ਆਪਣੀ ਬਾਇਓਪਿਕ ਲਈ ਦੱਖਣੀ ਅਫਰੀਕਾ ਰਵਾਨਾ ਹੋਈ ਸੰਨੀ ਲਿਓਨੀ

4/22/2018 4:49:08 PM

ਮੁੰਬਈ (ਬਿਊਰੋ)— ਅਭਿਨੇਤਰੀ ਸੰਨੀ ਲਿਓਨੀ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਦੱਖਣੀ ਅਫਰੀਕਾ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਹ ਸਾਲ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਸਾਲਾਂ 'ਚੋਂ ਇਕ ਰਿਹਾ ਹੈ। ਸੰਨੀ ਨੇ ਇਕ ਬਿਆਨ 'ਚ ਕਿਹਾ, 'ਇਹ ਸਾਲ ਮੇਰੇ ਲਈ ਕਾਫੀ ਰੁਝੇਵੇਂ ਭਰਿਆ ਰਿਹਾ ਹੈ ਤੇ ਮੈਂ ਇਹੀ ਚਾਹੁੰਦੀ ਸੀ। ਇਹ ਮੇਰੇ ਲਈ ਸਭ ਤੋਂ ਬਿਹਤਰੀਨ ਸਾਲਾਂ 'ਚੋਂ ਇਕ ਹੈ। ਆਪਣੀ ਬਾਇਓਪਿਕ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਮੈਂ ਫਿਲਹਾਲ ਦੱਖਣੀ ਅਫਰੀਕਾ ਜਾ ਰਹੀ ਹਾਂ ਤੇ ਉਥੇ ਟੀਮ ਨੂੰ ਮਿਲਣ ਲਈ ਉਤਸ਼ਾਹਿਤ ਹਾਂ।'
PunjabKesari
ਸੰਨੀ ਆਪਣੇ ਜੁੜਵਾ ਬੇਟਿਆਂ ਨੋਆ ਤੇ ਅਸ਼ਰ ਤੇ ਆਪਣੀ ਮੇਕਅੱਪ ਰੇਂਜ 'ਸਟਾਰ ਸਟ੍ਰੱਕ ਬਾਏ ਸੰਨੀ ਲਿਓਨੀ' 'ਚ ਰੁੱਝੀ ਰਹੀ ਹੈ। ਸ਼ੋਅ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਦਾ ਪ੍ਰਸਾਰਣ ਓ. ਟੀ. ਟੀ. ਪਲੇਟਫਾਰਮ ਜ਼ੀ-5 'ਤੇ ਹੋਵੇਗਾ।
PunjabKesari
ਇਸ ਦੀ ਕਹਾਣੀ ਸੰਨੀ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ ਕਿ ਕਿਵੇਂ ਕੈਨੇਡਾ ਦੇ ਇਕ ਮੱਧ ਵਰਗੀ ਪਰਿਵਾਰ 'ਚ ਕਰਨਜੀਤ ਕੌਰ ਦੇ ਰੂਪ 'ਚ ਜਨਮੀ ਸੰਨੀ ਵੱਡੀ ਹੋ ਕੇ ਐਡਲਟ ਫਿਲਮ ਅਭਿਨੇਤਰੀ ਬਣੀ ਤੇ ਫਿਰ ਬਾਲੀਵੁੱਡ 'ਚ ਆਪਣਾ ਵੱਖਰਾ ਮੁਕਾਮ ਬਣਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News