ਬੇਟੀ ਨੂੰ ਸਿਖਾਉਣ ਤੇ ਦੁਨੀਆ ਘੁਮਾਉਣ ਲਈ ਨਹੀਂ ਕਰ ਸਕਦੀ ਹੋਰ ਉਡੀਕ ਬਾਲੀਵੁੱਡ ਦੀ ਇਹ ਅਦਾਕਾਰਾ

9/24/2017 8:57:25 AM

ਨਵੀਂ ਦਿੱਲੀ(ਅਨਸ)—  ਆਪਣੇ ਪਤੀ ਡੈਨੀਅਲ ਵੈਬਰ ਨਾਲ ਲਾਤੂਰ ਦੀ ਇਕ ਬੱਚੀ ਨੂੰ ਗੋਦ ਲੈਣ ਵਾਲੀ ਅਦਾਕਾਰਾ ਸੰਨੀ ਲਿਓਨ ਨੇ ਕਿਹਾ ਹੈ ਕਿ ਉਹ ਆਪਣੀ ਬੇਟੀ ਦੇ ਨਾਲ ਹਰ ਸੈਕਿੰਡ ਦਾ ਆਨੰਦ ਮਾਣ ਰਹੀ ਹੈ ਤੇ ਉਹ ਉਸ ਨੂੰ ਦੁਨੀਆ ਦਿਖਾਉਣ ਤੇ ਬਹੁਤ ਸਾਰੀਆਂ ਚੀਜ਼ਾਂ ਸਿਖਾਉਣ ਲਈ ਬੇਤਾਬ ਹੈ। ਬੱਚੀ ਦਾ ਨਾਮ ਨਿਸ਼ਾ ਕੌਰ ਵੈਬਰ ਰੱਖਿਆ ਗਿਆ ਹੈ। ਸੰਨੀ ਨੇ ਦੱਸਿਆ ਕਿ ਮੇਰੀ ਪੂਰੀ ਜ਼ਿੰਦਗੀ ਚੰਗੇ ਲਈ ਬਦਲ ਗਈ ਹੈ। ਟਾਈਮ ਟੈਬਲ ਬਣਾਉਣਾ ਉਨਾਂ ਔਖਾ ਨਹੀਂ ਹੈ ਜਿਨਾਂ ਅਸੀਂ ਸੋਚਿਆ ਸੀ ਤੇ ਹੁਣ ਉਹ ਇੰਨੀ ਵੱਡੀ ਹੋ ਚੁੱਕੀ ਹੈ ਕਿ ਲੋੜ ਪੈਣ 'ਤੇ ਸਾਡੇ ਨਾਲ ਘੁੰਮ-ਫਿਰ ਵੀ ਸਕਦੀ ਹੈ। ਉਸ ਨੇ ਕਿਹਾ ਮੈਂ ਇਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਮੰਗ ਸਕਦੀ। ਅਸੀਂ ਅਸਲ 'ਚ ਬਹੁਤ ਲੱਕੀ ਹਾਂ। ਉਸ ਨੇ ਕਿਹਾ ਕਿ ਉਸ ਨੂੰ ਨਿਸ਼ਾ ਦੀ ਮਾਂ ਬਣ ਕੇ ਬਹੁਤ ਚੰਗਾ ਲਗ ਰਿਹਾ ਹੈ ਤੇ ਇਹ ਉਸ ਦੇ ਜੀਵਨ ਦਾ ਸਭ ਤੋਂ ਚੰਗਾ ਤਜ਼ਰਬਾ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News