ਸੰਨੀ ਲਿਓਨੀ ਨੇ ਇੰਸਟਾਗ੍ਰਾਮ ''ਤੇ ਸ਼ੇਅਰ ਕੀਤਾ ਵਰਕਆਊਟ ਕਰਦਿਆ ਦਾ ਇਹ ਵੀਡੀਓ

6/27/2017 4:35:19 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਇਸ ਅਭਿਨੇਤਰੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਸੰਨੀ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸੰਨੀ ਨਾਲ ਉਨ੍ਹਾਂ ਦੀ ਹੇਅਰ ਸਟਾਈਲਿਸਟ ਰਜਨੀ ਰਾਜਪਕਸ਼ੇ ਦਿਖਾਈ ਦੇ ਰਹੀ ਹੈ। ਇਹ ਵਰਕਆਊਟ ਥੋੜਾ ਮੁਸ਼ਕਿਲ ਹੈ ਪਰ ਸੰਨੀ ਅਤੇ ਰਜਨੀ ਇਸ ਨੂੰ ਕਾਫੀ ਸਫਲਤਾ ਨਾਲ ਕਰ ਰਹੀਆਂ ਹਨ। ਇਹ ਵਰਕਆਊਟ ਪੇਟ ਅਤੇ ਆਰਮਸ ਲਈ ਬਹੁਤ ਫਾਇਦੇਮੰਦ ਹੈ। 

 

A post shared by Sunny Leone (@sunnyleone) on


ਤੁਹਾਨੂੰ ਇਹ ਦੱਸ ਦੇਈਏ ਸੰਨੀ ਨੇ ਅਜਿਹੀ ਫਿਟਨੈੱਸ ਅਤੇ ਲਾਈਫ ਸਟਾਈਲ ਕੋਚ ਜਿਲਿਅਨ ਮਾਈਕਲਸ ਦੇ ਮਾਰਗ ਦਰਸ਼ਨ ਨਾਲ ਸਿਖੀ ਹੈ। ਇਸ ਵਰਕਆਊਟ 'ਚ ਸੰਨੀ ਆਪਣੇ ਦੋਵਾਂ ਹੱਥਾਂ 'ਤੇ ਪੂਰੇ ਸਰੀਰ ਦਾ ਭਾਰ ਪਾਉਂਦੀ ਹੈ। ਇਸ ਤੋਂ ਬਾਅਦ ਇਕ ਪੈਰ ਦੇ ਪੰਜੇ 'ਤੇ ਖੜੇ ਹੋ ਕੇ ਦੂਜੀ ਲੱਤ ਨੂੰ ਦੂਜੇ ਪਾਸੇ ਲੈ ਜਾਂਦੀ ਹੈ। ਬਾਅਦ 'ਚ ਇਹ ਦੋਵੇਂ ਪੁਸ਼ਅੱਪ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਸੰਨੀ ਬਾਲੀਵੁੱਡ 'ਚ ਆਉਣ ਵਾਲੀ ਫਿਲਮ 'ਬਾਦਸ਼ਾਹੋ' 'ਚ ਸਪੈਸ਼ਲ ਡਾਂਸ ਨੰਬਰ ਕਰਦੀ ਦਿਖਾਈ ਦੇਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News