋਟੇ ਹਨ ਅਤੇ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਾਫ ਪੈਂਟ ਅਤੇ ਟੀ-ਸ਼ਰਟ ਪਾਈ ਹੋਈ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ''ਮੇਰੀ ਦਾਦੀ ਅਤੇ ਮੈਂ''। ਉਹ ਮੇਰੀ ਸਭ ਕੁੱਝ ਸੀ ਅਤੇ ਹਨ।
ਹਾਲ ਹੀ ਵਿੱਚ ਬੌਬੀ ਦਿਓਲ ਅਤੇ ਸੰਨੀ ਦਿਓਲ ਦੇ 'ਪੋਸਟਰ ਬੁਆਏਜ਼' ਵਿੱਚ ਨਜ਼ਰ ਆਏ ਸਨ। ਇਹ ਉਨ੍ਹਾਂ ਦੀ ਹੋਮ ਪ੍ਰੋਡਕਸ਼ਨ ਫਿਲਮ ਸੀ। ਇਸ ਫਿਲਮ ਦੇ ਜ਼ਰੀਏ ਬੌਬੀ ਨੇ ਕਰੀਬ ਚਾਰ ਸਾਲ ਬਾਅਦ ਪਰਦੇ 'ਤੇ ਵਾਪਸੀ ਕੀਤੀ। ਖਬਰਾਂ ਅਨੁਸਾਰ ਉਹ ਸਲਮਾਨ ਖਾਨ ਦੇ ਨਾਲ 'ਰੇਸ -3' ਵਿੱਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸੰਨੀ ਦਿਓਲ ਨੇ ਆਪਣੇ ਕੈਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਖਾਸ ਗੱਲ ਇਹ ਹੈ ਕਿ ਸੰਨੀ ਨੂੰ ਹਰ ਕਿਰਦਾਰ 'ਚ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਫਿਰ ਭਾਵੇਂ ਉਹ 'ਗਦਰ' 'ਚ 'ਤਾਰਾ ਸਿੰਘ' ਦਾ ਕਿਰਦਾਰ ਹੋਵੇ ਜਾਂ ਫਿਰ 'ਬਾਰਡਰ' 'ਚ ਨਿਭਾਇਆ ਗਿਆ ਯਾਦਗਾਰ ਕਿਰਦਾਰ। ਉਹਨਾਂ ਦੇ ਕੁੱਝ ਡਾਈਲਾਗ ਤਾਂ ਅਜਿਹੇ ਹਨ ਜਿੰਨਾਂ ਦੀ ਗੂੰਜ ਅੱਜ ਤੱਕ ਸਾਰੇ ਦੇਸ਼ 'ਚ ਸੁਣਾਈ ਦਿੰਦੀ ਹੈ। ਜਿਸ ਤਰ੍ਹਾਂ ਉਹਨਾਂ ਦੇ ਪਿਤਾ ਨੇ 'ਕੁੱਤੇ' ਸ਼ਬਦ ਦੀ ਵਰਤੋਂ ਕੀਤੀ ਸੀ ਉਹ ਉਉਨ੍ਹਾਂ ਦਾ ਪੇਡ ਡਾਈਲੋਗ ਬਣ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ