ਜਦੋਂ ਸੰਨੀ ਲਿਓਨ ਨੇ ਨਿਰਦੇਸ਼ਕ ਤੋਂ ਕੀਤੀ ਅਜਿਹੀ ਹੈਰਾਨੀਜਨਕ ਮੰਗ, ਖਬਰ ਪੜ ਕੇ ਜਾਣੋ ਪੂਰਾ ਸੱਚ

7/21/2017 12:16:01 PM

ਮੁੰਬਈ— ਬਹੁਤ ਹੀ ਘੱਟ ਅਜਿਹੇ ਸਿਤਾਰੇ ਹੁੰਦੇ ਹਨ, ਜੋ ਵਿਦੇਸ਼ਾਂ 'ਚ ਘੱਟ ਸਮੇਂ 'ਚ ਪ੍ਰਸਿੱਧੀ ਹਾਸਲ ਕਰ ਪਾਉਂਦੇ ਹਨ। ਸੰਨੀ ਲਿਓਨ ਵੀ ਅਜਿਹੇ ਹੀ ਸਿਤਾਰਿਆਂ 'ਚੋਂ ਇਕ ਹੈ। ਕੈਨੇਡਾ ਦੀ ਰਹਿਣ ਵਾਲੀ ਸਾਬਕਾ ਪੋਰਨ ਸਟਾਰ ਸੰਨੀ ਲਿਓਨ ਚੰਦ ਸਾਲਾਂ 'ਚ ਹੀ ਬਾਲੀਵੁੱਡ ਦੀ ਟਾਪ ਅਭਿਨੇਤਰੀਆਂ 'ਚ ਮਸ਼ਹੂਰ ਹੋ ਗਈ।

PunjabKesari

ਅੱਜ ਉਸ ਦੀ ਪ੍ਰਸਿੱਧੀ ਇੰਨੀ ਹੈ ਕਿ ਸ਼ਾਹਰੁਖ ਖਾਨ ਤੋਂ ਲੈ ਕੇ ਆਮਿਰ ਖਾਨ ਤੱਕ ਉਸ ਨਾਲ ਕੰਮ ਕਰਨ ਦੀ ਇੱਛਾ ਜਤਾਅ ਚੁੱਕੇ ਹਨ। ਸੰਨੀ ਲਿਓਨ ਨੇ ਸਾਲ 2012 'ਚ ਪੂਜਾ ਭੱਟ ਦੀ ਫਿਲਮ 'ਜਿਸਮ 2' ਨਾਲ ਬਾਲੀਵੁੱਡ ਡੈਬਿਊ ਕੀਤਾ ਸੀਸ਼ ਇਸ ਫਿਲਮ 'ਚ ਉਸ ਦੇ ਓਪਜਿਟ ਰਣਦੀਪ ਹੁੱਡਾ ਸੀ।

PunjabKesari

ਫਿਲਮ ਤਾਂ ਕੁਝ ਖਾਸ ਚੱਲੀ ਨਹੀਂ ਪਰ ਇਸ 'ਚ ਸੰਨੀ ਦੇ ਕੰਮ ਨੂੰ ਜ਼ਰੂਰ ਨੋਟ ਕੀਤਾ ਗਿਆ ਸੀ। ਉਸ ਦੇ ਹੌਟ ਅਤੇ ਬੋਲਡ ਅੰਦਾਜ਼ ਨੇ ਬਾਕੀ ਅਭਿਨੇਤਰੀਆਂ ਦੇ ਵੀ ਛੱਕੇ ਛੁਡਾਅ ਦਿੱਤੇ ਸਨ ਪਰ ਕਿ ਤੁਸੀਂ ਜਾਣਦੇ ਹੋ ਕਿ ਸੰਨੀ ਲਿਓਨ 'ਜਿਸਮ 2' ਤੋਂ ਨਹੀਂ ਸਗੋਂ ਮੋਹਿਤ ਸੂਰੀ ਦੀ ਫਿਲਮ 'ਕਲਯੁਗ' ਨਾਲ ਡੈਬਿਊ ਕਰਨ ਵਾਲੀ ਸੀ? ਇਹੀ ਸੱਚ ਹੈ।

PunjabKesari

ਸੰਨੀ ਲਿਓਨ ਨੂੰ ਬੇਸ਼ੱਕ ਲੋਕਾਂ ਨੇ ਰਿਐਵਿਟੀ ਸ਼ੋਅ 'ਬਿੱਗ ਬੌਸ' 'ਚ ਦੇਖਣ ਤੋਂ ਬਾਅਦ ਜਾਣਿਆ ਪਰ ਬਾਲੀਵੁੱਡ 'ਚ ਉਸ ਦੇ ਨਾਂ ਦੇ ਚਰਚੇ ਪਹਿਲਾ ਤੋਂ ਹੀ ਸੀ। ਤਾਂ ਹੀ ਤਾਂ ਮੋਹਿਤ ਸੂਰੀ 'ਕਲਯੁਗ' ਫਿਲਮ 'ਚ ਲੈਣਾ ਚਾਹੁੰਦੇ ਸਨ।

PunjabKesari

ਫਿਲਮ ਦਾ ਆਫਰ ਲੈ ਕੇ ਮੋਹਿਤ ਨੇ ਸੰਨੀ ਨੂੰ ਅਪ੍ਰੋਚ ਵੀ ਕੀਤਾ ਸੀ। ਸੰਨੀ ਲਿਓਨ ਨੇ ਉਸ ਦੇ ਸਾਹਮਣੇ ਜੋ ਮੰਗ ਰੱਖੀ ਉਸ ਨਾਲ ਮੋਹਿਤ ਹੈਰਾਨ ਰਹਿ ਗਏ ਅਤੇ ਮਜਬੂਰ ਹੋ ਕੇ ਸੰਨੀ ਨੂੰ ਫਿਲਮ 'ਚ ਨਾ ਲੈਣ ਦਾ ਫੈਸਲਾ ਕੀਤਾ।

PunjabKesari

ਅਸਲ 'ਚ ਸੰਨੀ ਲਿਓਨ ਨੇ ਇਸ ਫਿਲਮ ਲਈ ਮੋਹਿਤ ਸੂਰੀ ਤੋਂ ਫੀਸ ਦੇ ਤੌਰ 'ਤੇ 6 ਕਰੋੜ ਰੁਪਏ ਦੀ ਮੰਗ ਕੀਤੀ ਸੀ। 'ਕਲਯੁਗ' ਫਿਲਮ ਸਾਲ 2005 'ਚ ਆਈ ਸੀ ਅਤੇ ਉਸ ਸਮੇਂ ਦੇ ਹਿਸਾਬ ਨਾਲ ਇੰਨੀ ਜ਼ਿਆਦਾ ਫੀਸ ਮੋਹਿਤ ਸੂਰੀ ਨੇ ਸੰਨੀ ਲਿਓਨ ਨੂੰ ਫਿਲਮ 'ਚ ਲੈਣ ਦੇ ਫੈਸਲੇ ਨੂੰ ਬਦਲਣ ਲਈ ਮਜਬੂਰ ਕਰ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News