ਸੰਨੀ ਲਿਓਨ ਨੇ ਦੱਸਿਆ ਫਿਲਮ ਇੰਡਸਟਰੀ ਦਾ ਕਾਲਾ ਸੱਚ

Friday, March 15, 2019 8:40 AM

ਮੁੰਬਈ (ਬਿਊਰੋ) : ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਸੰਨੀ ਲਿਓਨ ਦਾ ਕਹਿਣਾ ਹੈ ਕਿ ਐਕਟਰ ਤੇ ਐਕਟਰੈੱਸ ਸਭ ਤੋਂ ਮਾੜੇ ਦੋਸਤ ਹੁੰਦੇ ਹਨ ਕਿਉਂਕਿ ਉਹ ਕਦੇ ਵੀ ਆਪਣੇ ਦੋਸਤਾਂ ਲਈ ਮੌਜੂਦ ਨਹੀਂ ਹੁੰਦੇ। ਹਾਲ ਹੀ 'ਚ ਸੰਨੀ ਲਿਓਨ ਨੇ ਆਪਣੇ ਇਕ ਬਿਆਨ ਮੁਤਾਬਕ, ਸੰਨੀ ਲਿਓਨ ਨੇ ਜੂਮ ਸਟਾਈਲਡ ਬਾਏ ਮਿੰਤਰਾ 'ਤੇ 'ਬਾਈ ਇੰਨਵਾਈਟ ਓਨਲੀ' ਦੇ ਇਕ ਐਪੀਸੋਡ 'ਚ ਆਖੀ।

PunjabKesari

ਇਹ ਐਪੀਸੋਡ ਸ਼ਨੀਵਾਰ ਨੂੰ ਆਨਏਅਰ ਹੋਵੇਗਾ। ਫਿਲਮ ਇੰਡਸਟਰੀ 'ਚ ਮਿਲੀ ਪ੍ਰਸ਼ੰਸਾ 'ਤੇ ਸੰਨੀ ਨੇ ਕਿਹਾ,“ਇੰਡਸਟਰੀ ਤੋਂ ਤਾਰੀਫਾਂ ਮਿਲਣ 'ਤੇ ਮੈਂ ਵਧੇਰੇ ਉਮੀਦਾਂ ਨਹੀਂ ਰੱਖਦੀ। ਇਸ ਲਈ ਮੈਂ ਕਦੇ ਉਦਾਸ ਨਹੀਂ ਹੁੰਦੀ ਹਾਂ।'' ਇਸ ਤੋਂ ਇਲਾਵਾ ਸੰਨੀ ਲਿਓਨ ਨੇ ਕਿਹਾ, ''ਮੈਨੂੰ ਵਾਰ-ਵਾਰ ਟਰੋਲ ਕੀਤਾ ਗਿਆ ਪਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਟਰੋਲ ਨਹੀਂ ਹੋਣਾ ਚਾਹੁੰਦੀ।''

PunjabKesari
ਦੱਸ ਦਈਏ ਕਿ ਸੰਨੀ ਲਿਓਨ ਨੇ ਇਹ ਵੀ ਕਿਹਾ, ''ਮੈਨੂੰ ਪ੍ਰਵਾਹ ਨਹੀਂ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਪਰ ਮੈਂ ਨਹੀਂ ਚਾਹੁੰਦੀ ਕਿ ਲੋਕ ਮੇਰੇ ਬੱਚਿਆਂ ਬਾਰੇ ਬੁਰੀਆਂ ਗੱਲਾਂ ਆਖਣ।''

PunjabKesari
ਦੱਸਣਯੋਗ ਹੈ ਕਿ ਸੰਨੀ ਲਿਓਨ ਤਿੰਨ ਬੱਚਿਆਂ ਦੀ ਮਾਂ ਹੈ। ਸਭ ਤੋਂ ਪਹਿਲਾਂ ਸੰਨੀ ਲਿਓਨ ਨੇ ਨਿਸ਼ਾ ਕੌਰ ਨੂੰ ਗੋਦ ਲਿਆ ਸੀ। ਇਸ ਤੋਂ ਕੁਝ ਦੇਰ ਬਾਅਦ ਉਹ ਸਰੋਗੇਸੀ ਦੀ ਮਦਦ ਨਾਲ ਜੁੜਵਾਂ ਬੱਚਿਆਂ ਦੀ ਮਾਂ ਬਣੀ। ਸੰਨੀ ਲਿਓਨ ਦੀ ਇਕ ਧੀ ਤੇ ਦੋ ਬੇਟੇ ਹਨ। ਸੰਨੀ ਲਿਓਨ ਅਕਸਰ ਹੀ ਬੱਚਿਆਂ ਨਾਲ ਨਜ਼ਰ ਆਉਂਦੀ ਹੈ।


Edited By

Sunita

Sunita is news editor at Jagbani

Read More