ਸਨੀ ਲਿਓਨ ਨੂੰ ਮਿਲਿਆ ਇਹ ਕੰਟਰੈਕਟ

9/25/2016 12:46:51 PM

ਮੁੰਬਈ—ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੂੰ ਨੋਇਡਾ ਸਥਿਤ ਰਿੰਗਿੰਗ ਬੇਲਸ ਕੰਪਨੀ ਨੇ ਲਾਇਲਟੀ ਕਾਰਡ ਪ੍ਰੋਗਰਾਮ ਦਾ ਪ੍ਰਚਾਰ ਕਰਨ ਲਈ ਕੰਟਰੈਕਟ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਕੰਪਨੀ ਨੂੰ ਸਭ ਤੋਂ ਸਸਤਾ ਸਮਾਰਟ ਫੋਨ ''ਫਰੀਡਮ 251'' ਨੂੰ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ। ਇਸ ਕੰਪਨੀ ਦੇ ਬਿਆਨ ਮੁਤਾਬਕ, ''''ਅਸੀਂ ਪਿਛਲੇ ਮਹੀਨੇ ਲਾਇਲਟੀ ਕਾਰਡ ਪ੍ਰੋਗਰਾਮ ਪੇਸ਼ ਕੀਤਾ ਹੈ ਅਤੇ ਸਾਨੂੰ ਗਾਹਕਾਂ ਵਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਗਾਹਕਾਂ ਨੂੰ ਵਿਸ਼ੇਸ਼ ਮਹਿਸੂਸ ਕਰਾਉਣ ਨਾਲ ਸਾਡੀ ਇਸ ਕੋਸ਼ਿਸ਼ ਦੀ ਕਦਰ ਕਰਨਾ ਵੀ ਹੈ।''''
ਬਿਆਨ ''ਚ ਇਹ ਵੀ ਕਿਹਾ ਗਿਆ ਹੈ ਕਿ ਲਾਇਲਟੀ ਕਾਰਡ ਨਾਲ ਮੈਂਬਰਾਂ ਨੂੰ ਸਨੀ ਲਿਓਨ ਦੇ ਪ੍ਰੋਗਰਾਮ ''ਚ ਮੁਫਤ ''ਚ ਐਂਟਰੀ ਮਿਲੇਗੀ ਅਤੇ 10 ਭਾਗਿਆਸ਼ਾਲੀ ਮੈਂਬਰਾਂ ਨੂੰ ਉਸ ਦੇ ਨਾਲ ਸੈਲਫੀ ਲੈਣ ਦਾ ਮੌਕਾ ਦਿੱਤਾ ਜਾਵੇਗਾ।
ਸੈਲਫੀ ਪ੍ਰੋਗਰਾਮ ਦਾ ਆਯੋਜਨ ਦੇਹਰਾਦੂਨ ਦੇ ਮੇਰਠ ''ਚ 8 ਨਵੰਬਰ ਅਤੇ ਕਾਨਪੁਰ, ਆਗਰਾ ''ਚ 9 ਨਵੰਬਰ ਨੂੰ ਕੀਤਾ ਜਾਵੇਗਾ। ਰਿੰਗਿੰਗ ਬੇਲਸ ਦਾ ਵੈੱਬਸਾਈਟ ਤੋਂ 500 ਰੁਪਏ, 1000 ਰੁਪਏ ਅਤੇ 2000 ਰੁਪਏ ਦੇ ਲਾਇਲਟੀ ਕਾਰਡ ਖਰੀਦੇ ਜਾ ਸਕਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News